ਬਠਿੰਡਾ, 7 ਜੂਨ (ਮਨਦੀਪ ਸਿੰਘ ): ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਸਿੰਗਲਾ ਅੱਜ ਇੱਕ ਵਾਰ ਫਿਰ ਦੁਬਾਰਾ ਗੌਵੰਸ਼ ਦੇ ਮੱਦੇਨਜ਼ਰ ਜ਼ਿਲ੍ਹੇ ਅਧੀਨ ਪੈਂਦੀ ਹਰਰਾਏਪੁਰ ਗਊਸ਼ਾਲਾ ਵਿਖੇ ਪਹੁੰਚੇ ਤੇ ਗਊਸ਼ਾਲਾ ਦੇ ਸੰਸਥਾਵਾਂ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਦੌਰਾਨ ਗੱਲਬਾਤ ਕੀਤੀ ਤੇ ਮੌਕੇ ਦੇ ਹਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੇ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਦੋ ਗੌਵੰਸ਼ ਦਾ ਪੋਸਟਮਾਰਟਮ ਕੀਤਾ ਗਿਆ ਸੀ,
ਮੁੱਖ ਮੰਤਰੀ ਐਕਸ਼ਨ ’ਚ: ਚੋਣ ਜਾਬਤਾ ਹਟਦੇ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਘਰ-ਘਰ ਰਾਸ਼ਨ ਸਕੀਮ ਦਾ ਲਿਆ ਜਾਇਜ਼ਾ
ਇੱਕ ਦੇ ਪੇਟ ਵਿਚੋਂ ਲਿਫਾਫੇ ਨਿਕਲੇ ਜਦਕਿ ਦੂਜੇ ਦੇ ਪੇਟ ਵਿਚੋਂ ਸਿਰਫ ਤੂੜੀ ਹੀ ਨਿਕਲੀ। ਜਾਂਚ ਉਪਰੰਤ ਖੂਨ ਦੀ ਕਮੀ ਤੇ ਕਈ ਤਰ੍ਹਾਂ ਦੇ ਜ਼ਰੂਰੀ ਤੱਤਾਂ ਦੀ ਘਾਟ ਪਾਈ ਗਈ।ਇਸ ਦੌਰਾਨ ਡਾਕਟਰਾਂ ਵਲੋਂ ਦਿੱਤੀ ਗਈ ਉਕਤ ਜਾਣਕਾਰੀ ਉਪਰੰਤ ਚੇਅਰਮੈਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਦਫਤਰ, ਨਗਰ ਨਿਗਮ, ਬੀਡੀਪੀਓ, ਡੀਡੀਪੀਓ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਗਊਸ਼ਾਲਾ ਦੇ ਸੰਸਥਾਵਾਂ ਨਾਲ ਬੈਠਕ ਕੀਤੀ। ਇਸ ਦੌਰਾਨ ਪ੍ਰਸ਼ਾਸਨ ਵਲੋਂ ਸੰਸਥਾਵਾਂ ਤੋਂ ਮੱਦਦ ਦਾ ਭਰੋਸਾ ਮੰਗਿਆ ਤੇ ਉਨ੍ਹਾਂ ਵਲੋਂ ਪੂਰੀ ਤਨਦੇਹੀ ਨਾਲ ਸਾਥ ਦੇਣ ਦਾ ਵਿਸ਼ਵਾਸ ਵੀ ਦਿਵਾਇਆ।
Share the post "ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੇ ਹਰਰਾਏਪੁਰ ਗਊਸ਼ਾਲਾ ਦਾ ਦੌਰਾ ਕਰਕੇ ਲਿਆ ਜਾਇਜ਼ਾ"