👉ਅਸਲੀਲ ਵੀਡੀਓ ਬਣਾ ਕੇ ਲੜਕੀ ਦੇ ਪ੍ਰਵਾਰ ਨੂੰ ਭੇਜੀ, ਪੁਲਿਸ ਵੱਲੋਂ ਹਿਰਾਸਤ ‘ਚ ਲੈਣ ਦੀ ਚਰਚਾ
Bathinda News: ਬਠਿੰਡਾ ਪੁਲਿਸ ਨੇ ਸ਼ਨੀਵਾਰ ਤੜਕਸਾਰ ਸ਼ਹਿਰ ਦੇ ਇੱਕ ਵੱਡੇ ਕਾਂਗਰਸੀ ਆਗੂ ਵਿਰੂਧ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਾਰਨ ਦੇ ਕਥਿਤ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਸੂਤਰਾਂ ਮੁਤਾਬਕ ਕੋਤਵਾਲੀ ਪੁਲਿਸ ਨੇ ਇਸ ਆਗੂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਇਹ ਕਾਰਵਾਈ ਸਥਾਨਕ ਹਾਜ਼ੀਤਰਨ ਮੁਹੱਲੇ ਰਹਿਣ ਵਾਲੀ ਇੱਕ ਮਹਿਲਾ ਦੇ ਬਿਆਨਾਂ ਉੱਪਰ ਇਹ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ Bathinda ‘ਚ ਨਕਲੀ ਬ੍ਰਾਂਡਡ ਬੂਟਾਂ ਦਾ ਗੋਰਖਧੰਦਾ ਬੇਨਕਾਬ, ਹੋਇਆ ਪਰਚਾ ਦਰਜ਼
ਪੁਲਿਸ ਨੂੰ ਪੀੜਤ ਲੜਕੀ ਦੀ ਮਾਂ ਵੱਲੋਂ ਦਿੱਤੀ ਸਿਕਾਇਤ ਵਿਚ ਦੋਸ਼ ਲਗਾਇਆ ਸੀਕਿ ਗੁਰਪ੍ਰੀਤ ਸਿੰਘ ਬੰਟੀ(ਸ਼ਹਿਰੀ ਕਾਂਗਰਸ ਦੇ ਆਗੂ ਅਤੇ ਮਹਿਲਾ ਕੋਂਸਲਰ ਦੇ ਪਤੀ) ਨਾਲ ਉਨ੍ਹਾਂ ਦਾ ਘਰ ਆਉਣ ਜਾਣ ਸੀ। ਉਸਦੀ ਛੋਟੀ ਲੜਕੀ, ਜੋਕਿ ਅੱਜ ਤੋ ਚਾਰ ਸਾਲ ਪਹਿਲਾਂ ਸਥਾਨਕ ਸ਼ਹਿਰ ਦੇ ਇੱਕ ਨਾਮੀ ਕਾਨਵੈੱਟ ਸਕੂਲ ਵਿਚ ਪੜ੍ਹਦੀ ਸੀ, ਦੀ ਕਿਸੇ ਲੜਕੇ ਨਾਲ ਦੋਸਤੀ ਸੀ, ਜਿਸਦਾ ਪਤਾ ਗੁਰਪ੍ਰੀਤ ਬੰਟੀ ਨੂੰ ਲੱਗ ਗਿਆ। ਮਾਂ ਦੇ ਦੋਸ਼ਾਂ ਮੁਤਾਬਕ ਉਸ ਸਮੇਂ ਤੋਂ ਹੀ ਉਕਤ ਮੁਲਜਮ ਉਸਦੀ ਲੜਕੀ ਨੂੰ ਘਰੇ ਦੱਸਣ ਦਾ ਡਰਾਵਾਂ ਦੇ ਕੇ ਬਲੈਕਮੇਲ ਕਰ ਰਿਹਾ ਸੀ।
ਇਹ ਵੀ ਪੜ੍ਹੋ Bathinda Police ‘ਚ ਵੱਡਾ ਫ਼ੇਰਬਦਲ; ਦੇਖੋ ਲਿਸਟ
ਇਸ ਦੌਰਾਨ ਉਹ ਲੜਕੀ ਨਾਲ ਕਥਿਤ ਤੌਰ ‘ਤੇ ਸਬੰਧ ਬਣਾਉਣ ਲੱਗ ਪਿਆ ਤੇ ਲੜਕੀ ਦੀ ਕਥਿਤ ਅਸ਼ਲੀਲ ਵੀਡੀਓ ਵੀ ਬਣਾ ਲਈ। ਹੁਣ ਲੜਕੀ ਨੇ ਚੰਡੀਗੜ੍ਹ ਦੀ ਇੱਕ ਨਾਮੀ ਯੁਨੀਵਰਸਿਟੀ ਵਿਚ ਦਾਖਲਾ ਲੈ ਲਿਆ ਸੀ ਪ੍ਰੰਤੂ ਉਕਤ ਆਗੂ ਉਸਦਾ ਹਾਲੇ ਵੀ ਪਿੱਛਾ ਨਹੀਂ ਛੱਡ ਰਿਹਾ ਸੀ। ਜਿਸਦੇ ਚੱਲਦੇ ਲੜਕੀ ਨੇ ਉਸਦਾ ਨੰਬਰ ਬਲੈਕਲਿਸਟ ਵਿਚ ਪਾ ਦਿੱਤਾ। ਜਿਸਤੋਂ ਭੜਕ ਕੇ ਉਕਤ ਆਗੂ ਨੇ ਆਪਣੇ ਮੋਬਾਇਲ ਵਿਚ ਬਣਾਈ ਹੋਈ ਅਸਲੀਲ ਵੀਡੀਓ ਉਸਦੀ ਵੱਡੀ ਭੈਣ ਨੂੰ ਭੇਜ ਦਿੱਤੀ।
ਜਿਸਤੋਂ ਬਾਅਦ ਪ੍ਰਵਾਰ ਨੂੰ ਸਾਰੀ ਕਹਾਣੀ ਦਾ ਪਤਾ ਲੱਗਿਆ ਅਤੇ ਪੁਲਿਸ ਨੂੰ ਸਿਕਾਇਤ ਕੀਤੀ ਗਈ। ਪੁਲਿਸ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਕਤ ਆਗੂ ਵਿਰੁਧ ਪਰਚਾ ਦਰਜ਼ ਕਰ ਲਿਆ। ਇਸਦੇ ਨਾਲ ਹੀ ਦਸਿਆ ਜਾ ਰਿਹਾ ਕਿ ਮੁਲਜਮ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ, ਹਾਲਾਂਕਿ ਮਾਮਲਾ ਹਾਈ ਪ੍ਰੋਫ਼ਾਈਲ ਹੋਣ ਕਾਰਨ ਪੁਲਿਸ ਅਧਿਕਾਰੀ ਕੁੱਝ ਵੀ ਦਸਣ ਤੋਂ ਬਚ ਰਹੇ ਹਨ। ਦਸਣਾ ਬਣਦਾ ਹੈ ਕਿ ਉਕਤ ਕਾਂਗਰਸੀ ਆਗੂ ਦੀ ਪਤਨੀ ਕਾਂਗਰਸ ਦੀ ਟਿਕਟ ਤੋਂ ਕੋਂਸਲਰ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





