ਕੇਂਦਰ ਵੱਲੋਂ ਪੰਜਾਬ ਦੇ ਦੋ ਮਹੱਤਵਪੂਰਨ ਸ਼ਹਿਰਾਂ ਨੂੰ ਰੇਲ ਮਾਰਗ ਰਾਹੀਂ ਜੋੜਣ ਲਈ ਸਰਵੇ ਨੂੰ ਮਿਲੀ ਮੰਨਜੂਰੀ

0
42

ਬਰਨਾਲਾ, ਰਾਏਕੋਟ ਤੇ ਮੁੱਲਾਪੁਰ ਰੇਲਵੇ ਲਾਈਨ ਨਾਲ ਸਿੱਧੇ ਜੁੜ ਸਕਣਗੇ ਬਰਨਾਲਾ ਤੇ ਲੁਧਿਆਣਾ
ਲੁਧਿਆਣਾ, 18 ਨਵੰਬਰ: ਕੇਂਦਰ ਸਰਕਾਰ ਨੇ ਬਰਨਾਲਾ ਤੇ ਲੁਧਿਆਣਾ ਨੂੰ ਰੇਲ ਮਾਰਗ ਰਾਹੀਂ ਜੋੜਣ ਦੇ ਲਈ ਬਰਨਾਲਾ, ਰਾਏਕੋਟ ਤੇ ਮੁੱਲਾਪੁਰ ਵਿਖੇ ਰੇਲਵੇ ਲਾਈਨ ਵਿਛਾਉਣ ਲਈ ਸਰਵੇ ਨੂੰ ਮੰਨਜੂਰੀ ਦੇ ਦਿੱਤੀ ਗਈ ਹੈ। ਫ਼ਤਿਹਗੜ੍ਹ ਸਾਹਿਬ ਤੋਂ ਐਮ.ਪੀ ਡਾ ਅਮਰ ਸਿੰਘ ਵੱਲੋਂ ਚੁੱਕੀ ਜਾ ਰਹੀ ਇਸ ਚਿਰਕੌਣੀ ਮੰਗ ’ਤੇ ਕਾਰਵਾਈ ਕਰਦਿਆਂ ਹੁਣ ਇੱਕ ਪੱਤਰ ਵੀ ਜਾਰੀ ਕੀਤਾ ਗਿਆ, ਜਿਸਦੇ ਵਿਚ ਇਸ ਰੇਲ ਲਿੰਕ ਲਈ ਹੁਣ ਤੱਕ ਹੋਈ ਪ੍ਰਗਤੀ ਵੀ ਦੱਸੀ ਗਈ ਹੈ। ਗੌਰਤਲਬ ਹੈ ਕਿ ਐਮ.ਪੀ ਵੱਲੋਂ ਚੁੱਕੀ ਇਸ ਮੰਗ ਤੋਂ ਬਾਅਦ ਰੇਲਵੇ ਬੋਰਡ ਨੇ ਇਸ ਯੋਜਨਾ ਨੂੰ 2 ਸਾਲ ਪਹਿਲਾਂ 9 ਨਵੰਬਰ 2022 ਨੂੰ ਹੀ ਮੰਨਜੂਰੀ ਦੇ ਦਿਤੀ ਗਈ ਸੀ।

ਇਹ ਵੀ ਪੜ੍ਹੋਬਲਵੰਤ ਸਿੰਘ ਰਾਜੋਆਣਾ ਦੀ ਅਪੀਲ ’ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ

ਜਿਸਤੋਂ ਬਾਅਦ ਇੱਕ ਪ੍ਰਾਈਵੇਟ ਫ਼ਰਮ ਰਾਹੀਂ ਕਰਵਾਏ ਸਰਵੇਖਣ ਰਾਹੀਂ ਫੀਲਡ ਸਰਵੇ, ਅਲਾਇੰਨਮੈਂਟ ਐਸਟੀਮੇਟ, ਸਿਵਲ ਐਸਟੀਮੇਟ ਆਦਿ ਦਾ ਕੰਮ ਵੀ ਕਰਵਾਇਆ ਜਾ ਚੁੱਕਾ ਹੈ। ਰੇਲਵੇ ਵਿਭਾਗ ਦੇ ਉਪ ਮੁੱਖ ਇੰਜੀਨੀਅਰ ਵੱਲੋਂ ਜਾਰੀ ਇਸ ਪੱਤਰ ਰਾਹੀਂ ਹੁਣ ਅਗਲੀ ਕਾਰਵਾਈ ਕਰਨ ਲਈ ਕਿਹਾ ਗਿਆ। ਗੌਰਤਲਬ ਹੈ ਕਿ ਉਕਤ ਰੇਲਵੇ ਲਾਈਨ ਤੋਂ ਇਲਾਵਾ ਮਾਲਵਾ ਨੂੰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜਣ ਲਈ ਰਾਜਪੁਰਾ-ਮੁਹਾਲੀ ਅਤੇ ਧਾਰਮਿਕ ਰਾਜਧਾਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਜੋੜਣ ਲਈ ਫ਼ਿਰੋਜਪੁਰ ਰਾਹੀਂ ਜੋੜਣ ਤੋਂ ਇਲਾਵਾ ਸਿੱਖਾਂ ਦੇ ਚੌਥੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਵੀ ਰੇਲ ਲਿੰਕ ਰਾਹੀਂ ਜੋੜਣ ਦਾ ਕੰਮ ਹਾਲੇ ਬਕਾਇਆ ਪਿਆ ਹੈ।

 

LEAVE A REPLY

Please enter your comment!
Please enter your name here