Thursday, April 23, 2026
spot_img
spot_img

ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੂਜਾ ਨਿਊਜ਼ ਲੈਟਰ ਰੀਲੀਜ਼

Date:

spot_img

Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਜੀ.ਕੇ.ਯੂ ਨਿਊਜ਼ ਲੈਟਰ-2 ਰੀਲੀਜ਼ ਕੀਤਾ ਗਿਆ। ਇਸ ਮੌਕੇ ਮੈਨੇਜ਼ਿੰਗਡਾਇਰੈਕਟਰ ਸੁਖਰਾਜ ਸਿੰਘ ਸਿੱਧੂ ,ਵਾਈਸ ਚਾਂਸਲਰ,ਅਤੇ ਨਿਊਜ਼ ਲੈਟਰ ਦੇ ਐਡੀਟਰ ਇੰਨ-ਚੀਫ਼ ਪ੍ਰੋ. (ਡਾ.)ਜਗਤਾਰ ਸਿੰਘ ਧੀਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਸਿੱਧੂ ਨੇਸੰਪਾਦਕੀ ਮੰਡਲ ਨੂੰ ਵਧਾਈ ਦਿੰਦਿਆ ਕਿਹਾ ਕਿ ਨਿਊਜ਼ ਲੈਟਰ ਵਿੱਚ ਵਰਸਿਟੀ ਦੀਆਂ ਅਕਾਦਮਿਕ, ਖੇਡਾਂ, ਸਭਿਆਚਾਰ, ਖੋਜ,ਲੋਕ ਭਲਾਈ ਗਤੀਵਿਧੀਆਂ ਆਦਿ ਖੇਤਰਾਂ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਆਕਰਸ਼ਕ ਛਪਾਈ ਅਤੇ ਉੱਤਮ ਦਰਜ਼ੇ ਦੇ ਕਟੈਂਟ ਲਈ ਐਡੀਟਰ ਅਤੇ ਸੰਬੰਧਤ ਧਿਰਾਂ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ  MP Amritpal Singh Khalsa ਦੀ NSA ਹੋਈ ਖ਼ਤਮ; Punjab Police ਨੂੰ ਮਿਲਿਆ ਰਿਮਾਂਡ

ਐਡੀਟਰ ਇੰਨ ਚੀਫ਼ ਡਾ. ਧੀਮਾਨ ਨੇ ਦੱਸਿਆ ਕਿਨਿਊਜ਼ ਲੈਟਰ-2 ਵਰਸਿਟੀ ਦੀਆਂ ਹਰ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਾ ਹੈ। ਪ੍ਰਤ੍ਰਿਕਾ ਵਿੱਚ ਵਿਦਿਆਰਥੀਆਂ ਅਤੇ ਖੋਜਗਾਰਥੀਆਂ ਵੱਲੋਂ ਕੀਤੇ ਗਏ ਕਾਰਜਾਂ ਦੇ ਪ੍ਰਕਾਸ਼ਨ ਕਾਰਨ ਉਹਨਾਂ ਦਾ ਮਨੋਬਲ ਉੱਚਾ ਹੁੰਦਾ ਹੈ ਤੇ ਉਹਨਾਂ ਨੂੰ ਕੁਝ ਨਵਾਂ ਤੇ ਸਿਰਜਾਨਤਮਕ ਕਰਨ ਲਈ ਪ੍ਰੇਰਿਤ ਕਰਦਾ ਹੈ। ਯੂਨੀਵਰਸਿਟੀ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ, ਉਹਨਾਂ ਕਿਹਾ ਕਿ ਹਥਲਾ ਅੰਕ ਵਰਸਿਟੀ ਦੀਆਂ ਪ੍ਰਾਪਤੀਆਂ ਦਾ ਖੂਬਸ਼ੂਰਤ ਸੰਕਲਨ ਹੈ। ਉਹਨਾਂ ਸਭਨਾਂ ਨੂੰ ਕੁੱਝ ਨਵਾਂ ਅਤੇ ਲੋਕ ਹਿੱਤ ਵਿੱਚ ਹੋਰ ਕਾਢਾਂ ਕਰਨ ਲਈ ਪ੍ਰੇਰਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img
spot_img

Popular

More like this
Related