Moga News: Moga ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪਿੰਡ ਅਜੀਤਵਾਲ ਵਿਖੇ ਸਥਿਤ ਕਰੋੜਾਂ ਦੀ ਕੀਮਤ ਵਾਲੀ ਕਈ ਏਕੜ ਜਮੀਨ ਦੇ ਮਾਮਲੇ ਵਿਚ 10 ਜਣਿਆਂ ਵਿਰੁਧ ਪਰਚਾ ਦਰਜ਼ ਕੀਤਾ ਹੈ। ਇੰਨ੍ਹਾਂ ਵਿਚ ਮੁਲਜ਼ਮ ਬਣਾਏ ਗਏ ਦੋ ਵੱਡੀਆਂ ਕੰਨਸਟਰਕਸ਼ਨ ਕੰਪਨੀਆਂ ਨਾਲ ਸਬੰਧਤ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਕੈਨੇਡਾ ਤੇ ਅਮਰੀਕਾ ਰਹਿੰਦੀਆਂ ਕੁੱਝ ਔਰਤਾਂ ਦੀ ਮੋਗਾ ਜ਼ਿਲ੍ਹੇ ਦੇ ਪਿੰਡ ਅਜੀਤਵਾਲ ਵਿਖੇ ਜਮੀਨ ਸੀ। ਇਸ ਜਮੀਨ ਨੂੰ ਪਿੰਡ ਗਾਲਿਬ ਕਲਾਂ ਦੇ ਉਨ੍ਹਾਂ ਦੇ ਹੀ ਕਿਸੇ ਦੂਰ ਵਿਚ ਲੱਗਦੇ ਰਿਸ਼ਤੇਦਾਰ ਨੇ ਲਾਲਚ ਵਿਚ ਆ ਕੇ ਵੇਚਣ ਦੀ ਯੋਜਨਾ ਬਣਾਈ। ਇਸ ਕੰਮ ਵਿਚ ਇੰਨ੍ਹਾਂ ਐਨਆਰਆਈ ਔਰਤਾਂ ਦੇ ਨਾਲ ਹੇਠ ਜਾਅਲੀ ਔਰਤਾਂ ਨੂੰ ਖੜ੍ਹਾ ਕੀਤਾ ਤੇ ਇਹ ਜਮੀਨ ਅੱਗੇ ਵੇਚ ਦਿੱਤੀ। ਇਸ ਗੱਲ ਦੀ ਜਦ ਭਿਣਕ ਜਮੀਨ ਦੇ ਅਸਲੀ ਮਾਲਕਾਂ ਨੂੰ ਲੱਗੀ ਤਾਂ ਉਨ੍ਹਾਂ ਆਪਣੇ ਰਿਸ਼ਤੇਦਾਰ ਪ੍ਰਲਾਦ ਸਿੰਘ ਵਾਸੀ ਜਿਲ੍ਹਾ ਫਾਜਿਲਕਾ ਦੇ ਰਾਹੀਂ ਪੈਰਵੀਂ ਕਰਦਿਆਂ ਇਸਦੀ ਪੁਲਿਸ ਵਿਭਾਗ ਕੋਲ ਸਿਕਾਇਤ ਕੀਤੀ। ਸ਼ਿਕਾਇਤ ਦੀ ਪੜਤਾਲ ਦੌਰਾਨ ਕਾਫ਼ੀ ਸਾਰੇ ਤੱਥ ਸਾਹਮਣੇ ਆਏ। ਪੜਤਾਲ ਦੌਰਾਨ ਪਤਾ ਲੱਗਿਆ ਕਿ ਕਥਿਤ ਦੋਸ਼ੀਆਂ ਨੇ ਸਾਜਬਾਜ ਹੋ ਕੇ, ਜਾਅਲੀ ਕਾਗਜਾਤ ਤਿਆਰ ਕਰਕੇ, ਦਰਖਾਸਤੀ ਦੀ ਕਰੀਬ 74 ਕਨਾਲ 05 ਮਰਲੇ ਜਮੀਨ ਧੋਖੇ ਨਾਲ ਅੱਗੇ ਵੇਚ ਦਿੱਤੀ।
ਇਹ ਵੀ ਪੜ੍ਹੋ 👉ਕਿਰਾਏ ’ਤੇ ਮਿਲ ਰਹੀਆਂ ਸੁੰਦਰ ਪਤਨੀਆਂ..!
ਜਿਸਤੇ ਆਧਾਰ ‘ਤੇ ਥਾਣਾ ਅਜੀਤਵਾਲ ਵਿਖੇ ਮੁਕੱਦਮਾ ਨੰਬਰ 158 ਮਿਤੀ 02-10-2026 ਅ/ਧ 338, 340(2), 316(2), 318(4), 61(2) ਭਾਰਤੀ ਨਿਆਂ ਸੰਘਤਾ 2023 (467, 471, 406, 420, 120-ਬੀ ਭ:ਦ) ਦਰਜ਼ ਕੀਤਾ ਗਿਆ। ਇਸ ਮੁਕੱਦਮੇ ਵਿਚ 1.ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ, 2.ਪ੍ਰਮਜੀਤ ਕੌਰ ਪਤਨੀ ਜਰਨੈਲ ਸਿੰਘ, 3.ਬਰਿੰਦਰ ਸਿੰਘ ਪੁੱਤਰ ਅਜੈਬ ਸਿੰਘ, 4.ਅਮਨਦੀਪ ਕੌਰ ਪਤਨੀ ਬਰਿੰਦਰ ਸਿੰਘ 5.ਬਲਬੀਰ ਕੌਰ ਪਤਨੀ ਚਰਨਜੀਤ ਸਿੰਘ ਵਾਸੀਆਂਨ ਗਾਲਿਬ ਕਲਾਂ ਤਹਿਸੀਲ ਜਗਰਾਓ ਜਿਲ੍ਹਾ ਲੁਧਿਆਣਾ, 6.ਮਨਪ੍ਰੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਮਕਾਨ ਨੰਬਰ 5834 ਵਾਰਡ ਨੰਬਰ 7 ਅਗਵਾੜ ਲੋਪੋ ਤਹਿ ਜਗਰਾਓ, 7.ਹਰਪ੍ਰੀਤ ਸਿੰਘ ਉਰਫ ਡਿੰਪਲ ਪੁੱਤਰ ਨਾਂ-ਮਲੂਮ, 8.ਸਿਕੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਜੀਤਵਾਲ, 9 ਗੁਰਦੀਪ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਹਾਊਸ ਨੰਬਰ 185 ਗਲੀ ਨੰਬਰ 4/2 ਧੋਬੀਆਣਾ ਰੋਡ ਬਠਿੰਡਾ (ਰੋਇਲਦੀਪ ਕੰਨਸਟਰਕਸ਼ਨ ਪ੍ਰਾਈਵੇਟ ਲਿਮਟਿਡ) ਅਤੇ 10 ਸੁਸ਼ੀਲ ਕੁਮਾਰ ਪੁੱਤਰ ਜਗਦੀਸ਼ ਰਾਏ ਵਾਸੀ ਅਮਰੀਕ ਸਿੰਘ ਰੋਡ ਅਹਾਤਾ ਨਿਆਜ ਮੁਹੰਮਦ ਬਠਿੰਡਾ(ਸ਼ਿਵਮ ਕੰਨਸਟਰਕਸ਼ਨ ਕੰਪਨੀ) ਨੂੰ ਨਾਮਜਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



