Tuesday, February 3, 2026

ਮਲੋਟ ’ਚ ਜੈਲਦਾਰ ‘ਪਿਉੂ-ਪੁੱਤ’ ਦੇ ਕਾਤਲਾਂ ਵਿਰੁਧ ਧੀ ਦੇ ਬਿਆਨਾਂ ’ਤੇ ਪਰਚਾ ਦਰਜ਼

Date:

spot_img

👉ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦਾ ਭਤੀਜ਼ਾ ਸੀ ਮ੍ਰਿਤਕ ਵਿਨੈ ਪ੍ਰਤਾਪ
Malout News: ਬੀਤੀ ਦੇਰ ਸ਼ਾਮ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬਲਖੁਰਾਣਾ ਵਿਖੇ ਜਮੀਨੀ ਵਿਵਾਦ ’ਚ ਜੈਲਦਾਰ ਪ੍ਰਵਾਰ ਨਾਲ ਸਬੰਧਤ ਪਿਊ-ਪੁੱਤ ਦੇ ਹੋਏ ਕਤਲ ਮਾਮਲੇ ਵਿਚ ਐਤਵਾਰ ਨੂੰ ਸਿਟੀ ਮਲੋਟ ਪੁਲਿਸ ਨੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਵਿਰੁਧ ਕਤਲ ਅਤੇ ਕਤਲ ਦੀ ਸਾਜਸ਼ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕਰ ਲਿਆ।

ਹਾਲੇ ਤੱਕ ਮੁਲਜਮ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਨੇ ਇਹ ਕਾਰਵਾਈ ਮ੍ਰਿਤਕ ਵਿਨੈ ਪ੍ਰਤਾਪ ਸਿੰਘ ਉਰਫ਼ ਵਿੰਨੀ ਬਰਾੜ ਦੀ ਧੀ ਸ਼ਾਜੀਆ ਬਰਾੜ ਦੇ ਬਿਆਨਾਂ ਉਪਰ ਕੀਤੀ ਹੈ। ਵਿੰਨੀ ਬਰਾੜ ਦੇ ਨਾਲ ਉਸਦੇ ਪੁੱਤਰ ਸੂਰਯਾ ਪ੍ਰਤਾਪ ਸਿੰਘ ਬਰਾੜ ਦੀ ਵੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ ਮੋਗਾ ਪੁਲਿਸ ਵੱਲੋਂ 4 ਕਰੋੜ ਦੀ ਕੀਮਤ ਦੀਆਂ 12 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਸ਼ੀਸੀਆ ਬਰਾਮਦ

ਮ੍ਰਿਤਕ ਵਿੰਨੀ ਬਰਾੜ ਸਰਦੂਲਗੜ੍ਹ ਹਲਕੇ ਤੋਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦਾ ਸਕਾ ਭਾਣਜਾ ਸੀ। ਸੂਚਨਾ ਮੁਤਾਬਕ ਮ੍ਰਿਤਕ ਵਿੰਨੀ ਬਰਾੜ ਦਾ ਕਥਿਤ ਕਾਤਲ ਦਵਿੰਦਰ ਸਿੰਘ ਰਾਣਾ ਨਾਲ 20 ਏਕੜ ਜਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ‘ਸਾਹਿਬੇ-ਜਾਇਦਾਦ’ ਦੇ ਮਾਲਕ ਵਿੰਨੀ ਬਰਾੜ ਆਪਣੇ ਪੁੱਤਰ ਸੂਰਯ ਅਤੇ ਧੀ ਸਾਜ਼ੀਆ ਨਾਲ ਚੰਡੀਗੜ੍ਹ ਰਹਿੰਦੇ ਸਨ ਜਦਕਿ ਉਨ੍ਹਾਂ ਦੀ ਪਤਨੀ ਪਿਛਲੇ ਕਈ ਸਾਲਾਂ ਤੋਂ ਅਲੱਗ ਰਹਿ ਰਹੀ ਹੈ।

ਬੀਤੇ ਕੱਲ ਉਹ ਚੰਡੀਗੜ੍ਹ ਤੋਂ ਹੀ ਆਪਣੇ ਪਿੰਡ ਅਬਲਖੁੁਰਾਣਾ ਵਿਖੇ ਕਣਕ ਦੀ ਵਢਾਈ ਕਰਵਾਉਣ ਲਈ ਆਏ ਸਨ, ਜਿੱਥੇ ਰਾਣਾ ਅਤੇ ਉਸਦੇ ਨਾਲ ਮੌਜੂਦ ਇੱਕ ਅਣਪਛਾਤੇ ਵਿਅਕਤੀ ਨੇ ਆਪਣਾ ਟਰੈਕਟਰ ਲਗਾ ਕੇ ਕਾਰ ਨੂੰ ਰੋਕ ਲਿਆ ਤੇ ਇਸ ਦੌਰਾਨ ਕਾਰ ਵਿਚੋਂ ਬਾਹਰ ਨਿਕਲਣ ’ਤੇ ਦੋਨਾਂ ਪਿਊ-ਪੁੱਤ ਨੂੰ ਗੋਲੀਆਂ ਮਾਰ ਕੇ ਭੁੰਨ ਦਿੱਤਾ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਰੋਜ਼ਗਾਰ ਲਈ ਵਿਦੇਸ਼ ਗਏ ਮਾਂ ਦੇ ‘ਇਕਲੌਤੇ’ ਪੁੱਤ ਦੀ ਸੜਕ ਹਾਦਸੇ ’ਚ ਹੋਈ ਮੌ+ਤ

ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦੇ ਪੁੱਤਰ ਬਿਕਰਮ ਸਿੰਘ ਮੋਫ਼ਰ ਨੇ ਦਸਿਆ ਕਿ ‘‘ ਇਸ ਘਟਨਾ ਨਾਲ ਪ੍ਰਵਾਰ ਨੂੰ ਵੱਡਾ ਘਾਟਾ ਪਿਆ ਹੈ ਤੇ ਘਰ ਖ਼ਾਲੀ ਹੋ ਗਿਆ। ’’ ਉਧਰ, ਐਸਐਸਪੀ ਡਾ ਅਖਿਲ ਚੌਧਰੀ ਨੇ ਮੀਡੀਆ ਨੂੰ ਦਸਿਆ ਕਿ ਮੁੱਖ ਮੁਲਜਮ ਦਲਜੀਤ ਰਾਣਾ ਤੋਂ ਇਲਾਵਾ ਉਸਦੇ ਨਾਲ ਮੌਜੂਦ ਇੱਕ ਅਣਪਛਾਤੇ ਵਿਅਕਤੀ ਸਹਿਤ ਇਸ ਕਤਲ ਦੀ ਕਥਿਤ ਸਾਜਸ਼ ਵਿਚ ਸ਼ਾਮਲ ਪਿੰਡ ਦੇ ਹੀ ਰਵਿੰਦਰ ਸਿੰਘ ਬੱਬੀ ਅਤੇ ਉਸਦੇ ਪਿਤਾ ਨਛੱਤਰਪਾਲ ਸਿੰਘ ਵਿਰੁਧ ਬੀਐਨਐਸ ਦੀ ਧਾਰਾਵਾਂ 103, 62 ਅਤੇ 25, 27 ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰ ਲਿਆ ਹੈ ਤੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related