Bathinda News : ਅਗਲੇ ਕੁੱਝ ਮਹੀਨਿਆਂ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਵਿਚ ਦੂਜੀ ਵਾਰ ਜਿੱਤ ਹਾਸਲ ਕਰਨ ਲਈ ਪੂਰਾ ਜੋਰ ਲਗਾ ਰਹੀ ਆਮ ਆਦਮੀ ਪਾਰਟੀ ਵੱਲੋਂ ਹੁਣ ਤੋਂ ਹੀ ਸੰਭਾਵੀਂ ਊਮੀਦਵਾਰਾਂ ਨੂੰ ਅੱਗੇ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਗੱਲ ਬਠਿੰਡਾ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਇੱਥੇ ਪੈਂਦੇ 6 ਵਿਧਾਨ ਸਭਾ ਹਲਕਿਆਂ ਵਿਚੋਂ ਆਪ ਦੇ ਸੰਭਾਵੀਂ ਉਮੀਦਵਾਰਾਂ ਦੀ ਚਰਚਾ ਪੂਰੇ ਜੋਰਾਂ ‘ਤੇ ਚੱਲ ਰਹੀ ਹੈ। ਜਦਕਿ ਦੋ ਵਿਧਾਨ ਸਭਾ ਹਲਕਿਆਂ ਬਾਰੇ ਹਾਲੇ ਵੀ ‘ਸਸਪੈੱਸ’ ਬਣਿਆ ਹੋਇਆ। ਜਾਣਕਾਰੀ ਮੁਤਾਬਕ ਆਪ ਵੱਲੋਂ ਬਠਿੰਡਾ ਸ਼ਹਿਰੀ ਹਲਕੇ ਤੋਂ ‘ਮਹਿਤਾ’ ਪ੍ਰਵਾਰ ਨੂੰ ਸਿਆਸੀ ਤੌਰ ‘ਤੇ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ। ਇਸ ਹਲਕੇ ਤੋਂ ਆਪ ਦੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਥਾਂ ਸਾਰੀ ‘ਪਾਵਰ’ ਉਕਤ ਪ੍ਰਵਾਰ ਨੂੰ ਦਿੱਤੀ ਗਈ ਹੈ। ਲਗਾਤਾਰ ਦੂਜੀ ਵਾਰ ਨਗਰ ਨਿਗਮ ਬਠਿੰਡਾ ਦੇ ਮੇਅਰ ਬਣੈ ਪਦਮਜੀਤ ਮਹਿਤਾ ਨੂੰ ਪਾਰਟੀ ਵੱਲੋਂ ਚੋਣ ਲੜਾਏ ਜਾਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪੜ੍ਹੋ 👉ਗਲਤੀ ਨਾਲ ਵੀ ਵਿਰੋਧੀ ਧਿਰਾਂ ਨੂੰ ਵੋਟ ਦੇ ਦਿੱਤੀ ਤਾਂ ਇਹ ਲੋਕ ਭਲਾਈ ਸਕੀਮਾਂ ਬੰਦ ਕਰਵਾ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਦੂਜੇ ਬਠਿੰਡਾ ਦੇ ਨਾਲ ਲੱਗਦੇ ਬਠਿੰਡਾ ਦਿਹਾਤੀ ਹਲਕੇ ਦੇ ਵਿਚ ਵੀ ਪਾਰਟੀ ਵੱਲੋਂ ਇੱਕ ਬੇਦਾਗ ਚਿਹਰੇ ਤੇ ਸਾਬਕਾ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਨੂੰ ਹਲਕਾ ਇੰਚਾਰਜ਼ ਦੀ ਜਿੰਮੇਵਾਰੀ ਦਿੱਤੀ ਗਈ ਹੈ। ਸ਼੍ਰੀ ਕੋਟਫੱਤਾ ਹੀ ਸਾਲ 2027 ਵਿਚ ਝਾੜੂ ਦੇ ਚੋਣ ਨਿਸ਼ਾਨ ‘ਤੇ ਇੱਥੋਂ ਚੋਣ ਲੜਦੇ ਨਜ਼ਰ ਆਉਣਗੇ। ਇਸੇ ਤਰ੍ਹਾਂ ਤਲਵੰਡੀ ਸਾਬੋ ਹਲਕੇ ਤੋਂ ਮੁੜ ਚੋਥੀ ਵਾਰ ਪਾਰਟੀ ਦੇ ਚੀਫ਼ ਵਿੱਪ ਪ੍ਰੋ ਬਲਜਿੰਦਰ ਕੌਰ ਹੀ ਪਾਰਟੀ ਵੱਲੋ ਚੋਣ ਮੈਦਾਨ ਵਿਚ ਨਿੱਤਰਨਗੇ। ਸਾਲ 2015 ਦੀ ਉੱਪ ਚੋਣ ‘ਚ ਹਾਰ ਤੋਂ ਬਾਅਦ ਲਗਾਤਾਰ ਦੋ ਵਾਰ ਇਸ ਹਲਕੇ ਤੋਂ ਜਿੱਤਦੇ ਆ ਰਹੇ ਬੀਬਾ ਬਲਜਿੰਦਰ ਕੌਰ ਦਾ ਪਾਰਟੀ ਕੋਲ ਕੋਈ ਬਦਲ ਨਹੀਂ ਤੇ ਪਿਛਲੇ ਕੁੱਝ ਮਹੀਨਿਆਂ ਤੋਂ ਉਨ੍ਹਾਂ ਵੀ ਆਪਣੇ ਹਲਕੇ ‘ਤੇ ਸਿਆਸੀ ਪਕੜ ਨੂੰ ਹੋਰ ਮਜਬੂਤ ਕੀਤਾ ਹੈ। ਇਸਤੋਂ ਇਲਾਵਾ ਰਾਮਪੁਰਾ ਫ਼ੂਲ ਹਲਕੇ ਵਿਚੋਂ ਬੇਸ਼ੱਕ ਗਾਇਕ ਬਲਕਾਰ ਸਿੱਧੂ ਮੌਜੂਦਾ ਵਿਧਾਇਕ ਹਨ ਪ੍ਰੰਤੂੂ ਪਾਰਟੀ ਨੇ ਇੱਥੋਂ ਨੌਜਵਾਨ ਆਗੂ ਤੇ ਮਾਰਕਫ਼ੈਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੂੰ ਚੋਣ ਲੜਾਉਣ ਦਾ ਮਨ ਪੂਰੀ ਤਰ੍ਹਾਂ ਬਣਾ ਲਿਆ ਲੱਗਦਾ ਹੈ।
ਇਹ ਵੀ ਪੜ੍ਹੋ 👉Bathinda ਦੀ SSP Jyoti Yadav ਸਮੇਤ 8 IPS ਤੇ 12 PPS ਅਫ਼ਸਰ ਬਦਲੇ
ਹਲਕੇ ਦੇ ਵਿਚ ਪਾਰਟੀ ਸੰਗਠਨ ਤੋਂ ਲੈ ਕੇ ਸਰਕਾਰ ਦੇ ਅਹੁੱਦੇ ਵੀ ਉਨ੍ਹਾਂ ਦੀ ਮਰਜ਼ੀ ਮੁਤਾਬਕ ਦਿੱਤੇ ਜਾ ਰਹੇ ਹਨ। ਵਿਵਾਦਾਂ ਤੋਂ ਰਹਿਤ ਤੇ ਮਿੱਠ-ਬੋਲੜੇ ਸੁਭਾਅ ਦੇ ਮੰਨੇ ਜਾਂਦੇ ਇੰਦਰਜੀਤ ਸਿੰਘ ਮਾਨ ਪਾਰਟੀ ਹਾਈਕਮਾਂਡ ਦੇ ਇਸ਼ਾਰੇ ਤੋਂ ਬਾਅਦ ਪੂਰੀ ਤਰ੍ਹਾਂ ਹਲਕੇ ਵਿਚ ਸਰਗਰਮ ਦਿਖਾਈ ਦੇ ਰਹੇ ਹਨ। ਇਸਤੋਂ ਬਾਅਦ ਜੇਕਰ ਬਾਕੀ ਰਹਿੰਦੇ ਦੋ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਮਾਨਾਂ ਦੇ ‘ਗੜ੍ਹ’ ਮੰਨੇ ਜਾਂਦੇ ਮੋੜ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚੋਣ ਲੜਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਹਾਲਾਂਕਿ ਇਸ ਹਲਕੇ ਤੋਂ ਟਿਕਟ ਲੈਣ ਲਈ ਅੱਧੀ ਦਰਜ਼ਨ ਆਪ ਆਗੂਆਂ ਵੱਲੋਂ ਭੱਜ-ਦੋੜ ਕੀਤੀ ਜਾ ਰਹੀ ਹੈ ਪ੍ਰੰਤੂ ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਜੇਕਰ ਮੁੱਖ ਮੰਤਰੀ ਇੱਥੋਂ ਚੋਣ ਨਹੀਂ ਲੜਦੇ ਤਾਂ ਟਿਕਟ ਮੁੜ ਸੁਖਵੀਰ ਸਿੰਘ ਮਾਈਸਰਖਾਨਾ ਦੀ ਹੀ ਝੋਲੀ ਪੈਣ ਜਾ ਰਹੀ ਹੈ। ਇਸਤੋਂ ਇਲਾਵਾ ਭੁੱਚੋਂ ਵਿਧਾਨ ਸਭਾ ਹਲਕੇ ਵਿਚ ਵੀ ਪਾਰਟੀ ਵੱਲੋਂ ਉਮੀਦਵਾਰ ਦੀ ਖੋਜ ਦੀ ਪੂਰੀ ਚਰਚਾ ਹੈ ਪ੍ਰੰਤੂ ਇਸਦੇ ਨਾਲ ਹੀ ਮੌਜੂਦਾ ਵਿਧਾਇਕ ਦੇ ਗਾਇਕ ਪੁੱਤਰ ਹਰਸਿਮਰਨ ਸਿੰਘ ਨੂੰ ਵੀ ਉਮੀਦਵਾਰ ਬਣਾਏ ਜਾਣ ਦੀਆਂ ਸਰਗੋਸ਼ੀਆ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




