ਗਾਇਕ ਕਰਨ ਔਜਲਾ ਦੇ ਸੋਅ ਨੂੰ ਲੈ ਕੇ ਚੰਡੀਗੜ੍ਹ ਨਿਗਮ ਨੇ ਪ੍ਰਬੰਧਕਾਂ ਨੂੰ ਠੋਕਿਆ 1.16 ਕਰੋੜ ਦਾ ਜੁਰਮਾਨਾ

0
191

ਚੰਡੀਗੜ੍ਹ, 13 ਦਸੰਬਰ: ਲੰਘੀ 7 ਦਸੰਬਰ ਨੂੰ ਪੰਜਾਬੀ ਗਾਇਕ ਕਰਨ ਔਜਲਾ ਦੇ ਚੰਡੀਗੜ੍ਹ ’ਚ ਹੋਏ ਸੋਅ ਨੂੰ ਲੈ ਕੇ ਵਿਵਾਦ ਉੱਠ ਖ਼ੜਾ ਹੋਇਆ ਹੈ। ਬਿਨ੍ਹਾਂ ਮੰਨਜੂਰੀ ਤੋਂ ਸੋਅ ਦੇ ਹੋਰਡਿੰਗ ਲਗਾਉਣ ਦੇ ਮਾਮਲੇ ਵਿਚ ਚੰਡੀਗੜ੍ਹ ਨਗਰ ਨਿਗਮ ਨੇ ਸਖ਼ਤੀ ਦਿਖ਼ਾਈ ਹੈ।

ਇਹ ਵੀ ਪੜ੍ਹੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ..

ਨਿਗਮ ਅਧਿਕਾਰੀਆਂ ਨੇ ਸੋਅ ਦੇ ਪ੍ਰਬੰਧਕਾਂ ਨੂੰ 1.16 ਕਰੋੜ ਦਾ ਨੋਟਿਸ ਭੇਜਦਿਆਂ ਇਹ ਰਾਸ਼ੀ ਤੁਰੰਤ ਭਰਨ ਲਈ ਕਿਹਾ ਹੈ। ਇਸਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਅਦਾਇਗੀ ਨਾ ਕੀਤੀ ਤਾਂ ਵਿਆਜ਼ ਸਹਿਤ ਰਾਸ਼ੀ ਵਸੂਲੀ ਜਾਵੇਗੀ। ਦਸਣਾ ਬਣਦਾ ਹੈ ਕਿ ਇਸ ਸੋਅ ਦੇ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਪੁੱਜੇ ਸਨ ਤੇ ਮਹਿੰਗੀਆਂ ਟਿਕਟਾਂ ਖ਼ਰੀਦੀਆਂ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here