ਬਠਿੰਡਾ, 23 ਜੁਲਾਈ: ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤੇ ਬਜਟ ਦਾ ਸਵਾਗਤ ਕਰਦਿਆਂ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕੇ ਇਹ ਬਜਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਕਸਤ ਭਾਰਤ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਵੱਲ ਵੱਡਾ ਕਦਮ ਹੈ। ਵਿਸ਼ੇਸ਼ ਤੌਰ ਤੇ ਪੇਂਡੂ ਖੇਤਰ ਦੇ ਵਿਕਾਸ ਲਈ 265808 ਕਰੋੜ ਖੇਤੀ ਸੈਕਟਰ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ
ਸਰੀਰਕ ਸਿੱਖਿਆ ਅਧਿਆਪਕ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਗਰਾਊਡਾਂ ਨਾਲ ਜੋੜਨ :ਮਹਿੰਦਰ ਪਾਲ ਸਿੰਘ
151851 ਕਰੋੜ ਸਿਹਤ ਸਹੂਲਤਾਂ 89287 ਕਰੋੜ ਆਈ ਟੀ ਅਤੇ ਟੈਲੀਕੌਮ ਲਈ 116342 ਕਰੋੜ ਅਤੇ ਮਹਿਲਾਵਾਂ ਦੇ ਵੈਲਫ਼ੇਅਰ ਲਈ 3 ਲੱਖ ਕਰੋੜ ਦੀ ਰਾਖਵੀ ਰਾਸ਼ੀ ਨਾਲ ਦੇਸ਼ ਦਾ ਚੋਤਰਫਾ ਵਿਕਾਸ ਹੋਵੇਗਾ ਇਸ ਤੋਂ ਇਲਾਵਾ ਨੌਜਵਾਨ ਵਰਗ ਲਈ ਕਿਤਾ ਮੁੱਖੀ ਕੋਰਸ ਅਤੇ ਰੋਜਗਾਰ ਦੇ ਮੌਕੇ ਪੈਦਾ ਕਰਨ ਨੂੰ ਤਰਜੀਹ ਦਿੱਤੀ ਗਈ ਹੈ ਬਜਟ ਚ ਸਮਾਲ ਸਕੇਲ ਅਤੇ ਮਾਈਕਰੋ ਉਦਯੋਗਾ ਨੂੰ ਵੀ ਤਰਜੀਹ ਦਿੱਤੀ ਗਈ ਹੈ।
Share the post "ਕੇਂਦਰੀ ਬਜ਼ਟ ਵਿਕਸਤ ਭਾਰਤ ਦਾ ਸੁਫਨਾ ਪੂਰਾ ਕਰਨ ਵਾਲਾ: ਗੁਰਪ੍ਰੀਤ ਸਿੰਘ ਮਲੂਕਾ"