Ludhiana News: ਲੁਧਿਆਣਾ ਦੇ ਇੱਕ ਨਾਮੀਂ ਹਸਪਤਾਲ ਵਿਚ ਮ੍ਰਿਤਕ ਮਹਿਲਾ ਮਰੀਜ਼ ਦੀ ਲਾਸ਼ ਬਦਲਣ/ਲਾਪਤਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 4 ਡਾਕਟਰਾਂ ਵਿਰੁਧ ਪਰਚਾ ਦਰਜ਼ ਕਰ ਲਿਆ। ਮ੍ਰਿਤਕ ਔਰਤ ਦੇ ਪ੍ਰਵਾਰ ਵੱਲੋਂ ਲੁਧਿਆਣਾ ਦੇ ਫ਼ਿਰੋਜਪੁਰ ਰੋਡ ‘ਤੇ ਸਥਿਤ ਓਰੀਸਨ ਹਸਪਤਾਲ ਦੇ ਇਸ ਹੈਰਾਨੀਜਨਕ ਤੇ ਲਾਪਰਵਾਹ ਰਵੱਈਏ ਵਿਰੁਧ ਧਰਨਾ ਵੀ ਲਗਾਇਆ ਸੀ, ਜਿਸਤੋਂ ਬਾਅਦ ਪੁਲਿਸ ਵੱਲੋ ਕੀਤੀ ਜਾਂਚ ਪੜਤਾਲ ਦੇ ਆਧਾਰ ‘ਤੇ ਹੁਣ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ ਆਮ ਆਦਮੀ ਪਾਰਟੀ (AAP) ਦੇ ਮੌਜੂਦਾ ਸਰਪੰਚ ਦਾ ਗੋ+ਲੀ+ਆਂ ਮਾਰ ਕੇ ਕ+ਤ+ਲ
ਪੁਲਿਸ ਅਧਿਕਾਰੀਆਂ ਮੁਤਾਬਕਪਰਚੇ ਵਿਚ ਡਾ. ਨਿਰਮਲਜੀਤ ਸਿੰਘ ਮੱਲੀ, ਡਾ. ਸੁਨੀਲ ਮਿੱਤਲ, ਡਾ. ਰਾਜੀਵ ਗਰੋਵਰ ਅਤੇ ਡਾ. ਮਨੀਸ਼ਾ ਮਿੱਤਲ ਦੇ ਨਾਮ ਸ਼ਾਮਲ ਹਨ। ਹਸਪਤਾਲ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਮ੍ਰਿਤਕ ਔਰਤ ਦਾ ਪ੍ਰਵਾਰ ਉਸਦੀ ਅੰਤਿਮ ਰਸਮਾਂ ਕਰਨ ਤੋਂ ਵੀ ਵਾਂਝਾ ਹੋ ਗਿਆ ਸੀ। ਦਸਣਾ ਬਣਦਾ ਹੈ ਕਿ ਮੋਗਾ ਦੇ ਪਿੰਡ ਕਹਾੜੇਵਾਲ ਨਾਲ ਸਬੰਧਤ ਜਸਵੀਰ ਕੌਰ(71 ਸਾਲ) ਨਾਂ ਇੱਕ ਔਰਤ ਬੀਮਾਰ ਹੋ ਗਈ ਸੀ, ਜਿਸਨੂੰ ਇਲਾਜ ਲਈ 10 ਦਸੰਬਰ ਨੂੰ ਉਕਤ ਪ੍ਰਾਈਵੇਟ ਹਸਪਤਾਲ ਵਿਚ ਲਿਆਂਦਾ ਗਿਆ।
ਇਹ ਵੀ ਪੜ੍ਹੋ ਕਰ ਲਓ ਘਿਓ ਨੂੰ ਭਾਂਡਾ; Giddarbaha ਦੇ ਨਸ਼ਾ ਛੁਡਾਓ ਕੇਂਦਰ ਵਿਚੋਂ ਹਜ਼ਾਰਾਂ ਗੋਲੀਆਂ ਚੋਰੀ
ਔਰਤ ਦੇ ਪਤੀ ਜਸਵੰਤ ਸਿੰਘ ਸੰਧੂ ਮੁਤਾਬਕ ਹਸਪਤਾਲ ਵਿਚ 9 ਦਿਨ ਇਲਾਜ ਤੋਂ ਬਾਅਦ ਉਸਦੀ ਪਤਨੀ ਦੀ 19 ਦਸੰਬਰ ਦੀ ਸਵੇਰੇ ਮੌਤ ਹੋ ਗਈ ਸੀ। ਪ੍ਰੰਤੂ ਉਸਦੇ ਬੱਚੇ ਕੈਨੇਡਾ ਗਏ ਹੋਏ ਹਨ, ਜਿਸਦੇ ਚੱਲਦੇ ਅੰਤਿਮ ਸੰਸਕਾਰ ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਕਰਨਾ ਸੀ, ਸੋ ਲਾਸ਼ ਨੂੰ ਕੁੱਝ ਦਿਨਾਂ ਲਈ ਸੁਰੱਖਿਅਤ ਰੱਖਣ ਵਾਸਤੇ ਇਸੇ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ। ਇਸ ਦੌਰਾਨ ਜਦ ਬੱਚਿਆਂ ਦੇ ਪਹੁੰਚਣ ਤੋਂ ਬਾਅਦ 22 ਦਸੰਬਰ ਨੂੰ ਉਹ ਲਾਸ਼ ਲੈਣ ਲਈ ਹਸਪਤਾਲ ਆਏ ਤਾਂ ਲਾਸ਼ ਗਾਇਬ ਸੀ। ਪ੍ਰਵਾਰ ਨੇ ਦੋਸ਼ ਲਗਾਇਆ ਸੀ ਕਿ ਇਹ ਜਾਣਬੁੱਝ ਕੇ ਕੀਤਾ ਗਿਆ, ਕਿਉਂਕਿ ਉਸਦੀ ਪਤਨੀ ਦੇ ਲਾਸ਼ ਵਿਚੋਂ ਅੰਗ ਕੱਢ ਕੇ ਵੇਚੇ ਗਏ ਹਨ, ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













