MRSPTU ਵਿਦਿਆਰਥੀਆਂ ਵੱਲੋਂ 38ਵੇਂ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ

Date:

spot_img

Bathinda News:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਹਾਲ ਹੀ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਆਯੋਜਿਤ 38ਵੇਂ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਪੰਜਾਬ, ਜੰਮੂ ਅਤੇ ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ 21 ਯੂਨੀਵਰਸਿਟੀਆਂ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਯੂਨੀਵਰਸਿਟੀ ਦੇ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਈ ਸ਼੍ਰੇਣੀਆਂ ਵਿੱਚ ਚੋਟੀ ਦੇ ਸਥਾਨ ਪ੍ਰਾਪਤ ਕੀਤੇ।ਐਮ.ਆਰ.ਐਸ.ਪੀ.ਟੀ.ਯੂ ਦੀ 58 ਮੈਂਬਰੀ ਟੀਮ ਦੀ ਅਗਵਾਈ—ਡਾ. ਇਕਬਾਲ ਸਿੰਘ ਬਰਾੜ (ਐਸੋਸੀਏਟ ਡਾਇਰੈਕਟਰ, ਸਪੋਰਟਸ ਐਂਡ ਯੂਥ ਵੈਲਫੇਅਰ), ਡਾ. ਰਿਸ਼ਮ ਧਾਲੀਵਾਲ (ਸਹਾਇਕ ਪ੍ਰੋਫੈਸਰ), ਡਾ. ਗਗਨਦੀਪ ਕੌਰ (ਸੱਭਿਆਚਾਰਕ ਕੋਆਰਡੀਨੇਟਰ), ਅਤੇ ਮਨੀਸ਼ਾ (ਡੀ.ਪੀ.ਈ.) ਵੱਲੋਂ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪ੍ਰਤੀਯੋਗੀ ਸਮਾਗਮਾਂ ਵਿੱਚ ਹੁਨਰ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ।

ਇਹ ਵੀ ਪੜ੍ਹੋ  Big News: ਅੰਮ੍ਰਿਤਪਾਲ ਸਿੰਘ ਦੀ ਤਰ੍ਹਾਂ ਜੇਲ੍ਹ ’ਚੋਂ ਚੋਣ ਜਿੱਤਣ ਵਾਲੇ ਇੰਜੀਨੀਅਰ ਰਸ਼ੀਦ ਨੂੰ ਸੰਸਦ ਸਮਾਗਮ ਵਿਚ ਸ਼ਾਮਲ ਹੋਣ ਲਈ ਮਿਲੀ ਪੈਰੋਲ

ਕੋਲਾਜ ਮੇਕਿੰਗ (ਫਾਈਨ ਆਰਟਸ ਸ਼੍ਰੇਣੀ) ਵਿੱਚ ਪਹਿਲਾ ਸਥਾਨ – ਗੋਲਡ ਮੈਡਲ ਅਤੇ ਟਰਾਫੀ- ਜੇਤੂ: ਭਿੰਦਰ ਸਿੰਘ,ਵੈਸਟਰਨ ਸੋਲੋ ਵੋਕਲ ਵਿੱਚ ਚੌਥਾ ਸਥਾਨ – ਅਭਿਜੀਤ,ਫੋਟੋਗ੍ਰਾਫੀ ਮੁਕਾਬਲੇ ਵਿੱਚ ਚੌਥਾ ਸਥਾਨ – ਗੁਰਪ੍ਰੀਤ ਸਿੰਘ,ਆਨ-ਦ-ਸਪਾਟ ਪੇਂਟਿੰਗ ਵਿੱਚ ਪੰਜਵਾਂ ਸਥਾਨ – ਭਿੰਦਰ ਸਿੰਘ। ਇਸ ਸਫਲਤਾ ਤੋਂ ਉਤਸ਼ਾਹਿਤ, ਐਮ.ਆਰ.ਐਸ.ਪੀ.ਟੀ.ਯੂ. ਵਿਦਿਆਰਥੀ ਹੁਣ ਐਮਿਟੀ ਯੂਨੀਵਰਸਿਟੀ ਵਿਖੇ ਆਯੋਜਿਤ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਯੁਵਾ ਉਤਸਵ ਦੀ ਤਿਆਰੀ ਕਰ ਰਹੇ ਹਨ, ਜਿੱਥੇ ਇਸਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਸੰਸਥਾ ਨੂੰ ਹੋਰ ਵੀ ਵੱਡੇ ਪੱਧਰ ‘ਤੇ ਪੇਸ਼ ਕਰਨਗੇ।

ਇਹ ਵੀ ਪੜ੍ਹੋ  Sidhu Moosewala ਦੇ ਕਰੀਬੀ ਦੇ ਘਰ ਫ਼ਾਈਰਿੰਗ ਮਾਮਲੇ ’ਚ ਪੁਲਿਸ ਨੇ ਗੈਂਗਸਟਰ ਦਾ ਕੀਤਾ encounter

ਵਾਈਸ ਚਾਂਸਲਰ ਪ੍ਰੋ. (ਡਾ.) ਸੰਦੀਪ ਕਾਂਸਲ ਨੇ ਡਾਇਰੈਕਟਰ ਡਾ. ਭੁਪਿੰਦਰ ਪਾਲ ਸਿੰਘ ਢੋਟ ਸਮੇਤ ਸਪੋਰਟਸ ਅਤੇ ਯੁਵਾ ਭਲਾਈ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੇ ਸਮਰਪਣ ਅਤੇ ਪ੍ਰਾਪਤੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ।ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਅੱਜ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿੱਥੇ ਪ੍ਰੋ. (ਡਾ.) ਸੰਦੀਪ ਕਾਂਸਲ ਨੇ ਭਾਗੀਦਾਰਾਂ ਅਤੇ ਟੀਮ ਮੁੱਖੀਆਂ ਦੇ ਯੋਗਦਾਨ ਦੀ ਹੌਂਸਲਾ ਅਫ਼ਜਾਈ ਕੀਤੀ । ਆਪਣੀ ਸਫਲਤਾ ਤੋਂ ਪ੍ਰੇਰਿਤ ਵਿਦਿਆਰਥੀਆਂ ਨੇ ਭਵਿੱਖ ਦੇ ਮੁਕਾਬਲਿਆਂ ਵਿੱਚ ਹੋਰ ਵੀ ਵੱਡੇ ਮੀਲ ਪੱਥਰ ਪ੍ਰਾਪਤ ਕਰਨ ਦਾ ਆਪਣਾ ਦ੍ਰਿੜ ਇਰਾਦਾ ਪ੍ਰਗਟ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...