
Bathinda News: ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੀਤੀ ਸ਼ਾਮ ਇੱਕ ਨਿੱਜੀ ਟੀਵੀ ਚੈਨਲ ਦੇ ਨਾਲ ਕੀਤੀ ਆਪਣੀ ਇੰਟਰਵਿਊ ਦੇ ਵਿੱਚ ਪੰਜਾਬ ਦੇ ਵਿੱਚ ਪਾਕਿਸਤਾਨ ਦੀ ਤਰਫੋਂ 50 ਹੈਡ ਗਰਨੇਡ ਆਉਣ ਦੇ ਕੀਤੇ ਖੁਲਾਸਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰਾਂ ਭਖੀ ਹੋਈ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ ਕਰਕੇ ਸ੍ਰੀ ਬਾਜਵਾ ਕੋਲੋਂ ਗਰਨੇਡ ਆਉਣ ਦੇ ਦਾਅਵਿਆਂ ਦੇ ਸਰੋਤਾਂ ਬਾਰੇ ਜਾਣਕਾਰੀ ਮੰਗੀ ਹੈ, ਉਥੇ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸੀ ਦੀ ਇੱਕ ਟੀਮ ਵੀ ਵਿਰੋਧੀ ਧਿਰ ਦੇ ਨੇਤਾ ਕੋਲੋਂ ਘਰ ਜਾ ਕੇ ਪੁੱਛਗਿੱਛ ਕਰ ਚੁੱਕੀ ਹੈ।
ਇਹ ਵੀ ਪੜ੍ਹੋ Big News; ਮੁੱਖ ਮੰਤਰੀ ਮਾਨ ਵੱਲੋਂ ਪ੍ਰਤਾਪ ਬਾਜਵਾ ਵਿਰੁਧ ਕਾਰਵਾਈ ਦੇ ਆਦੇਸ,ਬਾਜਵੇ ਦੇ ਘਰ ਪੁੱਜੀ ਪੁਲਿਸ, ਜਾਣੋ ਮਾਮਲਾ
ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਡੜਿੰਗ ਵੀ ਪ੍ਰਤਾਪ ਸਿੰਘ ਬਾਜਵਾ ਦੀ ਹਿਮਾਇਤ ’ਚ ਉਤਰ ਆਏ ਹਨ। ਉਹਨਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਦੇ ਘਰ ਪੁਲਿਸ ਭੇਜ ਕੇ ਸਰਕਾਰ ਉਹਨਾਂ ਨੂੰ ਡਰਾਉਣ ਦਾ ਯਤਨ ਕਰ ਰਹੀ ਹੈ।
ਬਠਿੰਡਾ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਲੀਡਰ ਹੋਣ ਕਾਰਨ ਸ਼੍ਰੀ ਬਾਜਵਾ ਕੋਲ ਕਈ ਪਾਸੋਂ ਸੂਚਨਾਵਾਂ ਆਉਂਦੀਆਂ ਰਹਿੰਦੀਆਂ ਹਨ ਤੇ ਉਹਨਾਂ ਦਾ ਮਕਸਦ ਸਿਰਫ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਚੌਕੰਨਾ ਕਰਨਾ ਸੀ।
ਸ੍ਰੀ ਵੜਿੰਗ ਨੇ ਪੰਜਾਬ ਪੁਲਿਸ ਉੱਪਰ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਕੋਈ ਕਾਰਵਾਈ ਕਰਨ ਦਾ ਯਤਨ ਕੀਤਾ ਤਾਂ ਪੰਜਾਬ ਕਾਂਗਰਸ ਚੁੱਪ ਕਰਕੇ ਨਹੀਂ ਬੈਠੇਗੀ।
ਇਹ ਵੀ ਪੜ੍ਹੋ ਮਹਿਲਾ ਕਿਸਾਨ ਆਗੂਆਂ ਦੀ ਪੁਲਿਸ ਵੱਲੋਂ ਕੁੱਟਮਾਰ ਦਾ ਮਾਮਲਾ ਭਖਿਆ, CM ਤੇ DGP ਨੂੰ ਲਿਖਿਆ ਪੱਤਰ
ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਗਰਨੇਡ ਹਮਲੇ ਹੋ ਰਹੇ ਹਨ। ਜਿਸ ਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹਨਾਂ ਹਮਲਿਆਂ ਪਿੱਛੇ ਵੋਟ ਰਾਜਨੀਤੀ ਹੋਣ ਦੀ ਵੀ ਸ਼ੰਕਾ ਜਾਹਰ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਦਾਅਵਾ ਕੀਤਾ ਇਸ ਤੋਂ ਪਹਿਲਾਂ ਅੱਜ ਤੱਕ ਕਦੇ ਵੀ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਉੱਪਰ ਖਾਲਿਸਤਾਨ ਦੇ ਨਾਅਰੇ ਨਹੀਂ ਲਿਖੇ ਗਏ ਅਤੇ ਨਾ ਹੀ ਕਿਸੇ ਹਿੰਦੂ ਮੰਦਰ ਦੇ ਵਿੱਚ ਗਰਨੇਡ ਸੁੱਟਿਆ ਗਿਆ ।
ਇਸ ਮੌਕੇ ਉਹਨਾਂ ਨਾਲ ਜ਼ਿਲਾ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ, ਸਾਬਕਾ ਪ੍ਰਧਾਨ ਅਰੁਣ ਵਧਾਵਨ,ਸੀਨੀਅਰ ਆਗੂ ਬਲਜਿੰਦਰ ਠੇਕੇਦਾਰ, ਟਹਿਲ ਸਿੰਘ ਸੰਧੂ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ, ਕੌਂਸਲਰ ਮਲਕੀਤ ਸਿੰਘ ਗਿੱਲ, ਸੁਖਦੇਵ ਸਿੰਘ ਸੁੱਖਾ, ਕੰਵਲਜੀਤ ਸਿੰਘ, ਗੁਰਪ੍ਰੀਤ ਸਿੰਘ ਬੰਟੀ, ਜਨਰਲ ਸਕੱਤਰ ਰੁਪਿੰਦਰ ਸਿੰਘ ਬਿੰਦਰਾ ਆਗੂ ਵੀ ਮੌਜੂਦ ਰਹੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮਾਮਲਾ ਬਾਜਵਾ ਵੱਲੋਂ 50 ਗ੍ਰਨੇਡ ਵਾਲਾ ਦਾਅਵਾ ਕਰਨ ਦਾ; Partap Bajwa ਦੀ ਹਿਮਾਇਤ ’ਚ ਉਤਰੇ Raja Warring"




