ਫ਼ਾਜਲਿਕਾ, 20 ਅਗਸਤ: ਇੱਕ ਲੜਕੀ ਦੇ ਪਿੱਛੇ ਆਪਣੇ ਸਕੇ ਭਰਾ ਨੂੰ ਮਾਰਨ ਵਾਲੇ ਕਥਿਤ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਪਰਦੀਪ ਸਿੰਘ ਨੇ ਦਸਿਆ ਕਿ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਿਟੀ ਫਾਜਿਲਕਾ ਦੇ ਮੁੱਖ ਅਫ਼ਸਰ ਇੰਸਪੈਕਟਰ ਮਨਜੀਤ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਹੋਣ ਤੋਂ 18 ਘੰਟੇ ਦੇ ਅੰਦਰ ਅੰਦਰ ਦੋਸ਼ੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਤਲ ਦੀ ਘਟਨਾ ਤੋਂ ਬਾਅਦ ਦੌਰਾਨੇ ਤਫਤੀਸ਼ ਇੰਸਪੈਕਟਰ ਮਨਜੀਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਹਲਾਤਾਂ ਦਾ ਜਾਇਜਾ ਲਿਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਅਜੇ ਕਸ਼ਅਪ ਅਤੇ ਮ੍ਰਿਤਕ ਸ਼ਿਵਮ ਦੋਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਹਨਾਂ ਦਾ ਕਿਸੇ ਕੁੜੀ ਨਾਲ ਪੇ੍ਰਮ ਸਬੰਧਾਂ ਨੂੰ ਲੈ ਕੇ ਆਪਸ ਵਿੱਚ ਪਹਿਲਾਂ ਬਹਿਸਬਾਜੀ ਹੋਈ ਅਤੇ ਬਾਅਦ ਵਿੱਚ ਝਗੜਾ ਹੋ ਗਿਆ।
ਦਰਦਨਾਕ ਸ.ੜਕ ਹਾ.ਦ+ਸੇ ਵਿਚ ਪੰਜਾਬ ਦੇ ਦੋ ਨੌਜਵਾਨ ‘ਪਟਵਾਰੀਆਂ’ ਦੀ ਹੋਈ ਮੌ+ਤ
ਇਸੇ ਦੌਰਾਨ ਅਜੇ ਨੇ ਆਪਣੇ ਭਰਾ ਸ਼ਿਵਮ ਨੂੰ ਧੱਕਾ ਮਾਰਿਆ ਅਤੇ ਸ਼ਿਵਮ ਘਰ ਅੰਦਰ ਪਏ ਪੱਥਰ ਦੇ ਉਪਰ ਡਿੱਗ ਪਿਆ ਅਤੇ ਉਸਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਅਜੇ ਮੌਕਾ ਤੋਂ ਫਰਾਰ ਹੋ ਗਿਆ। ਜਿਸ ਨੂੰ ਕਾਬੂ ਕਰਨ ਲਈ ਟੈਕਨੀਕਲ ਸੈਲ ਫਾਜਿਲਕਾ ਦੀ ਮਦਦ ਨਾਲ ਇੰਚਾਰਜ ਸੀ.ਆਈ.ਏ ਫਾਜਿਲਕਾ ਅਤੇ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ ਵੱਲੋਂ ਪੁਲਿਸ ਦੀਆਂ ਵੱਖ ਵੱਖ ਪਾਰਟੀਆਂ ਬਣਾ ਕੇ ਦੋਸ਼ੀ ਦੇ ਟਿਕਾਣਿਆਂ ’ਤੇ ਰੇਡ ਕੀਤੇ ਗਏ। ਇਸੇ ਦੌਰਾਨ ਦੋਸ਼ੀ ਬਾਰੇ ਪਤਾ ਲੱਗਾ ਕਿ ਉਹ ਫਾਜਿਲਕਾ—ਰਿਵਾੜੀ ਐਕਸਪ੍ਰੈਸ ਯਾਤਰੀ ਰੇਲਗੱਡੀ ਰਾਹੀਂ ਭਵਾਨੀ ਜਿਲ੍ਹਾ ਸਿਰਸਾ (ਹਰਿਆਣਾ) ਪਹੁੰਚ ਗਿਆ ਹੈ। ਜਿਸਨੂੰ ਜੀ.ਆਰ.ਪੀ. ਭਵਾਨੀ ਅਤੇ ਸੀ.ਆਈ.ਏ ਟੀਮ ਭਵਾਨੀ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ।