ਅਰਨੀਵਾਲਾ, 19 ਜੁਲਾਈ: ਬੀਤੀ ਸ਼ਾਮ ਕਰੀਬ ਪੰਜ ਵਜੇਂ ਨਜਦੀਕੀ ਪਿੰਡ ਪਾਕਾਂ ਦੇ ਵਿਚ ਪਾਣੀ ਦੀ ਵਾਰੀ ਨੂੰ ਲੈ ਕੇ ਚੱਲੀਆਂ ਗੋਲੀਆਂ ਵਿਚ ਪਿਊ-ਪੁੱਤ ਦੀ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਟੀਮਾਂ ਮੌਕੇ ’ਤੇ ਪੁੱਜ ਗਈਆਂ ਹਨ ਤੇ ਕਥਿਤ ਕਾਤਲਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਹਿਚਾਣ ਅਵਤਾਰ ਸਿੰਘ (55)ਪੁੱਤਰ ਜੰਗੀਰ ਸਿੰਘ ਤੇ ਹਰਮੀਤ ਸਿੰਘ (27) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਪਾਕਾ ਦੇ ਤੌਰ ’ਤੇ ਹੋਈ ਹੈ।
’ਤੇ ਥਾਣੇਦਾਰ ਗੁਰਮੇਲ ਸਿਉਂ ਤਾਂ ਡੈਣ ਤੋਂ ਵੀ ਟੱਪਿਆ…
ਡੀਐਸਪੀ ਅੱਛਰੂ ਰਾਮ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਕਾਤਲਾਂ ਵਿਚ ਤਿੰਨ ਸਕੇ ਭਰਾ ਬਲਵਿੰਦਰ ਸਿੰਘ, ਬਲਵੀਰ ਸਿੰਘ ਤੇ ਰਘਵੀਰ ਸਿੰਘ ਤੋਂ ਇਲਾਵਾ ਬਲਵੀਰ ਸਿੰਘ ਦਾ ਪੁੱਤਰ ਅਨਮੋਲਦੀਪ ਦਸਿਆ ਜਾ ਰਿਹਾ। ਇਹ ਵੀ ਪਤਾ ਲੱਗਿਆ ਕਿ ਇਸ ਘਟਨਾ ਵਿਚ ਲਾਇਸੰਸੀ ਹਥਿਆਰ ਵਰਤੇ ਗਏ ਹਨ। ਮਿਲੀ ਸੂਚਨਾ ਮੁਤਾਬਕ ਪਿੰਡ ਪਾਕਾ ਦੇ ਵਿਚ ਮ੍ਰਿਤਕ ਪਿਊ-ਪੁੱਤ ਵੱਲੋਂ ਪਿੰਡ ਦੇ ਟਿੱਬੀ ਵਾਲੇ ਖੇਤ ਕੋਲ ਆਪਣੀ ਜਮੀਨ ਦੇ ਨਾਲ ਕੁੱਝ ਜਮੀਨ ਠੇਕੇ ’ਤੇ ਲਈ ਹੋਈ ਸੀ।
ਅਬੋਹਰ ਦੀ ਪੰਜਾਬ ਐਗਰੋ ਤੋਂ ਵਿਦੇਸ਼ਾਂ ਨੂੰ ਜਾਣ ਲੱਗੀ ਲਾਲ ਮਿਰਚ ਅਤੇ ਟਮਾਟਰ ਦੀ ਪੇਸਟ
ਇਸ ਜਮੀਨ ਦੀ ਪਾਣੀ ਦੀ ਵਾਰੀ ਨੂੰ ਲੈ ਕੇ ਉਨ੍ਹਾਂ ਦਾ ਆਪਣੇ ਗੁਆਂਢੀਆਂ ਨਾਲ ਤਕਰਾਰ ਚੱਲ ਰਹੀ ਸੀ, ਜਿਸਨੂੰ ਲੈ ਕੇ ਪਹਿਲਾਂ ਵੀ ਝਗੜਾ ਹੋਇਆ ਦਸਿਆ ਜਾ ਰਿਹਾ। ਇਸ ਦੌਰਾਨ ਬੀਤੇ ਕੱਲ ਵੀ ਪਾਣੀ ਨੂੰ ਲੈਕੇ ਮੁੜ ਵਿਵਾਦ ਹੋ ਗਿਆ ਤੇ ਕਥਿਤ ਕਾਤਲਾਂ ਨੇ ਦੋਨਾਂ ਪਿਊ-ਪੁੱਤ ਉਪਰ ਪਹਿਲਾਂ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਤੇ ਮੁੜ ਕੇ ਕਹੀ ਦੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।