Sunday, January 18, 2026
WhatsApp Image 2025-12-31 at 11.41.57
WhatsApp Image 2025-12-31 at 11.42.17
Untitled design (2)
Untitled design (4)
WhatsApp Image 2025-12-31 at 12.52.35 (1)
WhatsApp Image 2025-12-31 at 11.45.06
previous arrow
next arrow

ਮੋਗਾ ਪੁਲਿਸ ਵੱਲੋਂ 4 ਕਰੋੜ ਦੀ ਕੀਮਤ ਦੀਆਂ 12 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਸ਼ੀਸੀਆ ਬਰਾਮਦ

Date:

spot_img

Moga News: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿੱਢੀ ‘ਯੁੱਧ ਨਸ਼ਿਆ ਵਿਰੂਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸਦੇ ਕੋਲੋਂ 4 ਕਰੋੜ ਤੋਂ ਵੱਧ ਕੀਮਤ ਦੀਆਂ 12 ਲੱਖ ਨਸੀਲੀਆ ਗੋਲੀਆਂ ਤੇ ਸ਼ੀਸੀਆਂ ਬਰਾਮਦ ਕੀਤੀਆਂ ਹਨ।

ਐਤਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਜੈ ਗਾਂਧੀ ਨੇ ਦਸਿਆ ਕਿ ਡੀ.ਜੀ.ਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ (ਆਈ) ਮੋਗਾ ਅਤੇ ਰਵਿੰਦਰ ਸਿੰਘ ਉਪ ਕਪਤਾਨ ਪੁਲਿਸ ਸ:ਡ ਮੋਗਾ ਦੀ ਸੁਪਰਵੀਜਨ ਹੇਠ ਇਹ ਵੱਡੀ ਸਫਲਤਾ ਮਿਲੀ ਹੈ।

ਇਹ ਵੀ ਪੜ੍ਹੋ ਬਠਿੰਡਾ ’ਚ ਲੁਟੇਰਿਆਂ ਨੇ ਸਬਜ਼ੀ ਵਾਲੇ ਨੂੰ ‘ਕੁੱਟਿਆ’ ਤੇ ‘ਲੁੱਟਿਆ’, ਹਸਪਤਾਲ ਦਾਖ਼ਲ

ਐਸਐਸਪੀ ਸ਼੍ਰੀ ਗਾਂਧੀ ਨੇ ਦਸਿਆ ਕਿ ਮੁੱਖ ਅਫਸਰ ਥਾਣਾ ਸਿਟੀ ਮੋਗਾ ਗੁਰਪ੍ਰੀਤ ਸਿੰਘ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ, ਜਿਸਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੌਰਾਨ ਵਿੱਕੀ ਅਰੋੜਾ ਉਰਫ ਵਿਜੇ ਅਰੋੜਾ ਵਾਸੀ ਭੀਮ ਨਗਰ ਕੈਂਪ ਗਲੀ ਨੰਬਰ 12 ਮੋਗਾ ਨੂੰ ਕਾਬੂ ਕੀਤਾ ਗਿਆ। ਵਿੱਕੀ ਅਰੋੜਾ ਪਿਛਲੇ ਸਮੇਂ ਤੋਂ ਨਸ਼ੀਲੀਆ ਗੋਲੀਆ ਵੇਚਣ ਦਾ ਧੰਦਾ ਕਰਦਾ ਹੈ।

ਕਾਬੂ ਕਰਨ ਸਮੇਂ ਉਹ ਆਪਣੀ ਗੱਡੀ ਸਕੋਡਾ ਵਿਚ ਇਹ ਨਸ਼ੀਲੀਆ ਗੋਲੀਆ ਵੇਚਣ ਲਈ ਮੋਗਾ ਤੋਂ ਵਾਇਆ ਲੰਢੇਕੇ, ਲਿੰਕ ਰੋਡ ਦੁਸਾਝ ਅਤੇ ਅੱਗੇ ਪਿੰਡਾਂ ਰਾਹੀ ਧਰਮਕੋਟ ਸਾਇਡ ਨੂੰ ਜਾਣ ਦੀ ਕੋਸਿਸ ਕਰ ਰਿਹਾ ਸੀ। ਥਾਣਾ ਸਿਟੀ ਮੋਗਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵਿੱਕੀ ਅਰੋੜਾ ਨੂੰ 24000 ਠਸ਼ੀਲੀਆ ਗੋਲੀਆਂ ਅਤੇ 52500 ਡਰੱਗ ਮਨੀ ਸਮੇਤ ਕਾਰ ਗ੍ਰਿਫਤਾਰ ਕੀਤਾ।

ਇਹ ਵੀ ਪੜ੍ਹੋ ਜਮੀਨੀ ਵਿਵਾਦ ਨੂੰ ਲੈ ਕੇ ਮਲੋਟ ਇਲਾਕੇ ਦੇ ਨਾਮੀ ‘ਸਰਦਾਰ’ ਪਿਊ-ਪੁੱਤ ਦਾ ਗੋ+ਲੀਆਂ ਮਾਰ ਕੇ ਕ+ਤ.ਲ

ਇਸਤੋਂ ਬਾਅਦ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦਸਿਆ ਕਿ ਉਸਦੇ ਵੱਲੋਂ ਆਪਣੇ ਇੱਕ ਗੋਦਾਮ ਪੁਰੀਆਂ ਦੀ ਮਾਰਕੀਟ ਫਿਰੋਜਪੁਰ-ਮੋਗਾ ਰੋਡ ਵਿੱਚ ਵੱਡੀ ਮਾਤਰਾ ਵਿਚ ਨਸ਼ੀਲੀਆ ਗੋਲੀਆਂ ਦਾ ਸਟਾਕ ਕੀਤਾ ਹੋਇਆ ਹੈ , ਜਿੱਥੇ ਡਰੱਗ ਇੰਸਪੈਕਟਰ ਨਵਦੀਪ ਸਿੰਘ ਸੰਧੂ ਦੀ ਹਾਜਰੀ ਵਿੱਚ 256800 ਨਸ਼ੀਲੀਆਂ ਗੋਲੀਆਂ, 8,75,000 ਕੈਪਸੂਲ ਅਤੇ 4500 ਸੀਸੀਆ ਬਰਾਮਦ ਕੀਤੀਆਂ ਗਈਆਂ।

ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਬਰਾਮਦਸ਼ੁਦਾ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਦੀ ਕੁੱਲ ਕੀਮਤ 4,20,28,000/- ਰੁਪਏ ਬਣਦੀ ਹੈ। ਇਸਦੇ ਵਿਰੁਧ ਮੁਕੱਦਮਾ ਨੰਬਰ 79 ਮਿਤੀ 19.04.2025 ਅ/ਧ 22-61-85 ਐਨਡੀਪੀਐਸ ਐਕਟ ਦਰਜ਼ ਕਰਕੇ ਇਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਕਾਂਗਰਸ ਅਤੇ ਆਪ ਦੀ ਨੀਤੀਆਂ ਨੇ ਰੰਗਲੇ ਪੰਜਾਬ ਨੂੰ ਬਣਾਇਆ ਕੰਗਲਾ ਪੰਜਾਬ: ਨਾਇਬ ਸਿੰਘ ਸੈਣੀ

👉ਹੜ੍ਹ ਵਿੱਚ ਪ੍ਰਭਾਵਿਤਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ...

ਪੰਜਾਬ ਨੇ ਭਾਰਤ ਦੀ ਦਰਾਮਦ ਨਿਰਭਰਤਾ ਘਟਾਉਣ ਲਈ ਪੋਟਾਸ਼ ਦੇ ਖੋਜ ਕਾਰਜਾਂ ਵਿੱਚ ਲਿਆਂਦੀ ਤੇਜ਼ੀ

👉ਬਰਿੰਦਰ ਕੁਮਾਰ ਗੋਇਲ ਵੱਲੋਂ ਭਾਰਤੀ ਭੂ-ਵਿਗਿਆਨ ਸਰਵੇਖਣ ਅਤੇ ਪੰਜਾਬ...

Moga Mayor ਦੀ ਚੋਣ ਦਾ ਵੱਜਿਆ ਬਿਗੁਲ; 19 ਨੂੰ ਹੋਵੇਗੀ ਚੋਣ

Moga News: Moga ਨਗਰ ਨਿਗਮ ਦੇ Mayor ਦੀ ਚੋਣ...