Thursday, April 16, 2026
spot_img
spot_img

ਕੈਬਨਿਟ ਮੰਤਰੀ ਨੇ ਚੁਣੇ ਹੋਏ ਸਰਪੰਚਾਂ,ਪੰਚਾਂ ਅਤੇ ਮੋਹਤਵਰਾਂ ਨੂੰ ਪਿੰਡਾਂ ਵਿੱਚ ਨਸ਼ੇ ਦੀ ਰੋਕਥਾਮ ਸਬੰਧੀ ਸਖਤ ਕਦਮ ਪੁੱਟਣ ਦੀ ਕੀਤੀ ਅਪੀਲ

Date:

spot_img

👉ਨਸ਼ੇ ਵੇਚਣ ਵਾਲਿਆਂ ਵਿਰੁੱਧ ਸਰਕਾਰ ਵਲੋਂ ਕੀਤੀ ਜਾਵੇਗੀ ਸਖਤ ਕਾਰਵਾਈ— ਡਾ.ਬਲਜੀਤ ਕੌਰ
👉ਵਿਧਾਨ ਸਭਾ ਹਲਕਾ ਮਲੋਟ ਦੇ ਮੋਹਤਵਰਾਂ ਨੇ ਨਸ਼ਿਆਂ ਖਿਲਾਫ ਪਾਏ ਮਤੇ

ਮਲੋਟ/ਸ੍ਰੀ ਮੁਕਤਸਰ ਸਾਹਿਬ, 13 ਦਸੰਬਰ:ਨਸ਼ੇ ਵੇਚਣ ਵਾਲਿਆਂ ਅਤੇ ਨਸ਼ੇ ਵੇਚਣ ਵਾਲਿਆਂ ਦਾ ਸਾਥ ਦੇਣ ਵਾਲਿਆ ਵਿਰੁੱਧ ਪੰਜਾਬ ਸਰਕਾਰ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ, ਇਹ ਪ੍ਰਗਟਾਵਾਂ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਅੱਜ ਮਲੋਟ ਵਿਖੇ ਚੁਣੇ ਹੋਏ ਸਰਪੰਚਾਂ-ਪੰਚਾਂ ਅਤੇ ਮੋਹਤਵਰਾਂ ਨੂੰ ਪਿੰਡਾਂ ਵਿੱਚ ਨਸ਼ੇ ਦੀ ਰੋਕਥਾਮ ਸਬੰਧੀ ਸਖਤ ਕਦਮ ਪੁੱਟਣ ਦੀ ਅਪੀਲ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਬਹੁਤ ਜਰੂਰੀ ਹੈ, ਇਸ ਲਈ ਸਾਰਿਆਂ ਦਾ ਅਹਿਮ ਫਰਜ਼ ਹੈ, ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਸਰਕਾਰ ਦਾ ਸਾਥ ਦਿੱਤਾ ਜਾਵੇ।

ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਫਿਨਲੈਂਡ ਤੋਂ ਪਰਤੇ ਅਧਿਆਪਕਾਂ ਨੂੰ ਸੂਬੇ ਦੀ ਸਿੱਖਿਆ ਕ੍ਰਾਂਤੀ ਦੇ ਮੋਢੀ ਬਣਨ ਦਾ ਸੱਦਾ

ਉਹਨਾਂ ਪਿੰਡਾਂ ਦੇ ਮੋਹਤਵਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਵੇਚਦਾ ਹੈ, ਤਾਂ ਇਸ ਦੀ ਸੂਚਨਾਂ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਰੂਰ ਦਿੱਤੀ ਜਾਵੇ ਤਾਂ ਜੋ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਦਾ ਸਾਥ ਬਿਲਕੁਲ ਨਾ ਦਿੱਤਾ ਜਾਵੇ ਅਤੇ ਸਮਾਜ ਵਿਚ ਨਸ਼ਿਆਂ ਵਿਰੁੱਧ ਜਾਗ੍ਰਤੀ ਫੈਲਾਈ ਜਾਵੇ।ਉਹਨਾਂ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦੇ ਇਲਾਜ ਕਰਵਾਉਣ ਲਈ ਬਚਨਵੱਧ ਹੈ ਅਤੇ ਇਹਨਾਂ ਦਾ ਸਰਕਾਰੀ ਹਸਪਤਾਲਾਂ ਵਿੱਚ ਨਸ਼ਿਆਂ ਛੁਡਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਲਾਜ ਵੀ ਸਰਕਾਰ ਵਲੋਂ ਮੁਫਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ਗਾਇਕ ਕਰਨ ਔਜਲਾ ਦੇ ਸੋਅ ਨੂੰ ਲੈ ਕੇ ਚੰਡੀਗੜ੍ਹ ਨਿਗਮ ਨੇ ਪ੍ਰਬੰਧਕਾਂ ਨੂੰ ਠੋਕਿਆ 1.16 ਕਰੋੜ ਦਾ ਜੁਰਮਾਨਾ

ਇਸ ਮੌਕੇ ਤੇ ਵਿਧਾਨ ਸਭਾ ਹਲਕਾ ਮਲੋਟ ਦੇ ਸਮੂਹ ਸਰਪੰਚਾਂ,ਪੰਚਾਂ ਅਤੇ ਪਾਰਟੀ ਆਹੁਦੇਦਾਰਾਂ ਨੇ ਨਸ਼ਿਆਂ ਵਿਰੁੱਧ ਮਤੇ ਪਾ ਕੇ ਪਹਿਲ ਕਦਮੀ ਕੀਤੀ ਹੈ ਅਤੇ ਸਰਕਾਰ ਨੂੰ ਯਕੀਨ ਦੁਆਇਆ ਕਿ ਉਹ ਆਪਣੇ ਪਿੰਡਾਂ ਵਿੱਚ ਨਸ਼ੇ ਦੀ ਰੋਕਥਾਮ ਲਈ ਹਰ ਸੰਭਵ ਯਤਨ ਕਰਨਗੇ।ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਨਸ਼ਿਆਂ ਦੀ ਰੋਕਥਾਮ ਲਈ ਸਖਤ ਕਦਮ ਚੁੱਕੇ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਨਸ਼ੇ ਤੋਂ ਬਚ ਸਕੇ।ਇਸ ਮੌਕੇ ਸ.ਜਗਦੇਵ ਸਿੰਘ ਬਾਮ ਚੇਅਰਮੈਨ ਕੋਅਪਰੇਟਿਵ ਸੋਸਾਇਟੀ, ਸ.ਜਸਨ ਬਰਾੜ ਚੇਅਰਮੈਨ, ਸ.ਮਨਜਿੰਦਰ ਸਿੰਘ ਉੜਾਂਗ,ਡਾ. ਵਿਕਾਸ ਬਾਂਸਲ, ਇਕਬਾਲ ਸਿੰਘ ਡੀ.ਐਸ.ਪੀ, ਜਸਵੰਤ ਸਿੰਘ ਰਾਮ ਨਗਰ ਸਾਓਕੇ, ਗੁਰਪੀਰ ਸਿੰਘ ਸਰਾਂ ਬਲਾਕ ਪ੍ਰਧਾਨ,ਗੁਰਭਗਤ ਸਿੰਘ, ਅਮਰਿੰਦਰ ਸਿੰਘ, ਕੁਲਵਿੰਦਰ ਸਿੰਘ ਬਰਾੜ, ਜਸਮੇਲ ਸਿੰਘ ਪੰਚਾਇਤ ਅਫਸਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ,ਪੰਚ ਅਤੇ ਪਾਰਟੀ ਆਹੁਦੇਦਾਰ ਮੌਜੂਦ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਰਿਜ਼ਨਲ ਸੈਂਟਰ ਬਠਿੰਡਾ ਦੀ MA (Eng) ਦੀ ਵਿਦਿਆਰਥਣ ਨੂੰ 41ਵੇਂ ਕਨਵੋਕੇਸ਼ਨ ‘ਤੇ ਮਿਲਿਆ ਗੋਲਡ ਮੈਡਲ

Bathinda News: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੇਂ ਕਨਵੋਕੇਸ਼ਨ 'ਤੇ...

ਅੰਮ੍ਰਿਤਸਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕ+ਤ+ਲ

Amritsar News:ਬੀਤੀ ਰਾਤ ਜਿਲਾ ਅੰਮ੍ਰਿਤਸਰ ਦੇ ਪਿੰਡ ਭੁੱਲਰ ਵਿੱਚ...

SSD Girls College ਵੱਲੋਂ ਸਿਹਤ ਸੰਬੰਧੀ ਮੁੱਦਿਆਂ ‘ਤੇ ਇੱਕ ਵਿਸ਼ੇਸ਼ ਗਿਆਨ ਲੈਕਚਰ ਦਾ ਆਯੋਜਨ

Bathinda News: SSD Girls College ਵੱਲੋਂ ਪ੍ਰਿੰਸੀਪਲ ਡਾ. ਨੀਰੂ...

Punjab Police ਨੂੰ ਮਿਲੀ ਵੱਡੀ ਸਫ਼ਲਤਾ; 4 ਹੈਂਡ ਗ੍ਰਨੇਡ ਅਤੇ 2 ਵਿਦੇਸ਼ੀ ਪਿਸਤੌਲਾਂ ਸਮੇਤ 1 ਕਾਬੂ

👉ਚੰਡੀਗੜ੍ਹ ਭਾਜਪਾ ਦਫ਼ਤਰ 'ਤੇ ਹੋਏ ਗ੍ਰਨੇਡ ਹਮਲੇ ਦੇ ਨਾਲ...