ਦਿੱਲੀ, 4 ਅਕਤੂਬਰ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਦੋ ਦਿਨ ਪਹਿਲਾਂ ਇੱਕ ਵੱਡੀ ਕਾਰਵਾਈ ਕਰਦਿਆਂ ਹਜ਼ਾਰਾਂ ਕਰੋੜ ਰੁਪਏ ਦੇ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਸੀ। ਇਸ 560 ਕਿਲੋ ਕੋਕੀਨ ਅਤੇ ਗਾਂਜੇ ਦੀ ਖੇਪ ਦੇ ਨਾਲ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ ਪ੍ਰੰਤੂ ਹੁਣ ਇਸ ਮਾਮਲੇ ਵਿਚ ਇੱਕ ਵੱਡੀ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕਥਿਤ ਕਿੰਗ ਪਿੰਨ ਦੱਸੇ ਜਾ ਰਹੇ ਇੱਕ ਬ੍ਰਿਟਿਸ ਨਾਗਰਿਕ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ:‘ਲੰਗਾਹ’ ਮੁੜ ਬਣਿਆਂ ਅਕਾਲੀ ਦਲ ਦਾ ਸੱਚਾ-ਸੁੱਚਾ ‘ਸਿਪਾਹੀ’
ਮੀਡੀਆ ਵਿਚ ਸਾਹਮਣੇ ਆ ਰਹੀ ਰੀਪੋਰਟਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਜਤਿੰਦਰਪਾਲ ਸਿੰਘ ਉਰਫ਼ ਜੱਸੀ ਦੇ ਤੌਰ ’ਤੇ ਹੋਈ ਹੈ, ਜੋਕਿ ਗ੍ਰਿਫਤਾਰੀ ਸਮੇਂ ਅੰਮ੍ਰਿਤਸਰ ਏਅਰਪੋਰਟ ਤੋਂ ਯੂੁ.ਕੇ. ਦੀ ਫ਼ਲਾਈਟ ’ਤੇ ਸਵਾਰ ਹੋਇਆ ਆਇਆ ਸੀ। ਦਸਿਆ ਜਾ ਰਿਹਾ ਕਿ ਨਸ਼ਾ ਤਸਕਰੀ ਦੀ ਮੁਢਲੀ ਜਾਂਚ ਦੌਰਾਨ ਹੀ ਉਕਤ ਸਖ਼ਸ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਉਸਦੇ ਵਿਰੁਧ ਐਲਏਸੀ ਜਾਰੀ ਕਰ ਦਿੱਤੀ ਸੀ, ਜਿਸਦੇ ਆਧਾਰ ’ਤੇ ਏਅਰਪੋਰਟ ਉਪਰੋਂ ਇਸ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ।
ਇਹ ਖ਼ਬਰ ਵੀ ਪੜ੍ਹੋ:ਖ਼ੂਨਦਾਨ ਵਿੱਚ ਪੰਜਾਬ ਸਮੁੱਚੇ ਭਾਰਤ ਦੇ ਤਿੰਨ ਮੋਹਰੀ ਰਾਜਾਂ ’ਚੋਂ ਇੱਕ
ਦਿੱਲੀ ਦੇ ਸਪੈਸ਼ਲ ਸੈੱਲ ਵੱਲੋਂ ਕੀਤੀ ਜਾਂਚ ਦੌਰਾਨ ਬਰਾਮਦ ਕੀਤੀ ਗਈ ਇਸ ਕੋਕੀਨ ਨੂੰ ਮੁੰਬਈ ਭੇਜਿਆ ਜਾਣਾ ਸੀ। ਇਸਤੋਂ ਇਲਾਵਾ ਇੰਨ੍ਹਾਂ ਨਸ਼ਾ ਤਸਕਰਾਂ ਦੇ ਕਥਿਤ ਤੌਰ ‘ਤੇ ਤਾਰ ਥਾਈਲੈਂਡ ਤੇ ਦੁਬਈ ਨਾਲ ਜੁੜੇ ਹੋਏ ਹਨ। ਦਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਦਿੱਲੀ ਦੇ ਵਿਚ ਹੀ ਕੋਕੀਨ ਦੇ ਇੱਕ ਗੋਦਾਮ ’ਤੇ ਛਾਪੇਮਾਰੀ ਕਰਕੇ ਇਹ ਕਾਰਵਾਈ ਕੀਤੀ ਸੀ ਅਤੇ ਇਸ ਮਾਮਲੇ ਵਿਚ ਤੁਸ਼ਾਰ ਗੋਇਲ, ਭਾਰਤ ਜੈਨ ਤੇ ਹਿਮਾਂਸ਼ੂ ਅਤੇ ਔਰੰਗਜੇਬ ਨੂੰ ਗ੍ਰਿਫਤਾਰ ਕੀਤਾ ਸੀ।
Share the post "ਦਿੱਲੀ ਦੇ ਬਹੁ-ਹਜ਼ਾਰ ਕਰੋੜੀ ਨਸ਼ਾ ਤਸਕਰੀ ਕੇਸ ’ਚ ਬ੍ਰਿਟਿਸ ਨਾਗਰਿਕ ਏਅਰਪੋਰਟ ਤੋਂ ਕਾਬੂ"