👉ਬਾਇਓਫਾਰਮਾ ਲਈ 10 ਹਜ਼ਾਰ ਕਰੋੜ, ਬਜਟ ਗਰੀਬੀ ਘਟਾਉਣ ਦਾ ਦਾਅਵਾ
New Delhi: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ 2026 ਵਿੱਚ ਸਿਹਤ, ਸਿੱਖਿਆ ਅਤੇ ਵਾਤਾਵਰਣ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਵੱਡੇ ਐਲਾਨ ਕਰਦਿਆਂ ਬਾਇਓਫਾਰਮਾ ਅਤੇ ਪ੍ਰਦੂਸ਼ਣ ਨਿਯੰਤਰਣ ’ਤੇ ਖਾਸ ਧਿਆਨ ਦਿੱਤਾ। ਵਿੱਤ ਮੰਤਰੀ ਨੇ ‘ਬਾਇਓ ਫਾਰਮਾ ਸ਼ਕਤੀ’ ਯੋਜਨਾ ਲਈ 10 ਹਜ਼ਾਰ ਕਰੋੜ ਰੁਪਏ ਅਤੇ ‘ਕਾਰਬਨ ਕੈਪਚਰ ਅਤੇ ਉਪਯੋਗ ਸਕੀਮ’ ਲਈ 20 ਹਜ਼ਾਰ ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਰੱਖਿਆ। ਵਿੱਤ ਮੰਤਰੀ ਨੇ ਦੱਸਿਆ ਕਿ ‘ਬਾਇਓ ਫਾਰਮਾ ਸ਼ਕਤੀ’ ਯੋਜਨਾ ਤਹਿਤ ਅਗਲੇ ਪੰਜ ਸਾਲਾਂ ਵਿੱਚ ਬਾਇਓਫਾਰਮਾ ਅਤੇ ਬਾਇਓਸਿਮੀਲਰਸ ਖੇਤਰ ਵਿੱਚ ਰਿਸਰਚ, ਨਵੀਨਤਾ ਅਤੇ ਦੇਸ਼ ਅੰਦਰ ਉਤਪਾਦਨ ਨੂੰ ਉਤਸ਼ਾਹ ਮਿਲੇਗਾ। ਇਸ ਯੋਜਨਾ ਨਾਲ ਸਟਾਰਟਅਪਸ, MSME ਅਤੇ ਰਿਸਰਚ ਸੰਸਥਾਵਾਂ ਨੂੰ ਸਿੱਧੀ ਸਹਾਇਤਾ ਮਿਲੇਗੀ ਅਤੇ ਆਮ ਲੋਕਾਂ ਲਈ ਸਸਤੀ ਤੇ ਪ੍ਰਭਾਵਸ਼ਾਲੀ ਦਵਾਈਆਂ ਉਪਲਬਧ ਹੋਣਗੀਆਂ।
ਇਹ ਵੀ ਪੜ੍ਹੋ PM Modi ਦਾ ਦੌਰਾ ਅੱਜ; ਹਲਵਾਰਾ ਹਵਾਈ ਅੱਡੇ ਦੇ ਉਦਘਾਟਨ ਤੋਂ ਇਲਾਵਾ ਡੇਰਾ ਬੱਲਾਂ ਵਿਖੇ ਹੋਣਗੇ ਨਤਮਸਤਕ
ਉੱਥੇ ਹੀ ਵਾਤਾਵਰਣ ਸੁਰੱਖਿਆ ਲਈ 20 ਹਜ਼ਾਰ ਕਰੋੜ ਦੀ ‘ਕਾਰਬਨ ਕੈਪਚਰ ਅਤੇ ਉਪਯੋਗ ਸਕੀਮ’ ਤਹਿਤ ਸਟੀਲ, ਸੀਮਿੰਟ ਅਤੇ ਹੋਰ ਉੱਚ ਕਾਰਬਨ ਨਿਕਾਸ ਵਾਲੇ ਉਦਯੋਗਾਂ ਤੋਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਨੂੰ ਕੈਪਚਰ ਕਰਕੇ ਉਸਦਾ ਉਪਯੋਗ ਕਰਨ ਲਈ ਤਕਨੀਕੀ ਢਾਂਚਾ ਤਿਆਰ ਕੀਤਾ ਜਾਵੇਗਾ। ਇਸ ਨਾਲ ਪ੍ਰਦੂਸ਼ਣ ਘਟਾਉਣ ਦੇ ਨਾਲ-ਨਾਲ ਭਾਰਤ ਦੇ ਨੈੱਟ-ਜ਼ੀਰੋ ਟੀਚਿਆਂ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਬਜ਼ਟ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰ ਵੱਲੋਂ ਲਾਗੂ ਕੀਤੀਆਂ ਆਰਥਿਕ ਅਤੇ ਸਮਾਜਿਕ ਨੀਤੀਆਂ ਦੇ ਨਤੀਜੇ ਵਜੋਂ ਦੇਸ਼ ਦੇ ਲਗਭਗ 25 ਕਰੋੜ ਨਾਗਰਿਕ ਬਹੁ-ਪੱਖੀ ਗਰੀਬੀ ਤੋਂ ਬਾਹਰ ਆਏ ਹਨ। ਉਨ੍ਹਾਂ ਅਨੁਸਾਰ ਮੌਜੂਦਾ ਬਜਟ ਦਾ ਕੇਂਦਰ ਬਿੰਦੂ ਸਮਾਵੇਸ਼ੀ ਵਾਧਾ, ਮਜ਼ਬੂਤ ਵਿੱਤੀ ਪ੍ਰਬੰਧ ਅਤੇ ਟਿਕਾਊ ਆਰਥਿਕ ਵਿਕਾਸ ਹੈ।ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਵਿੱਤੀ ਸਾਲ 2026-27 ਲਈ ਕੁੱਲ ਖਰਚੇ ਦਾ ਅੰਦਾਜ਼ਾ 54.1 ਲੱਖ ਕਰੋੜ ਰੁਪਏ ਲਾਇਆ ਗਿਆ ਹੈ, ਜੋ ਪਿਛਲੇ ਸਾਲ ਨਾਲ ਤੁਲਨਾ ਕਰਨ ’ਤੇ ਲਗਭਗ 7.9 ਫੀਸਦੀ ਦਾ ਵਾਧਾ ਦਰਸਾਉਂਦਾ ਹੈ।
ਇਹ ਬਜਟ GST 2.0 ਅਤੇ ਨਵੇਂ ਲੇਬਰ ਕਾਨੂੰਨਾਂ ਦੇ ਲਾਗੂ ਹੋਣ ਮਗਰੋਂ ਪੇਸ਼ ਕੀਤਾ ਗਿਆ ਪਹਿਲਾ ਬਜਟ ਹੈ।ਉਨ੍ਹਾਂ ਕਿਹਾ ਕਿ ਸਰਕਾਰ ਆਰਥਿਕ ਤਰੱਕੀ ਦੇ ਲਾਭ ਕਿਸਾਨਾਂ, ਨੌਜਵਾਨ ਵਰਗ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਤੱਕ ਬਰਾਬਰੀ ਨਾਲ ਪਹੁੰਚਾਉਣ ਲਈ ਵਚਨਬੱਧ ਹੈ। ਖੇਤੀਬਾੜੀ ਖੇਤਰ ਵਿੱਚ ਨਾਰੀਅਲ, ਚੰਦਨ ਅਤੇ ਅਖਰੋਟ ਵਰਗੀਆਂ ਉੱਚ ਆਮਦਨ ਵਾਲੀਆਂ ਫ਼ਸਲਾਂ ਦੀ ਖੇਤੀ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ, ਨਾਲ ਹੀ ਨਾਰੀਅਲ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਸਕੀਮ ਲਿਆਂਦੀ ਜਾ ਰਹੀ ਹੈ।ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਟਾਇਰ-ਦੋ ਅਤੇ ਟਾਇਰ-ਤਿੰਨ ਸ਼ਹਿਰਾਂ ਵਿੱਚ ਉਦਯੋਗਕ ਸਹਾਇਕ ਤਿਆਰ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ, ਸਿਹਤ ਖੇਤਰ ਵਿੱਚ ਤਿੰਨ ਨਵੇਂ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਅਤੇ ਸਿੱਖਿਆ ਖੇਤਰ ਵਿੱਚ 15 ਹਜ਼ਾਰ ਸਕੂਲਾਂ ’ਚ ਕੰਟੈਂਟ ਲੈਬਾਂ ਸਥਾਪਤ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


