Bathinda News: ਬਠਿੰਡਾ ਜ਼ਿਲ੍ਹੇ ਦੇ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਕਰੀਬ 5 ਮਹੀਨੇ ਪਹਿਲਾਂ ਪਿੰਡ ਨਥੇਹਾ ਨਜਦੀਕ ਇੱਕ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਭਿਆਨਕ ਅੱਗ ਦੇ ਮਾਮਲੇ ਵਿਚ ਪੜ੍ਹਤਾਲ ਤੋਂ ਬਾਅਦ ਕੰਪਨੀ ਦੇ ਮਾਲਕ ਸਹਿਤ ਸਾਬਕਾ ਸਰਪੰਚ ਆਦਿ 9 ਜਣਿਆਂ ਵਿਰੁਧ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਪੁਲਿਸ ਨੂੰ ਪਿੰਡ ਨਥੇਹਾ ਦੀ ਗ੍ਰਾਂਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਦਰਖਾਸਤ ਦਿੱਤੀ ਸੀ। 26 ਅਪ੍ਰੈਲ ਨੂੰ ਇੰਨ੍ਹਾਂ ਗੱਠਾਂ ਨੂੰ ਲੱਗੀ ਅੱਗ ਕਾਰਨ ਭਿਆਨਕ ਘਟਨਾ ਵਾਪਰਨ ਤੋਂ ਬਚ ਗਈ ਸੀ ਕਿਉਂਕਿ ਘਟਨਾ ਸਥਾਨ ਦੇ ਨਜਦੀਕ ਹੀ ਇੱਕ ਪੈਟਰੋਲ ਪੰਪ ਸਹਿਤ ਘਰਾਂ ਦੀ ਢਾਣੀ ਰਹਿੰਦੀ ਹੈ। ਪੁਲਿਸ ਜਾਂਚ ਮੁਤਾਬਕ ਇਹ ਗੱਠਾਂ ਦਾ ਢੇਰ ਪੈਨ ਕਾਰਬੋ ਗਰੀਨ ਫਿਊਲਜ਼ ਅਤੇ ਫਾਰਮਾਰ ਬਾਇਊ ਐਨਰਜ਼ੀ ਫਿਊਲਜ਼ ਕੰਪਨੀ ਵੱਲੋਂ ਨਥੇਹਾ ਦੇ ਪੈਟਰੋਲ ਪੰਪ ਦੇ ਕੋਲ ਡੰਪ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ ਬਠਿੰਡਾ ਪੁਲਿਸ ਵੱਲੋਂ ਨਜਾਇਜ਼ ਹਥਿਆਰਾਂ ਦੇ ਨਾਲ ਨਸ਼ਾ ਤਸਕਰੀ ਕਰਦੀ ਮਾਂ ਕਾਬੂ,ਪੁੱਤ ਫ਼ਰਾਰ
ਜੇਕਰ ਇਹ ਅੱਗ ਪੈਟਰੋਲ ਪੰਪ ਨੂੰ ਲੱਗ ਜਾਂਦੀ ਹੈ ਤਾਂ ਇਸ ਨਾਲ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਉਕਤ ਕੰਪਨੀ ਦੇ ਮਾਲਕ ਦਵਿੰਦਰ ਸਿੰਘ ਕੋਹਲੀ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਵਾਸੀ ਰਾਏਪੁਰ,ਦਵਿੰਦਰ ਸਿੰਘ, ਲਜੀਤ ਸਿੰਘ ਵਾਸੀ ਕੋਟਲੀ ਕਲਾਂ, ਬਲਜੀਤ ਸਿੰਘ ਵਾਸੀ ਜੋਗਾ, ਅਮਨਦੀਪ ਸਿੰਘ ਵਾਸੀ ਰਾਏਪੁਰ, ਦਵਿੰਦਰ ਸਿੰਘ ਵਾਸੀ ਆਸੰਧ, ਸੁਖਦੇਵ ਸਿੰਘ ਵਾਸੀ ਅਨੂਪਗੜ੍ਹ, ਮੁਨੀਸ਼ ਕੁਮਾਰ ਵਾਸੀ ਰਾਏਪੁਰ ਤੇ ਸੁਖਦੇਵ ਸਿੰਘ ਵਾਸੀ ਲਹਿਰੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕੰਪਨੀ ਦੇ ਮਾਲਕ ਨੇ ਅੱਗ ਬੁਝਾਉਣ ਲਈ ਕੋਈ ਇਤਜ਼ਾਮ ਨਹੀਂ ਕੀਤਾ ਹੋਇਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


