ਗੁਰੂਆਂ ਬਾਰੇ ‘ਮੰਦਭਾਗਾ’ ਬੋਲਣ ਵਾਲੇ ਵਿਰੁਧ ਪਰਚਾ ਦਰਜ਼

0
36

ਫ਼ਤਿਹਗੜ੍ਹ ਸਾਹਿਬ, 24 ਸਤੰਬਰ: ਜ਼ਿਲ੍ਹੇ ਦੇ ਥਾਣਾ ਬਡਾਲੀ ਆਲਾ ਸਿੰਘ ਅਧੀਨ ਆਉਂਦੇ ਪਿੰਡ ਕਮਾਲੀ ਦੇ ਇੱਕ ਵਿਅਕਤੀ ਨੂੰ ਗੁਰੂਆਂ ਬਾਰੇ ਮੰਦਭਾਗੇ ਸ਼ਬਦ ਬੋਲਣਾ ਮਹਿੰਗਾ ਪੈ ਗਿਆ ਹੈ। ਵਰਿੰਦਰ ਸਿੰਘ ਨਾਂ ਦੇ ਕਥਿਤ ਦੋਸ਼ੀ ਵਿਰੁਧ ਨਾ ਸਿਰਫ਼ ਪੁਲਿਸ ਨੇ ਉਸਦੀ ਪਤਨੀ ਸਹਿਤ ਪਰਚਾ ਦਰਜ਼ ਕਰ ਲਿਆ ਹੈ, ਬਲਕਿ ਨਿਹੰਗ ਸਿੰਘਾਂ ਵੱਲੋਂ ਵੀ ਮੁਲਜਮ ਦਾ ਚੰਗਾ ਕੁਟਾਪਾ ਚਾੜਿਆ ਗਿਆ, ਜਿਸ ਕਾਰਨ ਪੁਲਿਸ ਨੂੰ ਉਸਨੂੰ ਜੇਲ੍ਹ ਦੀ ਬਜਾਏ ਹਸਪਤਾਲ ਲਿਜਾਣਾ ਪਿਆ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਮੁਲਜਮ ਵੱਲੌਂ ਗੁਰੂਆਂ ਬਾਰੇ ਅੱਪਸ਼ਬਦ ਬੋਲਣ ਸਮੇਂ ਲੋਕਾਂ ਵੱਲੋਂ ਵੀਡੀਓ ਬਣਾ ਲਈ ਗਈ ਹੈ।

ਬਠਿੰਡਾ ਦੀ ਮਹਿਲਾ ਅਫ਼ਸਰ ਦੇ ਪੁੱਤਰ ਨੂੰ ਆਪਣੀ ਨਿੱਜੀ ਗੱਡੀ ਦਾ ‘ਹੂਟਰ’ ਮਾਰਨਾ ਮਹਿੰਗਾ ਪਿਆ

ਸੂਚਨਾ ਮੁਤਾਬਕ ਮੁਲਜਮ ਵਰਿੰਦਰ ਸਿੰਘ ਨੂੰ ਪਿੰਡ ਦਾ ਹੀ ਇੱਕ ਨੌਜਵਾਨ ਪ੍ਰਗਟ ਸਿੰਘ ਗੁਰੂਆਂ ਬਾਰੇ ਮੰਦੇ ਸ਼ਬਦ ਬੋਲਣ ਤੋਂ ਰੋਕ ਰਿਹਾ ਸੀ ਪ੍ਰੰਤੂ ਉਸਨੇ ਨਾ ਸਿਰਫ਼ ਪ੍ਰਗਟ ਸਿੰਘ ਦੀ ਕੁੱਟਮਾਰ ਕਰ ਦਿੱਤੀ, ਬਲਕਿ ਇਸ ਮੌਕੇ ਬਣ ਰਹੀ ਵੀਡੀਓ ਦੇ ਵਿਚ ਵੀ ਗਲਤ ਭਾਸ਼ਾ ਦਾ ਪ੍ਰਯੋਗ ਕੀਤਾ। ਸਿਕਾਇਤਕਰਤਾ ਪ੍ਰਗਟ ਸਿੰਘ ਮੁਤਾਬਕ ਸ਼ਾਮ ਨੂੂੰ ਕਥਿਤ ਦੋਸ਼ੀ ਦੀ ਪਤਨੀ ਨੇ ਵੀ ਉਸਦੇ ਘਰ ਆ ਕੇ ਗਾਲਾਂ ਕੱਢੀਆਂ ਤੇ ਧਮਕੀਆਂ ਦਿੱਤੀਆਂ। ਐਸ.ਪੀ ਮੁਤਾਬਕ ਫ਼ਿਲਹਾਲ ਪਰਚਾ ਦਰਜ਼ ਕਰ ਲਿਆ ਗਿਆ ਤੇ ਜਾਂਚ ਜਾਰੀ ਹੈ।

 

LEAVE A REPLY

Please enter your comment!
Please enter your name here