ਨਵੀਂ ਦਿੱਲੀ, 8 ਮਈ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 2018 ਵਿੱਚ ਪੰਜਾਬ ਤੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਇੱਕ ਕੈਨੇਡੀਅਨ ਅਖਬਾਰ ਦਾ ‘ਗਲੋਬ ਐਂਡ ਮੇਲ’ ਨੇ ਵੱਡਾ ਦਾਅਵਾ ਕੀਤਾ ਹੈ ਕਿ ਜਸਟਿਨ ਟਰੂਡੋ ਅਤੇ ਤਤਕਾਲੀ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜਦੋਂ 2018 ਵਿੱਚ ਅੰਮ੍ਰਿਤਸਰ ਜਾ ਰਹੇ ਸਨ ਤੱਦ ਉਹਨਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਗੇ ਤਾਂ ਉਹਨਾਂ ਦੇ ਜਹਾਜ ਨੂੰ ਲੈਂਡ ਨਹੀਂ ਹੋਣ ਦਿੱਤਾ ਜਾਵੇਗਾ। ਅਖ਼ਬਾਰ ਮੁਤਾਬਕ PM ਟਰੂਡੋ ਅਤੇ ਤਤਕਾਲੀ ਰੱਖਿਆ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਾ ਚਾਹੁੰਦੇ ਸੀ। ਪਰ ਉਨ੍ਹਾਂ ‘ਤੇ ਦਬਾਅ ਬਣਾਇਆ ਗਿਆ ਕਿ ਜੇਕਰ ਉਹ ਮੁਲਾਕਾਤ ਨਹੀਂ ਕਰਦੇ ਤਾਂ ਉਹ ਪੰਜਾਬ ਛੱਡ ਹੋਰ ਭਾਰਤ ਦੇ ਸੂਬਿਆਂ ਵਿਚ ਜਾ ਸਕਦੇ ਹਨ।
ਸੁਖਪਾਲ ਖਹਿਰਾ ਤੇ ਡਾ ਗਾਂਧੀ ਅੱਜ ਭਰਨਗੇ ਨਾਮਜ਼ਦਗੀ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਰੂਡੋ ਅਤੇ ਤਤਕਾਲੀ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਇੱਕ ਡੋਜੀਅਰ ਸੌਂਪਿਆ ਸੀ ਜਿਸ ਵਿੱਚ ਲਗਭਗ 10 ਸਿੱਖ ਵੱਖਵਾਦੀਆਂ ਦੇ ਨਾਂ ਸਨ। ਇਹਨਾਂ ਸਿੱਖਾਂ ਦੀਆਂ ਗੱਤੀਵਿਧੀਆਂ ਨੂੰ ਭਾਰਤ ਸਰਕਾਰ ਰੋਕਣਾ ਚਾਹੁੰਦੀ ਹੈ। ਇਹ ਦਸਤਾਵੇਜ਼ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਵੱਲੋਂ ਸਿੱਖ ਵੱਖਵਾਦੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਕੈਨੇਡਾ ਦੇ ਦਬਾਵ ਬਣਾਉਣ ਲਈ ਸਾਲਾਂ ਤੋਂ ਚੱਲੀ ਆ ਰਹੀ ਕੋਸ਼ਿਸ਼ ਦਾ ਹਿੱਸਾ ਸੀ। ਪਿਛਲੇ ਸਾਲ ਜੂਨ ਚ ਅੱਤਵਾਦੀ ਨਿੱਜਰ ਦੇ ਮਾਰੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਮਤਭੇਦ ਵੱਧ ਗਏ ਸਨ।
Share the post "ਕੈਨੇਡੀਅਨ PM ਤੇ ਰੱਖਿਆ ਮੰਤਰੀ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਬਣਾਇਆ ਗਿਆ ਸੀ ਦਬਾਅ!"