Bathinda News: ਪੰਜਾਬ ਸਰਕਾਰ ਵੱਲੋਂ ਬਾਹਰੀ ਰਾਜਾਂ ਤੋਂ ਝੋਨੇ ਦੀ ਸਸਤੀ ਜਿਣਸ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਮਹਿੰਗੇ ਭਾਅ ’ਤੇ ਵੇਚਣ ਵਾਲੇ ਵਪਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਡਾਂਵਾਲਾ ਖਰੀਦ ਕੇਂਦਰ ’ਤੇ ਬਾਹਰੀ ਝੋਨੇ ਦੀ ਆਮਦ ਨੂੰ ਲੈ ਕੇ ਥਾਣਾ ਨੇਹੀਆਂ ਵਾਲਾ ਪੁਲਿਸ ਵੱਲੋਂ ਮੁਕੱਦਮਾ ਨੰਬਰ 229 ਵੱਖ-ਵੱਖ ਧਾਰਾਵਾਂ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਮਾਮਲਾ ਗੋਨਿਆਣਾ ਮਾਰਕੀਟ ਕਮੇਟੀ ਦੇ ਸਕੱਤਰ ਬਲਕਾਰ ਸਿੰਘ ਦੇ ਬਿਆਨ ’ਤੇ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ Punjab Police ਦੇ ਥਾਣੇਦਾਰ ਨੇ DIG ਦੀ ਕੋਠੀ ‘ਚ ਕੀਤੀ ਖੁਦ+ਕਸ਼ੀ!
ਇਹ ਤਿੰਨ ਵਿਅਕਤੀ ਜਿਨ੍ਹਾਂ ਵਿੱਚ ਮਨਦੀਪ ਸਿੰਘ ਵਾਸੀ ਜੰਡਾਂਵਾਲਾ, ਦੀਪਕ ਗੋਇਲ ਅਤੇ ਟੈਨਾ ਨਿਵਾਸੀ ਗੋਨਿਆਣਾ ਮੰਡੀ ਸ਼ਾਮਲ ਹਨ। ਗੌਰਤਲਬ ਹੈ, ਕਿ ਬੀਤੀ ਦਿਨੀਂ ਗੋਨਿਆਣਾ ਮਾਰਕੀਟ ਕਮੇਟੀ ਅਧੀਨ ਪੈਂਦੇ ਪਿੰਡ ਅਬੂਲ (ਕੋਟਲੀ) ਅਤੇ ਜੰਡਾਂਵਾਲਾ ਦੇ ਖਰੀਦ ਕੇਂਦਰਾਂ ਵਿੱਚ ਰਾਜਸਥਾਨ ਦੇ ਸ਼੍ਰੀ ਹਨੂਮਾਨਗੜ੍ਹ ਤੋਂ ਲਗਭਗ ਤਿੰਨ ਹਜ਼ਾਰ ਦੇ ਗੱਟੇ ਦੇ ਕਰੀਬ ਪਰਮਲ ਝੋਨੇ ਦੇ ਵੇਚਣ ਲਈ ਲਿਆਂਦੇ ਗਏ ਸਨ। ਇਸ ਦੀ ਜਾਣਕਾਰੀ ਮਿਲਣ ’ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂਆਂ ਅਤੇ ਕਿਸਾਨਾਂ ਵੱਲੋਂ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ Bathinda ਦੇ ਰਜਿੰਦਰਾ ਕਾਲਜ ‘ਚ ਚੱਲ ਰਹੇ ਯੂਥ ਫੈਸਟੀਵਲ ਦੌਰਾਨ ਚੱਲੀ ਗੋਲੀ
ਇਸ ਤੋਂ ਬਾਅਦ ਜਿਥੇ ਗੋਨਿਆਣੇ ਦੀ ਆੜਤ ਫਰਮ ਦਾ ਲਾਈਸਂਸ ਰੱਦ ਕਰ ਦਿੱਤਾ ਗਿਆ ਸੀ। ਮਾਰਕੀਟ ਕਮੇਟੀ ਸਕੱਤਰ ਬਲਕਾਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਰਾਜਸਥਾਨ ਤੋਂ ਸਸਤੇ ਭਾਅ ’ਤੇ ਝੋਨਾ ਖਰੀਦ ਕੇ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਨੂੰ ਮਹਿੰਗੇ ਭਾਅ ’ਤੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਕੋਟਕਪੂਰਾ ਵਿਖੇ ਬਾਹਰੀ ਰਾਜਾਂ ਤੋਂ ਆਏ ਝੋਨੇ ਦੀ ਵਿਕਰੀ ਦੇ ਮਾਮਲੇ ਵਿੱਚ ਇਕ ਵਪਾਰੀ ਖ਼ਿਲਾਫ਼ ਪੁਲਿਸ ਵੱਲੋਂ ਐਫ਼ਆਈਆਰ ਦਰਜ ਕੀਤੀ ਜਾ ਚੁੱਕੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









