Breaking News; MP ਸਤਨਾਮ ਸਿੰਘ ਸੰਧੂ ਨੂੰ ED ਦਾ ਸੰਮਨ, ਜਾਣੋਂ ਪੂਰਾ ਮਾਮਲਾ

Date:

spot_img

👉Chandigarh University ਦੇ ਵੀ ਹਨ ਮਾਲਕ
Chandigarh News: Breaking News; ਪਿਛਲੇ ਕੁੱਝ ਹੀ ਸਾਲਾਂ ਵਿਚ ਹੈਰਾਨੀਜਨਕ ਤਰੀਕੇ ਦੇ ਨਾਲ ਆਰਥਿਕ ਤੇ ਰਾਜਨੀਤਿਕ ਤਰੱਕੀਆਂ ਦੀਆਂ ਪੋੜੀਆਂ ਚੜ੍ਹਣ ਵਾਲੇ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਲਕ ਸਤਨਾਮ ਸੰਧੂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸੰਮਨ ਭੇਜਿਆ ਹੈ। ਪਤਾ ਲੱਗਿਆ ਹੈ ਕਿ ED ਵੱਲੋਂ ਉਨ੍ਹਾਂ ਨੂੰ 25 ਨਵੰਬਰ ਨੂੰ ਦਿੱਲੀ ਵਿੱਚ ਪੇਸ਼ ਹੋਣ ਲਈ ਕਿਹਾ ਹੈ।

ਇਹ ਵੀ ਪੜ੍ਹੋ 👉ਭਾਰਤ ਤੇ ਅਮਰੀਕਾ ਤੋਂ ਬਾਅਦ ਹੁਣ Canada ਨੇ ਵੀ Godly Brar ਨੂੰ ਐਲਾਨਿਆ ਮੋਸਟ ਵਾਂਟੇਡ

ਹਾਲਾਂਕਿ ED ਵੱਲੋਂ ਜਾਰੀ ਸੰਮਨਾਂ ਵਿਚ ਮਾਮਲੇ ਸਬੰਧੀ ਜਿਆਦਾ ਜਾਣਕਾਰੀ ਨਿਕਲ ਕੇ ਬਾਹਰ ਨਹੀਂ ਆ ਰਹੀ ਪ੍ਰੰਤੂ ਦਸਿਆ ਜਾ ਰਿਹਾਕਿ ਸੰਧੂ ਨੁੰ ਇੱਕ ਵਿਵਾਦਤ ਕੰਪਨੀ ਤੋਂ ਫ਼ੰਡ ਹਾਸਲ ਹੋਏ ਹਨ, ਜਿਸਦੇ ਬਾਰੇ ED ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਉਕਤ ਕੰਪਨੀ ਪੋਂਜ਼ੀ ਸਕੀਮ ਲਈ ਏਜੰਸੀ ਦੀ ਜਾਂਚ ਅਧੀਨ ਹਨ।

ਇਹ ਵੀ ਪੜ੍ਹੋ 👉SGPC ਦੇ ਨਵੇਂ ਪ੍ਰਧਾਨ ਦੀ ਚੋਣ ਅੱਜ; ਪੁਨਰ ਸੁਰਜੀਤੀ ਦਲ ਵੱਲੋਂ ਦਿੱਲੀ ‘ਚ ਰੋਸ਼ ਮਾਰਚ ਦਾ ਐਲਾਨ

ਜਿਕਰਯੋਗ ਹੈ ਕਿ ਫ਼ਿਰੋਜਪੁਰ ਦੇ ਨਾਲ ਸਬੰਧਤ ਸਤਨਾਮ ਸਿੰਘ ਸੰਧੂ ਵੱਲੋਂ ਕੁੱਝ ਸਾਲ ਪਹਿਲਾਂ ਸਿੱਖਿਆ ਦੇ ਖੇਤਰ ਵਿਚ ਕਦਮ ਰੱਖਿਆ ਗਿਆ ਸੀ ਤੇ ਅਕਾਲੀ ਸਰਕਾਰ ਦੌਰਾਨ ਉਨ੍ਹਾਂ ਨੂੰ ਆਪਣੇ ਕੰਮ ਵਿਚ ਵੱਡੀ ਸਫ਼ਲਤਾ ਮਿਲੀ ਤੇ ਮੁੜ ਭਾਜਪਾ ਦੇ ਨੇੜੇ ਹੋ ਗਏ। ਜਿਸਤੋਂ ਬਾਅਦ ਸੰਧੂ ਨੂੰ ਰਾਸ਼ਟਰਪਤੀ ਦੁਆਰਾ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਸਤਨਾਮ ਸਿੰਘ ਸੰਧੂ ਹੁਣ ਭਾਜਪਾ ਆਗੂ ਦੇ ਤੌਰ ‘ਤੇ ਵੀ ਸਰਗਰਮ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

कपाल मोचन मेला आस्था, सद्भाव और सांस्कृतिक एकता का प्रतीक – मुख्यमंत्री नायब सिंह सैनी

👉प्रदेशवासियों को मिली 187 करोड़ रुपये की परियोजनाओं को...

पानी की हर बूंद का सही इस्तेमाल हो, किसानों को सब्सिडी मिलने में न हो देरी:मुख्यमंत्री नायब सिंह सैनी

👉माइक्रो इरिगेशन का दायरा बढ़ाने के निर्देश; गन्ना किसानों...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ‘ਯਾਦਾ ਸੁਰਖਪੁਰੀਆ’ ਹੋਇਆ AAP ‘ਚ ਸ਼ਾਮਲ; CM Mann ਨੇ ਕੀਤਾ ਸਵਾਗਤ

Chandigarh News: Punjab ਦਾ ਨਾਮੀਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ...

ASI ਇਕਬਾਲ ਸਿੰਘ ਕ*ਤ*ਲ ਮਾਮਲਾ; ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

👉ਜ਼ੀਰਕਪੁਰ ਦੇ ਹੋਟਲ ‘ਚੋਂ ਹੋਈ ਗ੍ਰਿਫਤਾਰੀ ਤੋਂ ਪਹਿਲਾਂ ਚੰਡੀਗੜ੍ਹ,...