ਪੰਜਾਬ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ’ਚ ਲੱਗਣਗੇ ਸੀਸੀਟੀਵੀ ਕੈਮਰੇ, ਸਰਕਾਰ ਅਧਿਕਾਰੀਆਂ ’ਤੇ ਰੱਖੇਗੀ ਨਜ਼ਰ

Date:

spot_img

ਚੰਡੀਗੜ੍ਹ, 24 ਜਨਵਰੀ: ਪੰਜਾਬ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਦੇ ਵਿਚ ਹੁਣ ਸਰਕਾਰ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੇਗੀ। ਭ੍ਰਿਸ਼ਟਾਚਾਰ ਤੇ ਲੇਟ-ਲਤੀਫ਼ੀ ਕਾਰਨ ਅਕਸਰ ਹੀ ਚਰਚਾ ਵਿਚ ਰਹਿਣ ਵਾਲੇ ਮਾਲ ਵਿਭਾਗਾਂ ਦੇ ਇੰਨ੍ਹਾਂ ਦਫ਼ਤਰਾਂ ’ਚ ਲੋਕਾਂ ਦੀ ਖੱਜਲਖੁਆਰੀ ਰੋਕਣ ਦੇ ਲਈ ਪੰਜਾਬ ਸਰਕਾਰ ਇਹ ਕਦਮ ਚੁੱਕਣ ਜਾ ਰਹੀ ਹੈ। ਇਸ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਕੇ ਪਾਲਣਾ ਕਰਨ ਲਈ ਕਿਹਾ ਹੈ। ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸਦੀ ਜਾਣਕਾਰੀ ਦਿੱਤੀ ਗਈ ਹੈ, ਜਿਸਦੇ ਵਿਚ ਉਨ੍ਹਾਂ ਦਸਿਆ ਹੈ ਕਿ ਹਰੇਕ ਤਹਿਸੀਲ ਦੇ ਅੰਦਰ ਅਤੇ ਬਾਹਰ 4 ਕੈਮਰੇ ਲੱਗਣਗੇ।

ਇਹ ਵੀ ਪੜ੍ਹੋ 5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

ਇੰਨ੍ਹਾਂ ਕੈਮਰਿਆਂ ਰਾਹੀਂ ਤਮਾਮ ਅਫ਼ਸਰਾਂ ਦੀ ਮੌਜੂਦਗੀ ਤੇ ਕੰਮਕਾਜ਼ ਉਪਰ ਨਿਗਰਾਨੀ ਰੱਖੀ ਜਾਵੇਗੀ। ਇਸਤੋਂ ਇਲਾਵਾ ਆਉਣ ਵਾਲੇ ਸਮੇਂ ਵਿਚ ਪਟਵਾਰੀਆਂ ਉਪਰ ਵੀ ਇਹ ਕੈਮਰੇ ਲਗਾਏ ਜਾਣਗੇ। ਜਿਕਰਯੋਗ ਹੈ ਕਿ ਮਾਲ ਵਿਭਾਗ ਦੇ ਦਫ਼ਤਰਾਂ ਵਿਚ ਕੰਮਕਾਜ਼ ਲਈ ਆਉਣ ਵਾਲੇ ਲੋਕਾਂ ਨੂੰ ਅਕਸਰ ਹੀ ਮਾਲ ਅਧਿਕਾਰੀ(ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਗੋ ਤੇ ਪਟਵਾਰੀ) ਆਪਣੀਆਂ ਸੀਟਾਂ ’ਤੇ ਨਹੀਂ ਮਿਲਦੇ। ਇਸਤੋਂ ਇਲਾਵਾ ਤਹਿਸੀਲਾਂ ਵਿਚ ਰਜਿਸਟਰੀਆਂ ਦਾ ਕੰਮ ਵੀ ਦੁਪਿਹਰ ਨੂੰ ਸ਼ੁਰੂ ਹੁੰਦਾ ਹੈ। ਇੰਨ੍ਹਾਂ ਕੈਮਰਿਆਂ ਦੇ ਲੱਗਣ ਦੇ ਨਾਲ ਇਹ ਮਾਲ ਅਧਿਕਾਰੀ ਹੁਣ ਸਰਕਾਰ ਦੀ ਸਿੱਧੀ ਨਿਗਾਹ ਹੇਠ ਰਹਿਣਗੇ। ਇਸਤੋਂ ਇਲਾਵਾ ਤਹਿਸੀਲ ਦਫਤਰਾਂ ਵਿਚ ਭ੍ਰਿਸਟਚਾਰ ਦਾ ਬੋਲਬਾਲਾ ਵੀ ਇੰਨ੍ਹਾਂ ਕੈਮਰਿਆਂ ਦੀ ਮੱਦਦ ਨਾਲ ਘਟਣ ਦੀ ਉਮੀਦ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

spot_img
spot_img

Share post:

Popular

More like this
Related

CM Bhagwant Mann ਦੇ ਜਨਮ ਦਿਨ ‘ਤੇ PM Modi ਨੇ ਦਿੱਤੀ ਵਧਾਈ

Chandigarh News: CM Bhagwant Mann; ਪੰਜਾਬ ਦੇ ਮੁੱਖ ਮੰਤਰੀ...

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਵਿੰਦਰ ਸਿੰਘ ਦੀ ਤਸਵੀਰ:-ਐਡਵੋਕੇਟ ਧਾਮੀ

ਕਿਹਾ, ਨਸ਼ਿਆਂ ਵਿਰੁੱਧ ਸੰਘਰਸ਼ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ...