Delhi News: ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਅਤੇ ਮੌਜੂਦਾ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਕੌਮੀ ਆਗੂ ਸੋਨੀਆ ਗਾਂਧੀ (Sonia Gandhi) ਦੀ ਕਿਤਾਬ ਰਿਲੀਜ਼ ਸਮਾਗਮ ਵਿਚ ਸਮੂਲੀਅਤ ਕਰਕੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਦਿੱਲੀ ਦੇ ਇੱਕ ਨਾਮੀਂ ਹੋਟਲ ਵਿਚ ਸ਼੍ਰੀਮਤੀ ਗਾਂਧੀ ਦੀ ਕਿਤਾਬ “ਬਿਲੌਂਗਿੰਗ: ਏ ਜਰਨੀ ਆਫ਼ ਲਵ” ਦੀ ਅੱਜ ਅਧਿਕਾਰਤ ਲਾਂਚ ਕੀਤੀ ਜਾ ਰਹੀ ਹੈ, ਜਿਸਦੇ ਵਿਚ ਵੱਡੀ ਗਿਣਤੀ ਵਿਚ ਦੇਸ਼ ਦੀਆਂ ਹਸਤੀਆਂ ਪੁੱਜੀਆਂ ਹੋਈਆਂ ਹਨ। ਕੈਪਟਨ ਦੀ ਮੌਜੂਦਗੀ ਇਸ ਗੱਲ ਨੂੰ ਲੈ ਕੇ ਵੀ ਚਰਚਾ ਵਿਚ ਹੈ ਕਿ ਉਨ੍ਹਾਂ ਦੀ ਮੌਜੂਦਾ ਪਾਰਟੀ ਭਾਜਪਾ ਪੰਜਾਬ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਇਸ ਕਿਤਾਬ ਨੂੰ ਲੈ ਕੇ ਗਾਂਧੀ ਪ੍ਰਵਾਰ ‘ਤੇ ਉੰਗਲਾਂ ਉਠਾ ਰਹੀ ਹੈ।
ਇਹ ਵੀ ਪੜ੍ਹੋ 👉Punjab ‘ਚ ਵਾਪਰੀ ਵੱਡੀ ਘਟਨਾ; ਬੰਦੂਕ ਦੀ ਨੌਕ ‘ਤੇ ਖੋਹੀ ਮਹਿੰਦਰਾ XUV500
ਉੰਝ ਪਿਛਲੇ ਕੁੱਝ ਸਮੇਂ ਤੋਂ ਭਾਜਪਾ ਵਿਚ ਇਕੱਲੇ ਦਿਖਾਈ ਦੇ ਰਹੇ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਗਾਂਧੀ ਪ੍ਰਵਾਰ ਦੀ ਪ੍ਰਸ਼ੰਸਾ ਕਰ ਚੁੱਕੇ ਹਨ ਤੇ ਭਾਜਪਾ ਲੀਡਰਸ਼ਿਪ ਨਾਲ ਅਸਿੱਧੀ ਨਰਾਜ਼ਗੀ ਵੀ ਜਤਾ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦੀ ਘਰ ਵਾਪਸੀ ਦੀਆਂ ਚਰਚਾਵਾਂ ਵੀ ਚਲਦੀਆਂ ਰਹੀਆਂ ਹਨ। ਜਿਕਰਯੋਗ ਹੈ ਕਿ ਸਾਲ 2021 ਵਿਚ ਅਚਾਨਕ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਨ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨੂੰ ਕਾਂਗਰਸ ਨਾਲੋਂ ਵੱਖ ਕਰ ਲਿਆ ਸੀ। ਇਸਤੋਂ ਬਾਅਦ ਉਨ੍ਹਾਂ ਆਪਣੀ ਪਾਰਟੀ ਬਣਾਈ ਤੇ ਭਾਜਪਾ ਨਾਲ ਮਿਲਕੇ ਚੋਣਾਂ ਲੜੀਆਂ ਪ੍ਰੰਤੂ ਕੁੱਝ ਹਾਸਲ ਨਹੀਂ ਹੋਇਆ, ਜਿਸਤੋਂ ਬਾਅਦ ਉਹ ਭਾਜਪਾ ਵਿਚ ਹੀ ਚਲੇ ਗਏ ਪ੍ਰੰਤੂ ਹੁਣ ਉਨ੍ਹਾਂ ਦੀ ਭਾਜਪਾ ਵਿਚ ਕੋਈ ਜਿਆਦਾ ਪੁਛ ਪ੍ਰਤੀਤ ਨਹੀਂ ਹੋ ਰਹੀ। ਹਾਲਾਂਕਿ ਕਾਂਗਰਸ ਵਿਚ ਸਮੂਲੀਅਤ ਬਾਰੇ ਕੈਪਟਨ ਨੇ ਖੁਦ ਕਿਹਾ, “ਮੇਰੀ ਰਾਜਨੀਤੀ ਹੁਣ ਭਾਜਪਾ ਵਿੱਚ ਹੈ; ਮੈਂ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਵਾਂਗਾ। ਹਾਂ, ਜੇਕਰ ਸੋਨੀਆ ਗਾਂਧੀ ਨੂੰ ਨਿੱਜੀ ਤੌਰ ‘ਤੇ ਮੇਰੀ ਲੋੜ ਹੈ, ਤਾਂ ਮੈਂ ਹਮੇਸ਼ਾ ਤਿਆਰ ਹਾਂ।”
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













