Bathinda News: ਬੀਤੇ ਕੱਲ ਬਠਿੰਡਾ-ਮਲੋਟ ਰੋਡ ‘ਤੇ ਬੱਲੂਆਣਾ ਨਜ਼ਦੀਕ ਇੱਕ PRTC ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰੀ ਦੁਰਘਟਨਾ ਦੇ ਵਿਚ ਇੱਕ 17 ਸਾਲਾਂ ਨੌਜਵਾਨ ਦੀ ਜਾਨ ਲੈ ਲਈ। PRTC ਦੀ ਇਹ ਬੱਸ ਸੜਕ ਦੇ ਗਲਤ ਪਾਸੇ ਪੂਰੀ ਤੇਜ਼ ਤੇ ਲਾਪਰਵਾਹੀ ਨਾਲ ਚਲਾਈ ਜਾ ਰਹੀ ਸੀ, ਜਿਸਨੇ ਆਪਣੀ ਸਾਈਡ ਜਾ ਰਹੇ ਬੁਲੇਟ ਮੋਟਰਸਾਈਕਲ ‘ਤੇ ਜਾ ਰਹੇ ਸੁਖਮਨਦੀਪ ਸਿੰਘ ਬੁਰੀ ਤਰ੍ਹਾਂ ਕੁਚਲ ਦਿੱਤਾ। ਦੁਖਦਾਈਕ ਪਹਿਲੂ ਇਹ ਵੀ ਰਿਹਾ ਕਿ ਬੱਸ ਡਰਾਈਵਰ ਅੰਗਰੇਜ਼ ਸਿੰਘ ਨੇ ਮੌਕੇ ‘ਤੇ ਰੁਕ ਕੇ ਗੰਭੀਰ ਜਖ਼ਮੀ ਹੋਏ ਬੱਚੇ ਨੂੰ ਚੁੱਕਣ ਦੀ ਬੱਚੇ ਪਿੰਡਾਂ ਵਿਚੋਂ ਬੱਸ ਨੂੰ ਭਜਾ ਕੇ ਬਚਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ 👉ਸਾਬਕਾ ਕਾਂਗਰਸੀ ਮੰਤਰੀ ਦੇ ਘਰ 30 ਘੰਟਿਆਂ ਤੋਂ ED ਦੀ ਰੇਡ ਜਾਰੀ….
ਜਿਸ ਕਾਰਨ ਗੁੱਸੇ ਵਿਚ ਆਏ ਮ੍ਰਿਤਕ ਬੱਚੇ ਦੇ ਪ੍ਰਵਾਰ ਤੇ ਪਿੰਡ ਵਾਲਿਆਂ ਨੂੰ ਬੱਚੇ ਦੀ ਲਾਸ਼ ਸੜਕ ‘ਤੇ ਰੱਖ ਕੇ ਧਰਨਾ ਵੀ ਲਗਾਉਣਾ ਪਿਆ, ਜਿੰਨ੍ਹਾਂ ਨੂੰ ਸ਼ਾਂਤ ਕਰਨ ਲਈ ਐਸਪੀ ਤੇ ਡੀਐਸਪੀ ਨੂੰ ਵੀ ਮੌਕੇ ‘ਤੇ ਪੁੱਜਣਾ ਪਿਆ। 12ਵੀਂ ਜਮਾਤ ਦਾ ਵਿਦਿਆਰਥੀ ਮ੍ਰਿਤਕ ਸੁਖਮਨਦੀਪ ਸਿੰਘ ਪਿੰਡ ਕਰਮਗੜ੍ਹ ਸ਼ਤਰਾਂ ਦਾ ਰਹਿਣ ਵਾਲਾ ਸੀ ਤੇ ਪਿੰਡ ਬੱਲੂਆਣਾ ਤੋਂ ਟਿਊਸ਼ਨ ਪੜ੍ਹ ਕੇ ਵਾਪਸ ਘਰ ਨੂੰ ਆ ਰਿਹਾ ਸੀ। ਥਾਣਾ ਸਦਰ ਦੇ ਐਸਐਚਓ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੁਲਜ਼ਮ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




