ਪੀਜੀ ਵਰਕ ਪਰਮਿਟ ਰੱਦ,21 ਜੂੁਨ ਤੋਂ ਫੈਸਲਾ ਹੋਇਆ ਲਾਗੂ
ਨਵੀਂ ਦਿੱਲੀ, 25 ਜੂਨ: ਕੈਨੇਡਾ ਦੀ ਸਰਕਾਰ ਨੇ ਮੁੜ ਵੀਜ਼ਾ ਨਿਯਮਾਂ ਵਿਚ ਤਬਦੀਲੀ ਕਰ ਦਿੱਤੀ ਹੈ। ਪਹਿਲਾਂ ਹੀ ਵਿਦੇਸ਼ੀ ਵਿਦਿਆਰਥੀਆਂ ਲਈ ਸਖ਼ਤੀ ਵਰਤਦੀ ਨਜ਼ਰ ਆ ਰਹੀ ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਹੁਣ ਆਪਣੇ ਦੇਸ਼ ’ਚ ਬਾਰਡਰ ‘ਤੇ ਮਿਲਣ ਵਾਲੇ ਪੋਸਟ ਗਰੇਜੂਏਸ਼ਨ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਹ ਫੈਸਲਾ ਲੰਘੀ 21 ਜੂਨ ਤੋਂ ਲਾਗੂ ਹੋ ਗਿਆ। ਜਿਸਦੇ ਕਾਰਨ ਵੱਡੀ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਤੇ ਇੰਨ੍ਹਾਂ ਵਿਚੋਂ ਸਭ ਤੋਂ ਵੱਧ ਭਾਰਤੀ ਤੇ ਖ਼ਾਸਕਰ ਪੰਜਾਬੀ ਵਿਦਿਆਰਥੀ ਕੈਨੇਡਾ ਗਏ ਹੋਏ ਹਨ।
ਡਿਊਟੀ ਦੌਰਾਨ ਰੀਲਾਂ ਦੇਖਣ ਵਾਲੇ ਪੁਲਿਸ ਮੁਲਾਜਮਾਂ ਦੀ ਹੁਣ ਖ਼ੈਰ ਨਹੀਂ, ਹੋਵੇਗੀ ਕਾਰਵਾਈ
ਜਿਕਰਯੋਗ ਹੈ ਕਿ ਕੈਨੇਡਾ ’ਚ ਪੋਸਟ ਗਰੇਜੂਏਸ਼ਨ ਕਰਨ ਆਏ ਵਿਦਿਆਰਥੀ ਸਟੱਡੀ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਲੈਣ ਲਈ ਅਪਲਾਈ ਕਰਦੇ ਸੀ ਤਾਂ ਕਈ-ਕਈ ਮਹੀਨੇ ਲੱਗ ਜਾਂਦੇ ਸਨ, ਜਿਸਦੇ ਚਲਦੇ ਬਹੁਤ ਸਾਰੇ ਵਿਦਿਆਰਥੀ ਦੂਜੇ ਦੇਸ਼ ਵਿਚ ਜਾ ਕੇ ਵਾਪਸ ਆ ਕੇ ਵਰਕ ਪਰਮਿਟ ਲੈ ਲੈਂਦੇ ਸਨ ਅਤੇ ਉਨ੍ਹਾਂ ਨੂੰ ਤੁਰੰਤ ਇਹ ਪਰਮਿਟ ਮਿਲ ਜਾਂਦਾ ਸੀ, ਉਹ ਹੁਣ ਬੰਦ ਕਰ ਦਿੱਤਾ ਸੀ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਦੇ ਨਿਯਮਾਂ ਵਿਚ ਸਖ਼ਤੀ ਕੀਤੀ ਜਾ ਚੁੱਕੀ ਹੈ। ਇਸਦੇ ਵਿਚ ਵੀਜ਼ੇ ਘੱਟ ਕਰ ਦਿੱਤੇ ਗਏ ਸਨ ਤੇ ਨਾਲ ਹੀ ਪੜਾਈ ਦੀਆਂ ਫ਼ੀਸਾਂ ਵਿਚ ਵੀ ਭਾਰੀ ਵਾਧਾ ਕੀਤਾ ਗਿਆ ਸੀ।