WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਕੈਨੇਡਾ ਵਲੋਂ ਸਟੱਡੀ ਵੀਜ਼ਿਆਂ ਵਿੱਚ ਕਟੌਤੀ ਦਾ ਐਲਾਨ

ਭਾਰਤੀ ਵਿਦਿਆਰਥੀਆਂ ‘ਤੇ ਪਵੇਗਾ ਸਭ ਤੋਂ ਵੱਡਾ ਅਸਰ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਨਹੀਂ ਦਿੱਤਾ ਜਾਵੇਗਾ ਪਰਮਿਟ
ਓਟਾਵਾ, 23 ਜਨਵਰੀ: ਪੰਜਾਬ ਦੇ ਵਿੱਚ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਬਹੁਤਾਤ ਦੇ ਚਲਦੇ ਪੰਜਾਬੀ ਨੌਜਵਾਨਾਂ ਲਈ ਮੰਜ਼ਿਲ ਬਣੇ ਕੈਨੇਡਾ ਦੇ ਦਰਵਾਜ਼ੇ ਵੀ ਹੁਣ ਹੌਲੀ ਹੌਲੀ ਬੰਦ ਹੁੰਦੇ ਦਿਖਾਈ ਦੇਣ ਲੱਗੇ ਹਨ। ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਅਤੇ ਰਿਹਾਇਸ਼ੀ ਥਾਵਾਂ ਦੀ ਆ ਰਹੀ ਘਾਟ ਤੋਂ ਇਲਾਵਾ ਹੋਰ ਸਮੱਸਿਆਵਾਂ ਨਾਲ ਜੂਝ ਰਹੀ ਕਨੇਡੀਅਨ ਸਰਕਾਰ ਨੇ ਹੁਣ ਅੰਤਰਰਾਸ਼ਟਰੀ ਸਟੱਡੀ ਵੀਜੇ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀ ਵਿਦਿਆਰਥੀਆਂ ‘ਤੇ ਪਵੇਗਾ ਜੋ ਕਿ ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਪੜ੍ਹਾਈ ਦੇ ਨਾਂ ‘ਤੇ ਕਨੇਡੇ ਦਾ ਰੁੱਖ ਕਰਦੇ ਹਨ। ਬੀਤੇ ਕੱਲ ਕਨੇਡੀਅਨ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿੱਲਰ ਵੱਲੋਂ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ ਹੈ।
ਕਨੇਡੀਅਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਹਰ ਸਾਲ ਜਾਰੀ ਕੀਤੇ ਜਾਣ ਵਾਲੇ ਸਟੱਡੀ ਪਰਮਿਟ ਅਰਜੀਆਂ ‘ਤੇ ਇੱਕ ਕੈਪ ਲਗਾਈ ਜਾਵੇਗੀ ਜੋ ਕਿ ਦੋ ਸਾਲਾਂ 2024 ਅਤੇ 2025 ਲਈ ਹੋਵੇਗੀ। ਫਿਲਹਾਲ ਇਹ ਕੈਪ ਸਾਲ 2023 ਦੇ ਮੁਕਾਬਲੇ 35 ਫੀਸਦੀ ਕਟੌਤੀ ਕਰਕੇ ਲਗਾਈ ਗਈ ਹੈ। ਸਾਲ 2025 ਵਿੱਚ ਮੁੜ ਇਸ ਨੀਤੀ ਦਾ ਮੁਲਾਂਕਣ ਕੀਤਾ ਜਾਵੇਗਾ।ਇਹ ਨੀਤੀ ਸਤੰਬਰ ਇਨਟੇਕ ਤੋਂ ਲਾਗੂ ਕੀਤੀ ਜਾਵੇਗੀ। ਸੂਚਨਾ ਮੁਤਾਬਕ ਸਾਲ 2024 ਲਈ 3, 60,000 ਪਰਮਿਟ ਜਾਰੀ ਹੋਣ ਦੀ ਉਮੀਦ ਹੈ। ਜਦੋਂ ਕਿ ਸਾਲ 2023 ਲਈ ਇਹ ਸਟੱਡੀ ਵੀਜੇ 5,79,000 ਦੇ ਕਰੀਬ ਜਾਰੀ ਕੀਤੇ ਗਏ ਹਨ। ਇਸਦੇ ਇਲਾਵਾ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਨਿੱਜੀ ਸੰਸਥਾਵਾਂ ‘ਤੇ ਅੰਕੁਸ਼ ਲਗਾਇਆ ਜਾਵੇਗਾ ਜੋ ਖੁੰਭਾ ਵਾਂਗ ਥਾਂ-ਥਾਂ ਖੁੱਲੀਆਂ ਹੋਈਆਂ ਹਨ।
ਇੰਨਾਂ ਸੰਸਥਾਵਾਂ ਦੇ ਆਪਣੇ ਕੋਲੇ ਘੱਟ ਸਾਧਨਾਂ ਦੇ ਬਾਵਜੂਦ ਥੋਕ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲੇ ਦੇ ਕੇ ਉਹਨਾਂ ਦੀ ਲੁੱਟ ਕਰਦੀਆਂ ਹਨ।ਅਜਿਹੀਆਂ ਸੰਸਥਾਵਾਂ ਵਿੱਚ ਪੜ੍ਨ ਵਾਲੇ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਜਾਰੀ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਸਪਆਉਜ਼ ਵੀਜ਼ਾ ਵੀ ਸਿਰਫ਼ ਪ੍ਰੋਫੈਸ਼ਨਲ ਕੋਰਸ ਵਾਲੇ ਵਿਦਿਆਰਥੀਆਂ ਜਿਸ ਤਰ੍ਹਾਂ ਮੈਡੀਕਲ ਤੇ ਲਾਅ ਆਦਿ ਦੇ ਜੀਵਨ ਸਾਥੀਆਂ ਨੂੰ ਵੀ ਦਿੱਤਾ ਜਾਵੇਗਾ। ਸਰਕਾਰ ਦਾ ਮੁੱਖ ਮੰਤਵ ਕਨੇਡਾ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਇਸ ਹਿਸਾਬ ਨਾਲ ਸੀਮਤ ਕਰਨ ਕਰਨਾ ਹੈ ਕਿ ਉਹਨਾਂ ਦੀ ਰਿਹਾਇਸ਼, ਸਿਹਤ ਸੰਭਾਲ ਅਤੇ ਹੋਰ ਸੇਵਾਵਾਂ ਉੱਪਰ ਕੋਈ ਉਲਟ ਪ੍ਰਭਾਵ ਨਾ ਪਵੇ।
ਇਸਦਾ ਮੁੱਖ ਮੰਤਵ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਹੀ ਸਟੱਡੀ ਵੀਜੇ ਮੁਹੱਇਆ ਕਰਵਾਉਣਾ ਹੈ, ਜਿਹੜੇ ਸਿਰਫ ਪੜ੍ਹਾਈ ਦੇ ਮਕਸਦ ਨਾਲ ਹੀ ਕਨੇਡਾ ਆ ਰਹੇ ਹਨ। ਗੌਰਤਲਬ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ ਅਤੇ ਭਾਰਤੀ ਵਿਦਿਆਰਥੀਆਂ ਦੇ ਵਿੱਚੋਂ ਵੀ ਪੰਜਾਬੀ ਵਿਦਿਆਰਥੀਆਂ ਦਾ ਨੰਬਰ ਸਭ ਤੋਂ ਅੱਵਲ ਹੈ। ਪ੍ਰੰਤੂ ਕੁਝ ਸਮੇਂ ਪਹਿਲਾਂ ਇੱਕ ਸਿੱਖ ਵੱਖਵਾਦੀ ਸਿੱਖ ਆਗੂ ਦੇ ਕਤਲ ਕਾਰਨ ਦੋਨਾਂ ਦੇਸ਼ਾਂ ਵਿੱਚ ਪੈਦਾ ਹੋਏ ਤਣਾਅ ਤੋਂ ਬਾਅਦ ਹੀ ਸਬੰਧ ਤਨਾਪੂਰਨ ਬਣੇ ਹੋਏ ਹਨ। ਜਿਸ ਦਾ ਅਸਰ ਕੈਨੇਡਾ ਵਾਸਤੇ ਭਾਰਤੀ ਪੰਜਾਬੀਆਂ ਉੱਪਰ ਵੀ ਪਿਆ ਹੋਇਆ ਹੈ।

Related posts

ਗੁਜਰਾਤ ‘ਚ ਭਗਵੰਤ ਮਾਨ ਨੇ ਕਾਂਗਰਸ-ਭਾਜਪਾ ‘ਤੇ ਬੋਲਿਆ ਹਮਲਾ, ਕਿਹਾ- ਭਾਜਪਾ ਸਰਕਾਰੀ ਅਦਾਰੇ ਅਤੇ ਕਾਂਗਰਸ ਆਪਣੇ ਵਿਧਾਇਕ ਵੇਚ ਰਹੀ ਹੈ

punjabusernewssite

ਕਿਸਾਨ ਆਗੂ ਚੜੂਣੀ ਵਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਣ ਦਾ ਐਲਾਨ

punjabusernewssite

‘ਆਪ‘ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਸਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ

punjabusernewssite