spot_img
spot_img
spot_img

ਧੀ ਦੇ ਵਿਆਹ ਤੋਂ ਪਹਿਲਾਂ ਜਵਾਈ ਨਾਲ ਫ਼ਰਾਰ ਹੋਈ ਸੱਸ ਨੇਪਾਲ ਦੇ ਬਾਰਡਰ ਤੋਂ ਜਵਾਈ ਸਹਿਤ ਗ੍ਰਿਫ਼ਤਾਰ

Date:

spot_img

National News: ਆਪਣੀ ਹੀ ਧੀ ਦੇ ਵਿਆਹ ਤੋਂ 10 ਦਿਨ ਪਹਿਲਾਂ ਜਵਾਈ ਦੇ ਨਾਲ ਫਰਾਰ ਹੋਈ ਸੱਸ ਅਤੇ ਉਸਦੇ ਜਵਾਈ ਨੂੰ ਯੂਪੀ ਪੁਲਿਸ ਨੇ ਨੇਪਾਲ ਦੇ ਬਾਰਡਰ ਤੋਂ ਗਿਰਫਤਾਰ ਕਰ ਲਿਆ ਹੈ। ਯੂਪੀ ਦੇ ਅਲੀਗੜ੍ਹ ਨਾਲ ਸਬੰਧਿਤ ਅਨੀਤਾ ਨਾਂ ਦੀ ਇਸ ਔਰਤ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣ ਤੋਂ ਬਾਅਦ ਐਲਾਨ ਕੀਤਾ ਹੈ ਕਿ ਹੁਣ ਉਹ ਆਪਣੇ ਜਵਾਈ ਰਾਹੁਲ ਦੇ ਨਾਲ ਹੀ ਰਹੇਗੀ। ਹਾਲਾਂਕਿ ਦੋਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹਾਲੇ ਤੱਕ ਉਹਨਾਂ ਨੇ ਆਪਸ ਵਿੱਚ ਵਿਆਹ ਨਹੀਂ ਕਰਵਾਇਆ ਹੈ। ਅਨੀਤਾ ਨੇ ਆਪਣੇ ਜਵਾਈ ਦੇ ਨਾਲ ਭੱਜਣ ਦੇ ਪਿੱਛੇ ਕਾਰਨਾਂ ਦਾ ਖੁਲਾਸਾ ਕਰਦੇ ਦਾਅਵਾ ਕੀਤਾ ਹੈ ਇਸਦੇ ਲਈ ਉਸਦੇ ਪਤੀ ਨੇ ਹੀ ਉਸਨੂੰ ਮਜਬੂਰ ਕੀਤਾ ਸੀ, ਕਿਉਂਕਿ ਉਹ ਬਿਨਾਂ ਵਜ੍ਹਾ ਉਸਦੀ ਕੁੱਟਮਾਰ ਕਰਦਾ ਸੀ ਅਤੇ ਰਾਹੁਲ ਨਾਲ ਗੱਲ ਕਰਨ ਦੇ ਚਲਦੇ ਉਸਦਾ ਨਾਂ ਲੈ ਕੇ ਤਾਅਨੇ ਮਾਰਦਾ ਸੀ, ਜਿਸ ਦੇ ਚਲਦੇ ਉਸ ਨ ਆਪਣੇ ਹੋਣ ਵਾਲੇ ਜਵਾਈ ਦੇ ਨਾਲ ਭੱਜਣ ਦਾ ਫੈਸਲਾ ਕਰ ਲਿਆ।

ਜੇਲ ’ਚੋਂ ਬਾਹਰ ਆਏ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ

ਇਸ ਤੋਂ ਇਲਾਵਾ ਘਰੋਂ ਭੱਜਣ ਸਮੇਂ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਲਿਜਾਣ ਸਬੰਧੀ ਮੀਡੀਆ ਵਿੱਚ ਸਾਹਮਣੇ ਆਈਆਂ ਖਬਰਾਂ ਦਾ ਵੀ ਖੰਡਨ ਕਰਦਿਆਂ ਅਨੀਤਾ ਉਰਫ ਸਪਨਾ ਨੇ ਦਾਅਵਾ ਕੀਤਾ ਕਿ ਉਹ ਸਿਰਫ ਆਪਣਾ ਮੋਬਾਈਲ ਫੋਨ ਅਤੇ 200 ਰੁਪਏ ਹੀ ਨਾਲ ਲੈ ਕੇ ਗਈ ਸੀ। ਜ਼ਿਕਰਯੋਗ ਹੈ ਕਿ ਅਨੀਤਾ ਅਤੇ ਰਾਹੁਲ 6 ਅਪ੍ਰੈਲ ਨੂੰ ਅਚਾਨਕ ਘਰੋਂ ਲਾਪਤਾ ਹੋ ਗਏ ਸਨ ਜਦੋਂ ਕਿ ਰਾਹੁਲ ਦੀ ਅਨੀਤਾ ਦੀ ਬੇਟੀ ਨਾਲ 16 ਅਪ੍ਰੈਲ ਨੂੰ ਸ਼ਾਦੀ ਤੈਅ ਸੀ। ਇਹ ਮਾਮਲਾ ਪੂਰੇ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਪੁੱਛਗਿਛ ਦੌਰਾਨ ਅਨੀਤਾ ਨੇ ਅਹਿਮ ਖਲਾਸੇ ਕਰਦਿਆਂ ਕਿਹਾ, ਕਿ ਉਸਦਾ ਪਤੀ ਉਸਨੂੰ ਕੁੱਟਦਾ ਸੀ। ਖਰਚਿਆਂ ਲਈ ਪੈਸੇ ਨਹੀਂ ਦਿੰਦਾ ਸੀ ਅਤੇ ਸ਼ਰਾਬ ਦਾ ਵੀ ਆਦੀ ਸੀ।

ਅਨੀਤਾ ਨੇ ਕਿਹਾ, ‘ਮੈਂ ਅਜੇ ਰਾਹੁਲ ਨਾਲ ਵਿਆਹ ਨਹੀਂ ਕੀਤਾ।’ ਪੁਲਿਸ ਪੁੱਛਗਿਛ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਅਨੀਤਾ ਰੋਂਦੀ ਹੋਈ ਵੀ ਦਿਖਾਈ ਦੇ ਰਹੀ ਹੈ। ਉਸਨੇ ਕਿਹਾ – ‘ਮੇਰਾ ਪਤੀ ਕਹਿੰਦਾ ਹੁੰਦਾ ਸੀ ਕਿ ਉਹ ਆਪਣੇ ਜਵਾਈ ਨਾਲ ਗੱਲ ਕਰਦੀ ਹੈ।’ ਉਸਨੇ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ। ਮੈਂ ਇਹ ਕਦਮ ਨਿਰਾਸ਼ਾ ਵਿੱਚ ਚੁੱਕਿਆ ਹੈ। ਹੁਣ ਜੋ ਵੀ ਮੇਰੀ ਜ਼ਿੰਦਗੀ ਵਿੱਚ ਆਇਆ ਹੈ, ਮੈਂ ਉਸਦੇ ਨਾਲ ਰਹਾਂਗੀ। ਪਤੀ ਆਪਣੇ ਬੱਚਿਆਂ ਨਾਲ ਰਹੇ। ਉਧਰ ਰਾਹੁਲ ਨੇ ਵੀ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਸੱਸ ਨਾਲ 6 ਅਪ੍ਰੈਲ ਨੂੰ ਭੱਜਣ ਤੋਂ ਬਾਅਦ ਪਹਿਲਾਂ ਅਲੀਗੜ੍ਹ ਤੋਂ ਕਾਸਗੰਜ ਗਏ। ਫਿਰ ਕਾਸਗੰਜ ਤੋਂ ਬਰੇਲੀ ਅਤੇ ਉੱਥੋਂ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਪਹੁੰਚੇ। ਇਸ ਤੋਂ ਬਾਅਦ, ਦੋਵੇਂ ਬਿਹਾਰ ਹੁੰਦੇ ਹੋਏ ਨੇਪਾਲ ਸਰਹੱਦ ‘ਤੇ ਪਹੁੰਚੇ। ਪਰ ਫਿਰ ਦੋਵੇਂ ਅਲੀਗੜ੍ਹ ਵਾਪਸ ਆ ਗਏ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਨਗਰ ਕੌਂਸਲ ਚੋਣਾਂ ਲਈ AAP ਦਾ ਵੱਡਾ ਦਾਅ! ਚਾਰ ਨਗਰ ਕੌਂਸਲਾਂ ਦੇ ਐਲਾਨੇ ਉਮੀਦਵਾਰ

Punjab News : ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਨੂੰ...

Punjab News : AAP ਦਾ ਵੱਡਾ ਫੈਸਲਾ, ਰੌਬੀ ਕੰਗ ਨੂੰ ਮਿਲੀ ਨਵੀਂ ਜ਼ਿੰਮੇਵਾਰੀ

Punjab News : ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ...

प्रधानमंत्री के स्वच्छ भारत विजन को साकार करने में जुटें अधिकारी: मनोहर लाल

👉हरियाणा के शहरों को स्वच्छ, सुंदर और आधुनिक बनाने...

Punjab News ; ਅਕਾਲੀ ਦਲ ਨੂੰ ਵੱਡਾ ਝਟਕਾ!ਅਮਰਿੰਦਰ ਸਿੰਘ ਲਿਬੜਾ ਨੇ ਦਿੱਤਾ ਅਸਤੀਫਾ

Punjab News ; ਅਕਾਲੀ ਦਲ ਪੁਨਰ ਸੁਰਜੀਤ ਨੂੰ ਉਸ...