Canada News: ਕੈਨੇਡਾ ‘ਚ Asylum ਲੈਣ ਵਾਲਿਆਂ ਲਈ ਨਵਾਂ Online System

Date:

spot_img

Canada News: ਕੈਨੇਡਾ ਜਾਣ ਦਾ ਸੁਪਨਾ ਦੇਖਣ ਵਾਲਿਆਂ ਅਤੇ ਉੱਥੇ ਰਹਿ ਕੇ ਸ਼ਰਨ ਲੈਣ ਦੀ ਅਰਜ਼ੀ ਦੇਣ ਵਾਲਿਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਆਪਣੇ Asylum System ਯਾਨੀ ਸ਼ਰਨਾਰਥੀ ਸੁਰੱਖਿਆ ਪ੍ਰਣਾਲੀ ਵਿੱਚ ਵੱਡੇ ਬਦਲਾਅ ਕੀਤੇ ਹਨ। ਹੁਣ ਕੈਨੇਡਾ ਵਿੱਚ ਸ਼ਰਨ ਲੈਣ ਲਈ ਅਰਜ਼ੀ ਦੇਣ ਵਾਲਿਆਂ ਨੂੰ ਵੱਖ-ਵੱਖ ਪ੍ਰਕਿਰਿਆਵਾਂ ਵਿੱਚੋਂ ਨਹੀਂ ਲੰਘਣਾ ਪਵੇਗਾ, ਸਗੋਂ ਸਰਕਾਰ ਵੱਲੋਂ ਇੱਕ ਨਵਾਂ Online Application System ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਅਰਜ਼ੀਆਂ ਦੀ ਜਾਂਚ, ਦਸਤਾਵੇਜ਼ਾਂ ਅਤੇ ਅਗਲੀ ਕਾਰਵਾਈ ਲਈ ਨਵੀਆਂ ਸਮਾਂ-ਸੀਮਾਵਾਂ ਵੀ ਤੈਅ ਕੀਤੀਆਂ ਗਈਆਂ ਹਨ। ਇਸ ਖ਼ਬਰ ਨੂੰ ਖ਼ਾਸ ਤੌਰ ‘ਤੇ ਉਹ ਲੋਕ ਧਿਆਨ ਨਾਲ ਸੁਣਨ, ਜਿਹੜੇ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਹਨ ਅਤੇ ਉੱਥੇ Asylum ਜਾਂ Refugee Protection ਲਈ ਅਪਲਾਈ ਕਰਨ ਬਾਰੇ ਸੋਚ ਰਹੇ ਹਨ।

ਇਹ ਵੀ ਪੜ੍ਹੋ 👉ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ

ਦਰਅਸਲ, ਕੈਨੇਡਾ ਸਰਕਾਰ ਨੇ ਇਹ ਨਵੇਂ ਨਿਯਮ Strengthening Canada’s Immigration System and Borders Act ਦੇ ਤਹਿਤ ਲਾਗੂ ਕੀਤੇ ਹਨ, ਜਿਸ ਨੂੰ Bill C-12 ਵੀ ਕਿਹਾ ਜਾਂਦਾ ਹੈ। ਨਵੀਂ ਪ੍ਰਕਿਰਿਆ ਤਹਿਤ ਹੁਣ ਕੈਨੇਡਾ ਦੇ ਅੰਦਰ ਰਹਿ ਕੇ ਸ਼ਰਨ ਦੀ ਅਰਜ਼ੀ ਦੇਣ ਵਾਲਿਆਂ ਅਤੇ ਸਰਹੱਦ ਜਾਂ Entry Point ‘ਤੇ ਪਹੁੰਚ ਕੇ ਅਰਜ਼ੀ ਦੇਣ ਵਾਲਿਆਂ ਲਈ ਇੱਕੋ ਜਿਹਾ Online Application System ਹੋਵੇਗਾ। ਪਹਿਲਾਂ ਦੋਵਾਂ ਤਰੀਕਿਆਂ ਨਾਲ ਅਰਜ਼ੀ ਦੇਣ ਦੀ ਪ੍ਰਕਿਰਿਆ ਵੱਖਰੀ ਹੋ ਸਕਦੀ ਸੀ, ਜਿਸ ਕਾਰਨ ਕਈ ਵਾਰ ਬਿਨੈਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਸਰਕਾਰ ਦਾ ਮਕਸਦ ਸਾਰੇ ਬਿਨੈਕਾਰਾਂ ਲਈ ਇੱਕੋ ਜਿਹੇ ਨਿਯਮ ਅਤੇ ਸਪੱਸ਼ਟ ਹਦਾਇਤਾਂ ਮੁਹੱਈਆ ਕਰਵਾਉਣਾ ਹੈ।

ਇਹ ਵੀ ਪੜ੍ਹੋ 👉Bhagwant Mann govt ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ, ਪਿਛਲੀਆਂ ਸਰਕਾਰਾਂ ਦਹਾਕਿਆਂ ਵਿੱਚ ਵੀ ਇਹ ਕਰਨ ‘ਚ ਨਾਕਾਮ ਰਹੀਆਂ: ਹਰਪਾਲ ਸਿੰਘ ਚੀਮਾ

ਇਸ ਤੋਂ ਇਲਾਵਾ ਨਵੇਂ ਨਿਯਮਾਂ ਵਿੱਚ ਸਰਕਾਰੀ ਜਾਂਚ ਦੇ ਵੱਖ-ਵੱਖ ਪੜਾਵਾਂ ਲਈ ਸਮਾਂ-ਸੀਮਾਵਾਂ ਵੀ ਨਿਰਧਾਰਤ ਕੀਤੀਆਂ ਗਈਆਂ ਹਨ। ਜੇਕਰ ਕੋਈ ਵਿਅਕਤੀ ਆਪਣੀ ਅਰਜ਼ੀ ਵਾਪਸ ਲੈ ਲੈਂਦਾ ਹੈ ਜਾਂ ਉਸ ਦੀ ਅਰਜ਼ੀ ਛੱਡੀ ਹੋਈ ਮੰਨ ਲਈ ਜਾਂਦੀ ਹੈ, ਤਾਂ ਕੁਝ ਖ਼ਾਸ ਹਾਲਾਤਾਂ ਵਿੱਚ ਉਸ ਨੂੰ ਮੁੜ ਬਹਾਲ ਕਰਨ ਦੇ ਨਿਯਮ ਵੀ ਸਪੱਸ਼ਟ ਕੀਤੇ ਗਏ ਹਨ।ਸਰਕਾਰ ਨੇ ਕਮਜ਼ੋਰ ਅਤੇ ਵਿਸ਼ੇਸ਼ ਸਹਾਇਤਾ ਦੀ ਲੋੜ ਵਾਲੇ ਬਿਨੈਕਾਰਾਂ ਲਈ ਵੀ ਪ੍ਰਬੰਧ ਮਜ਼ਬੂਤ ਕੀਤੇ ਹਨ। ਇਸ ਦੇ ਨਾਲ ਹੀ ਯੋਗ ਬਿਨੈਕਾਰਾਂ ਨੂੰ Work Permit ਹਾਸਲ ਕਰਨ ਵਿੱਚ ਮਦਦ ਦੇਣ ਲਈ ਵੀ ਵਿਵਸਥਾਵਾਂ ਕੀਤੀਆਂ ਗਈਆਂ ਹਨ। ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ Lena Metlege Diab ਮੁਤਾਬਕ, ਇਨ੍ਹਾਂ ਤਬਦੀਲੀਆਂ ਨਾਲ ਸ਼ਰਨ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਵਧੇਰੇ ਸਪੱਸ਼ਟ ਅਤੇ ਤੇਜ਼ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਮਕਸਦ ਅਜਿਹੇ ਲੋਕਾਂ ਦੀ ਮਦਦ ਕਰਨਾ ਹੈ, ਜਿਨ੍ਹਾਂ ਨੂੰ ਸੱਚਮੁੱਚ ਸੁਰੱਖਿਆ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦੇ ਕੇਸਾਂ ਦਾ ਸਮੇਂ ਸਿਰ ਫ਼ੈਸਲਾ ਹੋ ਸਕੇ।

ਇਹ ਵੀ ਪੜ੍ਹੋ 👉ਹਲਕਾ ਜੰਡਿਆਲਾ ਗੁਰੂ ਵਿੱਚ ਕਾਂਗਰਸ ਨੂੰ ਵੱਡਾ ਝਟਕਾ, 50 ਪਰਿਵਾਰ ਹੋਏ ‘ਆਪ’ ਵਿੱਚ ਸ਼ਾਮਲ

ਹੁਣ ਗੱਲ ਕਰਦੇ ਹਾਂ ਇੱਕ ਹੋਰ ਅਹਿਮ ਅਪਡੇਟ ਦੀ। ਕੈਨੇਡਾ ਵਿੱਚ ਸ਼ਰਨ ਲੈਣ ਲਈ ਆਉਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਿੱਚ ਵੀ ਵੱਡੀ ਕਮੀ ਦਰਜ ਕੀਤੀ ਗਈ ਹੈ।ਸਰਕਾਰੀ ਅੰਕੜਿਆਂ ਮੁਤਾਬਕ, ਜਨਵਰੀ ਤੋਂ ਅਗਸਤ 2026 ਦੌਰਾਨ Asylum Applications ਦੀ ਗਿਣਤੀ ਪਿਛਲੇ ਸਾਲ 2025 ਦੇ ਇਸੇ ਸਮੇਂ ਦੇ ਮੁਕਾਬਲੇ 52 ਫ਼ੀਸਦੀ ਘੱਟ ਰਹੀ ਹੈ। ਜਦਕਿ ਸਾਲ 2024 ਦੇ ਪਹਿਲੇ ਅੱਠ ਮਹੀਨਿਆਂ ਦੇ ਮੁਕਾਬਲੇ ਇਹ ਕਮੀ 68 ਫ਼ੀਸਦੀ ਦਰਜ ਕੀਤੀ ਗਈ ਹੈ।ਸਰਕਾਰ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਗਿਣਤੀ ਘਟਣ ਨਾਲ ਪਿਛਲੇ ਦੋ ਸਾਲਾਂ ਦੌਰਾਨ ਸਿਸਟਮ ‘ਤੇ ਪਿਆ ਦਬਾਅ ਵੀ ਘੱਟ ਹੋਇਆ ਹੈ।

ਇਹ ਵੀ ਪੜ੍ਹੋ 👉ਮੋਦੀ ਸਰਕਾਰ ਨੇ ਪੀ.ਐੱਮ. ਵਿਸ਼ਵਕਰਮਾ ਯੋਜਨਾ ਨਾਲ ਕਾਰੀਗਰਾਂ ਨੂੰ ਦਿੱਤੀ ਨਵੀਂ ਪਛਾਣ : ਕੇਵਲ ਸਿੰਘ ਢਿੱਲੋਂ

ਦੱਸ ਦੇਈਏ ਕਿ Bill C-12 ਨੂੰ 26 ਮਾਰਚ 2026 ਨੂੰ Royal Assent ਮਿਲੀ ਸੀ। ਇਸ ਤੋਂ ਬਾਅਦ ਜੂਨ 2026 ਵਿੱਚ ਨਵੇਂ ਨਿਯਮਾਂ ਦਾ ਪ੍ਰਸਤਾਵ ਜਨਤਕ ਸਲਾਹ-ਮਸ਼ਵਰੇ ਲਈ ਰੱਖਿਆ ਗਿਆ ਸੀ। ਲੋਕਾਂ ਅਤੇ ਸਬੰਧਤ ਧਿਰਾਂ ਤੋਂ ਮਿਲੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇਨ੍ਹਾਂ ਨਿਯਮਾਂ ਦਾ ਅੰਤਿਮ ਰੂਪ ਲਾਗੂ ਕੀਤਾ ਗਿਆ ਹੈ। ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਬਦਲਾਵਾਂ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਪਾਰਦਰਸ਼ਤਾ ਵਧੇਗੀ, ਬੇਲੋੜੀਆਂ ਦੇਰੀਆਂ ਘਟਣਗੀਆਂ ਅਤੇ ਯੋਗ ਲੋਕਾਂ ਨੂੰ ਸ਼ਰਨ ਦੀ ਪ੍ਰਕਿਰਿਆ ਤੱਕ ਪਹੁੰਚਣ ਵਿੱਚ ਆਸਾਨੀ ਹੋਵੇਗੀ। ਸੋ ਜੇਕਰ ਤੁਸੀਂ ਵੀ ਕੈਨੇਡਾ ਵਿੱਚ Asylum ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਨਵੇਂ ਨਿਯਮਾਂ ਅਤੇ Online Application Process ਬਾਰੇ ਪੂਰੀ ਜਾਣਕਾਰੀ ਲੈਣੀ ਬੇਹੱਦ ਜ਼ਰੂਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Canada News: ਕੈਨੇਡਾ ‘ਚ 2 ਲੱਖ ਲੋਕਾਂ ਨੂੰ ਮਿਲੇਗੀ PR!

Canada News: ਕੈਨੇਡਾ 'ਚ ਪੱਕੇ ਤੌਰ 'ਤੇ ਵੱਸਣ ਦਾ...

ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ

👉ਭਾਜਪਾ ਆਗੂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ...

ਹਲਕਾ ਜੰਡਿਆਲਾ ਗੁਰੂ ਵਿੱਚ ਕਾਂਗਰਸ ਨੂੰ ਵੱਡਾ ਝਟਕਾ, 50 ਪਰਿਵਾਰ ਹੋਏ ‘ਆਪ’ ਵਿੱਚ ਸ਼ਾਮਲ

Amritsar News : ਹਲਕਾ ਜੰਡਿਆਲਾ ਗੁਰੂ ਵਿਚ ਕਾਂਗਰਸ ਪਾਰਟੀ...