spot_img
spot_img

Canada ‘ਚ ਪੰਜਾਬੀ ਕੁੜੀ ‘ਤੇ ਵਰ੍ਹਿਆ ਗੋਲ਼ੀਆਂ ਦਾ ਮੀਂਹ

Date:

spot_img

Canada News : ਅਕਸਰ ਵਿਦੇਸ਼ ਤੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਨੰੂ ਦੇਖ ਪੰਜਾਬ ਰਹਿੰਦੇ ਪੰਜਾਬੀਆਂ ਦੀ ਰੂਹ ਕੰਬ ਜਾਂਦੀ ਹੈ। ਅਜਿਹੀ ਇਕ ਮੰਦਭਾਗੀ ਖ਼ਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪੜ੍ਹਾਈ ਕਰਨ ਗਈ ਇਕ 21 ਸਾਲਾ ਪੰਜਾਬੀ ਮੁਟਿਆਰ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹਰਸਿਮਰਤ ਰੰਧਾਵਾ ਕੰਮ ‘ਤੇ ਜਾਣ ਲਈ ਹੈਮਿਲਟਨ ਬੱਸ ਸਟੈਂਡ ‘ਤੇ ਬੱਸ ਦੀ ਉਡੀਕ ਕਰ ਰਹੀ ਸੀ ਕਿ ਅਚਾਨਕ ਉਸ ਦੇ ਗੋਲ਼ੀ ਲੱਗ ਗਈ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 

https://x.com/i/status/1913361670358904911

ਹੈਮਿਲਟਨ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਲੋਕਲ ਸਮੇਂ ਮੁਤਾਬਕ 7.30 ਵਜੇ ਜਾਣਕਾਰੀ ਮਿਲੀ ਸੀ ਕਿ ਹੈਮਿਲਟਨ ਦੇ ਅੱਪਰ ਜੇਮਸ ਤੇ ਸਾਊਥ ਬੈਂਡ ਰੋਡ ਸਟ੍ਰੀਟ ‘ਤੇ ਫਾਇਰਿੰਗ ਹੋਈ ਹੈ, ਜਿਸ ਮਗਰੋਂ ਪੁਲਸ ਮੌਕੇ ‘ਤੇ ਪਹੁੰਚੀ ਤੇ ਹਰਸਿਮਰਤ ਨੂੰ ਛਾਤੀ ‘ਚ ਗੋਲ਼ੀ ਲੱਗੀ ਸੀ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਸਿਮਰਤ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧੂੰਦਾ ਦੀ ਰਹਿਣ ਵਾਲੀ ਸੀ ਤੇ ਕੈਨੇਡਾ ‘ਚ ਹੈਮਿਲਟਨ ਦੇ ਮੋਹਾਕ ਕਾਲਜ ਦੀ ਵਿਦਿਆਰਥਣ ਸੀ, ਜਿਸ ਨੂੰ 2 ਵਾਹਨਾਂ ਦਰਮਿਆਨ ਹੋ ਰਹੀ ਫਾਇਰਿੰਗ ਕਾਰਨ ਆਪਣੀ ਜਾਨ ਗੁਆਉਣੀ ਪਈ। ਹੈਮਿਲਟਨ ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ ਤੇ ਪੁਲਸ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਹਰਸਿਮਰਤ ਫਾਇਰਿੰਗ ਕਰ ਰਹੇ ਇਨ੍ਹਾਂ ਗੁੱਟਾਂ ‘ਚ ਸ਼ਾਮਲ ਨਹੀਂ ਸੀ। 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Chandigarh ਦੇ ਸੈਕਟਰ 10-ਡੀ ਵਿੱਚ ਵਣ-ਮਹੋਤਸਵ ਮੌਕੇ ਬੱਚਿਆਂ ਅਤੇ ਵਸਨੀਕਾਂ ਨੇ ਲਗਾਏ ਰੁੱਖ

Chandigarh News: ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (ਆਰ.ਡਬਲਯੂ.ਏ.) ਸੈਕਟਰ 10-ਡੀ ਵੱਲੋਂ...

Congress ‘ਚ ਸ਼ਾਮਲ ਹੋਇਆ AAP ਦਾ ਸਾਬਕਾ ਉਮੀਦਵਾਰ ਹੋਇਆ

Patiala News: ਸੂਬੇ 'ਚ ਇੰਨੀਂ ਦਿਨੀਂ 'ਚੰਨੀ ਵਰਸਜ਼ ਵੜਿੰਗ'...

CM Bhagwant Mann ਅੱਜ Ludhiana ‘ਚ ਕਰਨਗੇ School of Eminence ਦਾ ਉਦਘਾਟਨ

Ludhiana News: CM Bhagwant Mann ਅੱਜ ਐਤਵਾਰ ਨੂੰ ਲੁਧਿਆਣਾ...