ਕਬਰਸਤਾਨ ’ਚ ਮੁਰਦੇ ਦਫ਼ਨਾਉਣ ਬਦਲੇ ‘ਜਬਰੀ’ ਵਸੂਲੀ ਕਰਨ ਵਾਲੇ ਮੁਸਲਿਮ ਆਗੂ ਵਿਰੁਧ ਪਰਚਾ ਦਰਜ਼

0
1072
+4

ਬਠਿੰਡਾ, 22 ਜਨਵਰੀ: ਸ਼ਹਿਰ ਦੀ ਪੁਰਾਤਨ ਤੇ ਇਤਿਹਾਸਕ ਦਰਗਾਹ ਬਾਬਾ ਹਾਜ਼ੀਰਤਨ ਵਿਖੇ ਸਥਿਤ ਕਬਰਸਤਾਨ ਵਿਚ ਮੁਰਦਿਆਂ ਨੂੰ ਦਫ਼ਨਾਉਣ ਆਉਣ ਵਾਲਿਆਂ ਤੋਂ ਜਬਰੀ ਵਸੂਲੀ ਕਰਨ ਵਾਲੇ ਮੁਹੰਮਦ ਅਸ਼ਰਫ ਨਾਂ ਦੇ ਵਿਅਕਤੀ ਵਿਰੁਧ ਬਠਿੰਡਾ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਇਸ ਕਥਿਤ ਮੁਸਲਿਮ ਆਗੂ ਵਿਰੁਧ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਜਿਆਦਾਤਰ ਮੁਸਲਿਮ ਭਾਈਚਾਰੇ ਦੇ ਲੋਕ ਭੜਕੇ ਹੋੋਏ ਸਨ। ਇਸਤੋਂ ਇਲਾਵਾ ਇਸ ਅਸਰਫ਼ ਨਾਮੀ ਵਿਅਕਤੀ ਦੀਆਂ ਸ਼ਹਿਰ ਦੇ ਵਿਚ ਮਾਈਕ ਫ਼ੜ ਕੇ ਹਾਜ਼ੀਰਤਨ ਵਿਚ ਬਾਹਰੀ ਲੋਕਾਂ ਦੇ ਆਉਣ ਬਾਰੇ ਕੀਤੀਆਂ ਜਾ ਰਹੀਆਂ ਅਪੀਲਾਂ ਵਾਲੀਆਂ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਵਾਈਰਲ ਹੋ ਰਹੀਆਂ ਸਨ।

ਇਹ ਵੀ ਪੜ੍ਹੋ ਰਿਸ਼ਵਤ ਲੈਣ ਵਾਲੇ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਤੇ ਨਕਸ਼ਾ ਨਵੀਸ ਦਾ ਵਿਜੀਲੈਂਸ ਨੂੰ ਮਿਲਿਆ ਦੋ ਦਿਨਾਂ ਰਿਮਾਂਡ

ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਸ ਉਪਰ ਇਤਰਾਜ਼ ਜਤਾਉਂਦਿਆਂ ਮੁਲਜ਼ਮ ਉਪਰ ਦੋ ਫ਼ਿਰਕਿਆਂ ਵਿਚ ਤਨਾਅ ਪੈਦਾ ਕਰਨ ਦੇ ਵੀ ਦੋਸ਼ ਲਗਾਏ ਸਨ। ਪੁਲਿਸ ਪਿਛਲੇ ਦਿਨਾਂ ਤੋਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤੇ ਕਬਰਸਤਾਨ ਅਤੇ ਹਾਜ਼ੀਰਤਨ ਦਰਗਾਹ ’ਤੇ ਵੀ ਜਾ ਕੇ ਜਾਂਚ ਕੀਤੀ ਸੀ। ਹੁਣ ਇਸ ਮਾਮਲੇ ਵਿਚ ਕੋਤਵਾਲੀ ਪੁਲਿਸ ਨੇ ਇੱਥੇ ਆਪਣੀ ਚਾਰ ਦਿਨਾਂ ਦੀ ਲੜਕੀ ਦਫ਼ਨਾਉਣ ਆਏ ਸ਼ਮਸੂਨ ਪੁੱਤਰ ਨਸੀਮ ਵਾਸੀ ਗੁਰੂ ਕੀ ਨਗਰੀ ਦੀ ਸਿਕਾਇਤ ’ਤੇ ਮੁਲਜ਼ਮ ਮੁਹੰਮਦ ਅਸ਼ਰਫ਼ ਵਿਰੁਧ ਬੀਐਨਐਸ ਦੀ ਧਾਰਾ 301 ਅਤੇ 308(2) ਤਹਿਤ ਕੇਸ ਦਰਜ਼ ਕਰ ਲਿਆ ਹੈ।

ਇਹ ਵੀ ਪੜ੍ਹੋ ਕੁੱਲੜ੍ਹ ਪੀਜ਼ੇ ਵਾਲਾ ‘ਜੋੜਾ’ ਮੁੜ ਚਰਚਾ ’ਚ; ਤਾਹਨਿਆਂ ਤੋਂ ਤੰਗ ਆ ਕੇ ਛੱਡਿਆ ਦੇਸ਼!

ਸਿਕਾਇਤਕਰਤਾ ਨੇ ਪੁਲਿਸ ਕੋਲ ਸਿਕਾਇਤ ਕੀਤੀ ਸੀ ਕਿ ਮਿਤੀ 31.12.24 ਨੂੰ ਉਸਦੀ ਬੱਚੀ ਦੀ ਮੌਤ ਹੋ ਗਈ ਸੀ ਜਿਸ ਦੀ ਲਾਸ਼ ਦਫਨਾਉਣ ਲਈ ਉਹ ਕਬਰਸਤਾਨ ਦਰਗਾਹ ਬਾਬਾ ਹਾਜੀ ਰਤਨ ਬਠਿੰਡਾ ਵਿਖੇ ਆਇਆ ਸੀ, ਜਿੱਥੇ ਕਬਰਸਤਾਨ ਨੂੰ ਤਾਲਾ ਲੱਗਿਆ ਸੀ। ਸਿਕਾਇਤਕਰਤਾ ਨੇ ਇੱਥੈ ਮੌਜੂਦ ਮੁਲਜ਼ਮ ਮੁਹੰਮਦ ਅਸ਼ਰਫ ਉਪਰ ਪਹਿਲਾ 10/ਰੁਪਏ ਦੀ ਅਤੇ ਫਿਰ 500/ਰੁਪਏ ਦੀ ਪਰਚੀ ਕੱਟਣ ਦੇ ਦੋਸ਼ ਲਗਾਏ ਸਨ। ਉਸਦੇ ਮੁਤਾਬਕ ਮੁਸਲਮ ਧਰਮ ਅਨੁਸਾਰ ਨਾਂ ਤਾਂ ਕੋਈ ਵਿਅਕਤੀ ਕਬਰਸਤਾਨ ਨੂੰ ਤਾਲਾ ਨਹੀ ਲਗਾ ਸਕਦਾ ਅਤੇ ਨਾਂ ਹੀ ਲਾਸ਼ ਦਫਨਾਉਣ ਲਈ ਕੋਈ ਪਰਚੀ ਨਹੀ ਕੱਟ ਸਕਦਾ ਹੈ। ਕੋਤਵਾਲੀ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

+4

LEAVE A REPLY

Please enter your comment!
Please enter your name here