13 Views
ਨਵੀਂ ਦਿੱਲੀ, 13 ਮਈ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਸਾਲ CBSE ਦੀ 12ਵੀਂ ਜਮਾਤ ਦੀ ਕੁੱਲ ਪਾਸ ਪ੍ਰਤੀਸ਼ਤਤਾ 87.98% ਰਹੀ ਹੈ। ਇਸ ਸਾਲ 12ਵੀਂ ਦੀ ਪ੍ਰੀਖਿਆ ਲਈ ਕੁੱਲ 1,63,3730 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ‘ਚੋਂ 1621224 ਵਿਦਿਆਰਥੀ ਪ੍ਰੀਖਿਆ ‘ਚ ਸ਼ਾਮਲ ਹੋਏ ਸਨ।
ਪੰਜਾਬ ਦੇ ਪ੍ਰਸਿੱਧ ਕਵੀ ਅਤੇ ਸਾਹਿਤਕਾਰ ਸੁਰਜੀਤ ਪਾਤਰ ਅੱਜ ਹੋਣਗੇ ਪੰਜ ਤੱਤਾ ‘ਚ ਵਿਲੀਨ
ਪਾਸ ਪ੍ਰਤੀਸ਼ਤਤਾ ਪਿਛਲੇ ਸਾਲ ਦੇ ਮੁਕਾਬਲੇ 0.65% ਵਧੀ ਹੈ। ਇਸ ਵਾਰ ਲੜਕੀਆਂ ਨੇ ਬਾਜੀ ਮਾਰੀ ਹੈ, 91% ਤੋਂ ਵੱਧ ਲੜਕੀਆਂ ਨੇ 12ਵੀ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ। ਵਿਦਿਆਰਥੀ ਆਪਣੇ ਨਤੀਜੇ CBSE ਦੀ ਅਧਿਕਾਰਤ ਵੈੱਬਸਾਈਟ cbse.nic.in ਰਾਹੀਂ ਦੇਖ ਸਕਦੇ ਹਨ।