Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਅਪਰਾਧ ਜਗਤ

Breking News: ਮਨਪ੍ਰੀਤ ਪਲਾਟ ਮਾਮਲੇ ‘ਚ ਇਕ ਹੋਰ ਗ੍ਰਿਫ਼ਤਾਰ, ਵਿਜੀਲੈਂਸ ਟੀਮਾਂ ਮਨਪ੍ਰੀਤ ਬਾਦਲ ਦੇ ਵੀ ਨੇੜੇ ਪੁੱਜੀਆਂ

16 Views

ਮਨਪ੍ਰੀਤ ਬਾਦਲ ਸਹਿਤ ਅੱਧੀ ਦਰਜਨ ਜਣਿਆਂ ਵਿਰੁੱਧ ਵਿਜੀਲੈਂਸ ਵੱਲੋਂ ਬਠਿੰਡਾ ‘ਚ ਕੀਤਾ ਗਿਆ ਹੈ ਪਰਚਾ ਦਰਜ

ਸੁਖਜਿੰਦਰ ਮਾਨ

ਬਠਿੰਡਾ, 25 ਸਤੰਬਰ : ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਪਲਾਟ ਖਰੀਦਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇਕ ਹੋਰ ਕਰੀਬੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੀਤੀ ਸ਼ਾਮ ਤੋ ਹੁਣ ਤੱਕ ਵਿਜੀਲੈਂਸ ਬਿਊਰੋ ਵੱਲੋਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸੂਚਨਾ ਮੁਤਾਬਕ ਪਲਾਟ ਲਈ ਬੋਲੀ ਦੇਣ ਵਾਲਿਆਂ ਵਿੱਚ ਸ਼ਾਮਲ ਵਿਕਾਸ ਕੁਮਾਰ ਨੂੰ ਕਿਸੇ ਬਾਹਰਲੇ ਸੂਬੇ ਤੋਂ ਗਿਰਫ਼ਤਾਰ ਕੀਤਾ ਗਿਆ ਹੈ, ਜਿੱਥੇ ਉਹ ਭੱਜਣ ਦੀ ਤਿਆਰੀ ਵਿਚ ਸੀ। ਜਦ ਕਿ ਦੋ ਹੋਰ ਬੋਲੀਕਾਰਾਂ ਰਾਜੀਵ ਕੁਮਾਰ ਤੇ ਅਮਨਦੀਪ ਨੂੰ ਵਿਜੀਲੈਂਸ ਨੇ ਬੀਤੇ ਕੱਲ ਬਠਿੰਡਾ ਸ਼ਹਿਰ ਵਿਚੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ।

Big Breking News: ਪਲਾਟ ਮਾਮਲਾ, ਮਨਪ੍ਰੀਤ ਬਾਦਲ ਸਹਿਤ ਅੱਧੀ ਦਰਜਨ ਜਣਿਆਂ ਵਿਰੁੱਧ ਪਰਚਾ ਦਰਜ

ਇਹ ਵੀ ਪਤਾ ਲੱਗਿਆ ਹੈ ਕਿ ਵਿਜੀਲੈਂਸ ਦੀਆਂ ਟੀਮਾਂ ਮਨਪ੍ਰੀਤ ਬਾਦਲ ਦੇ ਵੀ ਕਾਫੀ ਨਜ਼ਦੀਕ ਪੁੱਜ ਚੁੱਕੀਆਂ ਹਨ ਤੇ ਜਲਦੀ ਹੀ ਕੋਈ ਵੱਡੀ ਖਬਰ ਸੁਣਨ ਨੂੰ ਮਿਲ ਸਕਦੀ ਹੈ। ਹਾਲਾਂਕਿ ਮਨਪ੍ਰੀਤ ਅਤੇ ਉਸਦੇ ਹਿਮਾਇਤੀਆਂ ਨੂੰ ਆਪਣੀ ‘ਲੁਕਣਗਾਹ’ ਬਾਰੇ ਇੰਨਾਂ ਜ਼ਿਆਦਾ ਵਿਸ਼ਵਾਸ਼ ਹੈ ਕਿ ਕਿਸੇ ਨੂੰ ਇਸਦੀ ਭਿਣਕ ਨਹੀਂ। ਪਰੰਤੂ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਵਿਜੀਲੈਂਸ ਨੇ ਮਨਪ੍ਰੀਤ ਨੂੰ ‘ਠਾਹਰ’ ਦੇਣ ਵਾਲਿਆਂ ਦਾ ਵੀ ਲਗਭਗ ਪਤਾ ਲਗਾ ਲਿਆ ਹੈ, ਜਿੰਨ੍ਹਾਂ ਉਪਰ ਵੀ ਪਰਚਾ ਦਰਜ ਹੋਣ ਤੋਂ ਬਾਅਦ ਪਨਾਹ ਦੇਣ ਦੇ ਦੋਸ਼ਾਂ ਹੇਠ ਕਾਰਵਾਈ ਕੀਤੀ ਜਾ ਸਕਦੀ ਹੈ।

ਕੈਨੇਡਾ-ਭਾਰਤ ਵਿਵਾਦ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 1 ਅਕਤੂਬਰ ਨੂੰ ਕੱਢੇਗਾ ਮਾਰਚ

ਸੂਚਨਾ ਮਿਲੀ ਹੈ ਕਿ ਮਨਪ੍ਰੀਤ ਬਾਦਲ ਦੁਆਰਾ ਅਗਾਉਂ ਜ਼ਮਾਨਤ ਮੰਗਣ ਤੋਂ ਬਾਅਦ ਵਿਜੀਲੈਂਸ ਬਿਊਰੋ ਪੂਰੀ ਤਰ੍ਹਾਂ ਸਰਗਰਮ ਹੋ ਗਈ ਸਨ ਅਤੇ ਕਈ ਟੀਮਾਂ ਮਿਲਕੇ ਕੰਮ ਕਰ ਰਹੀਆਂ ਹਨ। ਜਿੰਨ੍ਹਾਂ ਵਿਚ ਖ਼ੁਫ਼ੀਆ ਵਿੰਗ, ਜਿਸਦੇ ਮੁਖੀ ਖੁਦ ਵਿਜੀਲੈਂਸ ਚੀਫ਼ ਹੀ ਹਨ, ਤੋਂ ਇਲਾਵਾ ਪੰਜਾਬ ਪੁਲਿਸ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਉਪਰ ਭਲਕੇ 26 ਸਤੰਬਰ ਨੂੰ ਬਠਿੰਡਾ ਦੇ ਵਧੀਕ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਸੁਣਵਾਈ ਹੋਣੀ ਹੈ। ਮਨਪ੍ਰੀਤ ਬਾਦਲ ਨੇ ਆਪਣੀ ਜ਼ਮਾਨਤ ਦੀ ਅਰਜ਼ੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਪਰ ਸਿਆਸੀ ਰੰਜ਼ਿਸ਼ ਤਹਿਤ ਫਸਾਉਣ ਦੇ ਦੋਸ਼ ਲਗਾਏ ਹਨ।

ਹੁਣ ਬਠਿੰਡਾ ਦੀ ਮਹਾਰਾਜ਼ਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਮੁੜ ਚਰਚਾ ’ਚ

ਦਸਣਾ ਬਣਦਾ ਹੈ ਕਿ ਵਿਜੀਲੈਂਸ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਮਨਪ੍ਰੀਤ ਬਾਦਲ ਦੁਆਰਾ ਵਿਤ ਮੰਤਰੀ ਤੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਹੁੰਦਿਆਂ ਮਾਡਲ ਟਾਊਨ ਇਲਾਕੇ ਵਿੱਚ ਬੀਡੀਏ ਕੋਲੋਂ ਆਪਣੇ ਬੰਦਿਆਂ ਰਾਹੀਂ ਪਲਾਟ ਖਰੀਦਣ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸਦੇ ਬਾਰੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਮੌਜੂਦਾ ਜ਼ਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਇੰਨਾਂ ਪਲਾਟ ਨੂੰ ਖਰੀਦਣ ਲਈ ਮਨਪ੍ਰੀਤ ਬਾਦਲ ਨੇ ਅਪਣੇ ਸਰਕਾਰੀ ਪ੍ਰਭਾਵ ਨੂੰ ਵਰਤ ਕੇ ਸਰਕਾਰੀ ਖ਼ਜਾਨੇ ਨੂੰ ਰਗੜ੍ਹਾ ਲਗਾਇਆ ਹੈ ਕਿਉਂਕਿ ਇਹ ਪਾਸ ਇਲਾਕੇ ਵਿੱਚ ਹੋਣ ਕਾਰਨ ਕਾਫੀ ਮਹਿੰਗੀ ਜਗ੍ਹਾ ਹੈ।

ਕਰਜ਼ੇ ਦੀ ਗੱਲ ਨਾ ਕਰਨ ਰਾਜਪਾਲ, ਪਿਛਲੀਆਂ ਸਰਕਾਰਾਂ ਨੇ 3 ਲੱਖ ਕਰੋੜ ਦਾ ਕਰਜ਼ਾ ਵਿਰਾਸਤ ਵਿਚ ਦਿੱਤਾ ਹੈ – ਹਰਪਾਲ ਸਿੰਘ ਚੀਮਾ

ਵਿਜੀਲੈਂਸ ਜਾਂਚ ਦੌਰਾਨ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਪਲਾਂਟ ਲਈ ਬੋਲੀ ਤਿੰਨਾਂ ਬੋਲੀਕਾਰਾਂ ਵਲੋਂ ਇੱਕ ਹੀ ਕੰਪਿਊਟਰ ’ਤੇ ਬੈਠ ਕੇ ਦਿੱਤੀ ਗਈ, ਜਿਸਦੇ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਇਹ ਸਾਰਾ ਕੁੱਝ ਮਿਲੀਭੁਗਤ ਨਾਲ ਕੀਤਾ ਗਿਆ। ਇਸਤੋਂ ਇਲਾਵਾ ਰਾਜੀਵ ਤੇ ਵਿਕਾਸ ਨੂੰ ਬੀਡੀਏ ਵਲੋਂ ਅਲਾਟਮੈਂਟ ਲੈਟਰ ਜਾਰੀ ਕਰਨ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ ਨੇ ਉਨ੍ਹਾਂ ਨਾਲ ਪਲਾਟ ਖ਼ਰੀਦਣ ਦੇ ਬਿਆਨੇ ਵੀ ਕਰ ਲਏ ਤੇ ਦੋਨਾਂ ਸਫ਼ਲ ਬੋਲੀਕਾਰਾਂ ਵਲੋਂ ਬੀਡੀਏ ਨੂੰ ਅਦਾ ਕੀਤੀ ਜਾਣ ਵਾਲੀ ਰਾਸ਼ੀ ਵੀ ਪਹਿਲਾਂ ਹੀ ਦੇ ਦਿੱਤੀ। ਇੰਨ੍ਹਾਂ ਪਲਾਟਾਂ ਵਿਚ ਘਰ ਬਣਾਉਣ ਦੀ ਨੀਂਹ ਵੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਰਖਵਾਈ ਗਈ ਸੀ।

ਬਦਲਾਵ ਪੰਜਾਬ ਨੂੰ ਰੋਜ਼ਾਨਾ 100 ਕਰੋੜ ਵਿਚ ਪੈ ਰਿਹਾ ਹੈ : ਜਾਖੜ

ਇਸ ਜਾਚ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਹਿਤ ਅੱਧੀ ਦਰਜਨ ਵਿਅਕਤੀਆਂ ਦੇ ਵਿਰੁੱਧ ਐਤਵਾਰ ਦੇਰ ਸ਼ਾਮ ਮੁਕੱਦਮਾ ਨੰਬਰ 21 ਦਰਜ ਕੀਤਾ ਗਿਆ ਹੈ, ਜਿਸ ਵਿਚ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਤੋਂ ਇਲਾਵਾ ਪਲਾਟ ਦੀ ਬੋਲੀ ਦੇਣ ਵਾਲੇ ਬਠਿੰਡਾ ਸ਼ਹਿਰ ਦੇ ਉੱਘੇ ਵਪਾਰੀ ਰਾਜੀਵ ਕੁਮਾਰ, ਵਿਕਾਸ ਤੇ ਅਮਨਦੀਪ ਸਿੰਘ ਸਹਿਤ ਬੀਡੀਏ ਦੇ ਤਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪ੍ਰਦੀਪ ਕਾਲੀਆ ਸ਼ਾਮਲ ਹਨ। ਇੰਨਾਂ  ਵਿਰੁੱਧ ਆਈ ਪੀ ਸੀ ਦੀ ਧਾਰਾ 409, 420, 467, 468,471,120 B, 66 c IT Act ਤੋਂ ਇਲਾਵਾ 13(2) PC Act ਲਗਾਈ ਗਈ ਹੈ।

 

Related posts

ਗੈਂਗਸਟਾਰ ਲਾਰੈਂਸ ਬਿਸ਼ਨੋਈ ਦੀ ਮੁੜ ਤਬੀਅਤ ਵਿਗੜੀ, ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਭੇਜਿਆ

punjabusernewssite

ਬੰਧਨ ਬੈਂਕ ’ਚ ਪੈਸਿਆਂ ਵਾਲਾ ਬੈਗ ਚੋਰੀ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ, 36 ਹਜ਼ਾਰ ਬਰਾਮਦ, ਬਾਕੀ ਕੀਤੇ ਖ਼ਰਚ

punjabusernewssite

ਚੰਡੀਗੜ੍ਹ ਗ੍ਰੇਨੇਡ ਧਮਾਕਾ: ਪੰਜਾਬ ਪੁਲਿਸ ਵੱਲੋਂ ਦੂਜ਼ਾ ਮੁਲਜਮ ਵੀ ਦਿੱਲੀ ਤੋਂ ਗ੍ਰਿਫਤਾਰ

punjabusernewssite