Rupnagar News: ਪੰਜਾਬ ਦੇ ਵਿਚ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਫ਼ਸਲਾਂ ਦੀ ਬੀਜਾਈ ਸਮੇਂ ਡੀਏਪੀ ਤੇ ਯੂਰੀਆ ਦੇ ਨਾਲ ਜਬਰੀ ਹੋਰ ਪ੍ਰੋਡਕਟ ਥੋਪਣ ਦੇ ਮਾਮਲੇ ਨੂੰ ਨੱਥ ਪਾਉਂਦਿਆਂ ਪੰਜਾਬ ਪੁਲਿਸ ਨੇ ਰੋਪੜ ਇਲਾਕੇ ਦੇ ਇੱਕ ਨਾਮੀ ਡਿਸਟਰੀਬਿਊਟਰ ਵਿਰੁਧ ਪਰਚਾ ਦਰਜ਼ ਕੀਤਾ ਹੈ।ਸੋਹੀ ਖੇਤੀ ਸੇਵਾ ਕੇਂਦਰ ਦੇ ਨਾਂ ਹੇਠ ਰੈਕ ਹੈਂਡਲਰ ਅਤੇ ਹੋਰ ਖੇਤੀ ਉਤਪਾਦਾਂ ਦਾ ਕਾਰੋਬਾਰ ਕਰ ਰਹੇ ਮਨਪ੍ਰੀਤ ਸਿੰਘ ਵਿਰੁਧ ਮੁੱਖ ਖੇਤੀਬਾੜੀ ਅਫ਼ਸਰ ਰੋਪੜ ਦੇ ਬਿਆਨਾਂ ਉਪਰ ਸਿਟੀ ਰੋਪੜ ਦੀ ਪੁਲਿਸ ਨੇ ਮੁਕੱਦਮਾ ਨੰਬਰ 273 ਅਧੀਨ ਧਾਰਾ ਜਰੂਰੀ ਵਸਤਾਂ ਸੁਰੱਖਿਆ ਐਕਟ 7 ਤੇ 39 ਤਹਿਤ ਇਹ ਪਰਚਾ ਦਰਜ਼ ਹੋਇਆ ਹੈ।
ਇਹ ਵੀ ਪੜ੍ਹੋ ਅਕਾਲੀ ਦਲ ਦੇ ਸਿਰਕੱਢ ਆਗੂ ਰਹੇ ਜਗਦੀਪ ਸਿੰਘ ਚੀਮਾ ਹੋਏ ਭਾਜਪਾ ਵਿਚ ਸ਼ਾਮਲ
ਇਸ ਮਾਮਲੇ ਵਿਚ ਪਹਿਲਕਦਮੀ ਕਰਨ ਵਾਲੇ ਹਲਕੇ ਦੇ ਵਿਧਾਇਕ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ, ‘‘ ਪਿਛਲੇ ਕੁੱਝ ਸਮੇਂ ਤੋਂ ਇਹ ਸਿਕਾਇਤਾਂ ਮਿਲ ਰਹੀਆਂ ਸਨ ਕਿ ਦੁਕਾਨਦਾਰਾਂ ਵੱਲੋਂ ਡੀਏਪੀ ਤੇ ਯੂਰੀਆ ਦੀ ਖਾਦ ਦੇਣ ਸਮੇਂ ਕਿਸਾਨਾਂ ਨੂੰ ਹੋਰ ਖੇਤੀ ਉਤਪਾਦ ਜਬਰੀ ਥੋਪੇ ਜਾ ਰਹੇ ਹਨ, ਜਿੰਨ੍ਹਾਂ ਦੀ ਕੀਮਤ ਕਈ ਵਾਰ ਖਾਦ ਦੀ ਬੋਰੀ ਦੇ ਬਰਾਬਰ ਜਾਂ ਉਸ ਤੋਂ ਵੀ ਵੱਧ ਹੁੰਦੀ ਹੈ ਪ੍ਰੰਤੂ ਕਿਸਾਨ ਨੂੰ ਆਪਣੀ ਫ਼ਸਲ ਦੀ ਬੀਜਾਈ ਲੇਟ ਹੋਣ ਦੇ ਡਰੋਂ ਇਹ ਵਾਧੂ ਉਤਪਾਦ ਖਰੀਦਣੇ ਪੈਂਦੇ ਹਨ। ’’
ਇਹ ਵੀ ਪੜ੍ਹੋ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਜਨਾਲਾ ਤੋਂ ਹੜ ਪੀੜਤਾਂ ਲਈ ਸਹਾਇਤਾ ਰਾਸ਼ੀ ਵੰਡਣ ਦੀ ਕਰਨਗੇ ਸ਼ੁਰੂਆਤ
ਵਿਧਾਇਕ ਮੁਤਾਬਕ ਜਦ ਉਨ੍ਹਾਂ ਆਪਣੇ ਹਲਕੇ ਵਿਚ ਇਸਦੀ ਪੜਤਾਲ ਕੀਤੀ ਤਾਂ ਬਹੁਤੇ ਦੁਕਾਨਦਾਰਾਂ ਨੇ ਦਸਿਆ ਕਿ ਉਨ੍ਹਾਂ ਨੂੰ ਅੱਗੇ ਡਿਸਟਰੀਬਿਊਟਰ ਇਹ ਮਾਲ ਜਬਰੀ ਵੇਚਣ ਲਈ ਕਹਿੰਦਾ ਹੈ। ਜਿਸਤੋਂ ਬਾਅਦ ਅਜਿਹਾ ਕਰਨ ਵਾਲੇ ਉਕਤ ਡਿਸਟਰੀਬਿਊਟਰ ਵਿਰੁਧ ਇਹ ਕਾਰਵਾਈ ਕੀਤੀ ਗਈ ਹੈ। ਵਿਧਾਇਕ ਨੇ ਦੁਕਾਨਦਾਰਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਕਾਨੂੰਨ ਦੇ ਮੁਤਾਬਕ ਉਹ ਕਿਸਾਨਾਂ ਨੂੰ ਜਬਰੀ ਇਹ ਉਤਪਾਦ ਨਹੀਂ ਦੇ ਸਕਦੇ, ਜਿਸਦੇ ਚੱਲਦੇ ਉਹ ਆਪਣੇ ਡਿਸਟਰੀਬਿਊਟਰਾਂ ਨਾਲ ਗੱਲ ਕਰਨ ਤੇ ਜੇਕਰ ਕੋਈ ਡਿਸਟਰੀਬਿਊਟਰ ਨਹੀਂ ਮੰਨਦਾ ਤਾਂ ਉਸਦੇ ਵਿਰੁਧ ਪੁਲਿਸ ਕੋਲ ਸਿਕਾਇਤ ਕਰਨ, ਨਹੀਂ ਤਾਂ ਉਨ੍ਹਾਂ ਨੂੰ ਵੀ ਬਰਾਬਰ ਦੇ ਭਾਗੀਦਾਰ ਮੰਨਿਆ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









