2 ਲੱਖ ਦੀ ਜਬਰੀ ‘ਵਸੂਲੀ’ ਕਰਨ ਵਾਲੀ Punjab Police ਦੀ ਮਹਿਲਾ SHO ਵਿਰੁਧ ਆਪਣੇ ਹੀ ਥਾਣੇ ’ਚ ਪਰਚਾ ਦਰਜ਼

0
906
+3

👉ਨਾਲ ਦੋ ਗੰਨਮੈਂਨ ਵੀ ਫ਼ਸੇ, ਫ਼ਰੀਦਕੋਟ ਜ਼ਿਲ੍ਹੇ ਦੇ ਵਿਚ ਤੈਨਾਤ ਹੈ ਮਹਿਲਾ ਅਧਿਕਾਰੀ
Faridkot News: ਜ਼ਿਲ੍ਹੇ ਦੀ ਇੱਕ ਮਹਿਲਾ ਥਾਣਾ ਮੁਖੀ ਵਿਰੁਧ ਉਸਦੇ ਆਪਣੇ ਹੀ ਥਾਣੇ ਵਿਚ ਜਬਰੀ ਵਸੂਲੀ ਅਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮਹਿਲਾ ਪੁਲਿਸ ਅਫ਼ਸਰ ਉਪਰ ਆਪਣੇ ਗੰਨਮੈਨਾਂ ਨਾਲ ਰਲ ਕੇ ਲੁਧਿਆਣਾ ਦੇ ਇੱਕ ਕਬਾੜੀਏ ਕੋਲੋਂ ਦੋ ਲੱਖ ਰੁਪਏ ਜਬਰੀ ਵਸੂਲਣ ਦੇ ਦੋਸ਼ ਲੱਗੇ ਹਨ। ਮਹਿਲਾ ਐਸਐਚਓ ਦੀ ਪਹਿਚਾਣ ਸਬ ਇੰਸਪੈਕਟਰ ਜੋਗਿੰਦਰ ਕੌਰ ਅਤੇ ਉਸਦੇ ਦੋ ਗੰਨਮੈਨਾਂ ਦੇ ਨਾਮ ਕਾਂਸਟੇਬਲ ਸ਼ੇਰ ਸਿੰਘ ਅਤੇ ਕਾਂਸਟੇਬਲ ਲਖਵੀਰ ਸਿੰਘ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ ਬਠਿੰਡਾ ਕਤਲ ਕਾਂਡ: ਪੁਲਿਸ ਨੇ ਗੁਰਪ੍ਰੀਤ ਸੇਖੋਂ ਗੈਂਗ ਦੇ ਚਾਰ ਗੁਰਗਿਆਂ ਨੂੰ ਕੀਤਾ ਗ੍ਰਿਫ਼ਤਾਰ;ਇੱਕ ਪਿਸਤੌਲ ਬਰਾਮਦ  

ਇਹ ਮਹਿਲਾ ਪੁਲਿਸ ਅਧਿਕਾਰੀ ਫ਼ਰੀਦਕੋਟ ਦੇ ਥਾਣਾ ਸਾਦਿਕ ਵਿਚ ਥਾਣਾ ਮੁਖੀ ਵਜੋਂ ਤੈਨਾਤ ਸੀ। ਇਸਦੀ ਪੁਸ਼ਟੀ ਕਰਦਿਆਂ ਫ਼ਰੀਦਕੋਟ ਦੇ ਐਸਐਸਪੀ ਮੈਡਮ ਪ੍ਰੀਗ੍ਰਿਆ ਜੈਨ ਨੇ ਦਸਿਆ ਕਿ ਇਹ ਕਾਰਵਾਈ ਸਕਰੈਪ ਡੀਲਰ ਅਨਮੋਲ ਸਿੰਘ ਵਾਸੀ ਲੁਧਿਆਣਾ ਦੀ ਪਤਨੀ ਪੱਲਵੀ ਦੀ ਸ਼ਿਕਾਇਤ ਉਪਰ ਕੀਤੀ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਮਿਲੀ ਸੂਚਨਾ ਮੁਤਾਬਕ ਲੁਧਿਆਣਾ ਦੇ ਸਕਰੈਪ ਡੀਲਰ ਕੋਲੋਂ ਪੁਲਿਸ ਨੇ ਕਥਿਤ ਤੌਰ ‘ਤੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ‘ਰਿਸੀਵ’ ਕਰਨ ਲਈ ਅੰਮ੍ਰਿਤਸਰ ਏਅਰਪੋਰਟ ’ਤੇ ਪੁੱਜੇ ਮੁੱਖ ਮੰਤਰੀ ਮਾਨ

ਇਸ ਤੋਂ ਬਾਅਦ ਥਾਣਾ ਮੁਖੀ ਤੇ ਉਸਦੇ ਗੰਨਮੈਨਾਂ ਨੇ ਉਕਤ ਡੀਲਰ ਨੂੰ ਸਮੇਤ ਪ੍ਰਵਾਰ ਪਰਚਾ ਦਰਜ਼ ਕਰਕੇ ਹਵਾਲਾਤ ਅੰਦਰ ਬੰਦ ਕਰਨ ਦਾ ਡਰਾਵਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਪੁਲਿਸ ਕਾਰਵਾਈ ਤੋਂ ਬਚਾਉਣ ਲਈ ਉਸਦੇ ਨਾਲ ਸੌਦੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਸਕਰੈਪ ਡੀਲਰ ਦੀ ਪਤਨੀ ਤੇ ਬੱਚਿਆਂ ਨੂੰ ਕਥਿਤ ਤੌਰ ’ਤੇ ਨਜਾਇਜ ਹਿਰਾਸਤ ਵਿਚ ਰੱਖਿਆ ਗਿਆ ਤੇ 2 ਲੱਖ ਰੁਪਏ ਵਸੂਲਣ ਤੋਂ ਬਾਅਦ ਉਨ੍ਹਾਂ ਨੂੰ ਛੱਡਿਆ ਗਿਆ। ਮਾਮਲਾ ਐਸਐਸਪੀ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾਂ ਇਸਦੀ ਪੜਤਾਲ ਕਰਵਾਈ ਤੇ ਪਰਚਾ ਦਰਜ਼ ਕਰ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+3

LEAVE A REPLY

Please enter your comment!
Please enter your name here