ਅਨਿਲ ਮਸੀਹ ਨੇ ਸਿਰਫ ਕੰਮ ਨੂੰ ਅਂਜਾਮ ਦਿੱਤਾ, ਅਸਲ ਸਾਜਿਸ਼ਕਾਰ ਤਾਂ ਕੋਈ ਹੋਰ ਹੈ: ਸੰਨੀ ਆਹਲੂਵਾਲੀਆ
ਚੰਡੀਗੜ੍ਹ, 6 ਫਰਵਰੀ: ਲੰਘੀ 30 ਜਨਵਰੀ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਹੋਈ ਚੋਣ ਦਾ ਮਾਮਲਾ ਦਿਨ-ਬ-ਦਿਨ ਭਖਦਾ ਜਾ ਰਿਹਾ। ਜਿੱਥੇ ਬੀਤੇ ਕੱਲ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀਆਂ ਕੀਤੀਆਂ ਸਨ, ਉਥੇ ਅੱਜ ਆਮ ਆਦਮੀ ਪਾਰਟੀ ਨੇ ਚੋਣ ’ਚ ਧਾਂਧਲੀ ਦੇ ਦੋਸ਼ ਲਗਾਉਂਦਿਆਂ ਅਪਣੀ ਭੁੱਖ ਹੜਤਾਲ ਜਾਰੀ ਰੱਖੀ ਤੇ ਨਾਲ ਹੀ ਚੋਣ ਅਧਿਕਾਰੀ ਵਲੋਂ ਕਥਿਤ ਧਾਂਧਲੀ ਕਰਨ ਦੀਆਂ ਵੀਡੀਓ ਵੀ ਮੀਡੀਆ ਨੂੰ ਜਾਰੀ ਕੀਤੀਆਂ।
ਪਾਰਟੀ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ ਸੰਨੀ ਆਹਲੂਵਾਲੀਆ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਚੋਣ ਵਾਲੇ ਸਮੇਂ ਦੀਆਂ ਅੰਦਰ ਦੀ ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਇਸ ਵੀਡੀਓ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਵੋਟ ਚੋਰ ਪਾਰਟੀ ਹੈ ਅਤੇ ਉਹ ਵੋਟਾਂ ਚੋਰੀ ਕਰਕੇ ਅਤੇ ਧਾਂਦਲੀ ਅਤੇ ਗੁੰਡਾਗਰਦੀ ਕਰਕੇ ਚੋਣਾਂ ਜਿੱਤਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਨਿਲ ਮਸੀਹ ਨੇ ਤਾਂ ਸਿਰਫ ਕੰਮ ਪੂਰਾ ਕੀਤਾ ਹੈ, ਜਦੋਂਕਿ ਅਸਲ ਸਾਜ਼ਿਸ਼ਕਾਰ ਕੋਈ ਹੋਰ ਹੈ।
ਪੰਜਾਬ ‘ਚ ਰਜਿਸਟਰੀਆਂ ‘ਤੇ NOC ਖ਼ਤਮ!
ਜਿਸਦੇ ਚੱਲਦੇ ਉਸ ’ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਆਹਲੂਵਾਲੀਆ ਵੱਲੋਂ ਮੀਡੀਆ ਨੂੰ ਦਿਖਾਈ ਗਈ ਵੀਡੀਓ ਵਿੱਚ ਅਨਿਲ ਮਸੀਹ ਕੈਮਰੇ ਦੇ ਸਾਹਮਣੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਬੈਲਟ ਪੇਪਰਾਂ ਨਾਲ ਛੇੜਛਾੜ ਕਰਦੇ ਨਜ਼ਰ ਆਏ। ਉਹ ਵੀ ਸਮੇਂ-ਸਮੇਂ ’ਤੇ ਸ਼ੱਕ ਦੀ ਹਾਲਤ ’ਚ ਕੈਮਰੇ ਵੱਲ ਦੇਖ ਰਹੇ ਸੀ। ਇਸ ਦੇ ਨਾਲ ਹੀ ਭਾਜਪਾ ਦੇ ਕਈ ਨਾਮਜ਼ਦ ਕੌਂਸਲਰ ਉਥੇ ਮੌਜੂਦ ਵੱਖ-ਵੱਖ ਮੀਡੀਆ ਚੈਨਲਾਂ ਦੇ ਕੈਮਰਾਮੈਨਾਂ ਨੂੰ ਹਟਾ ਕੇ ਅੰਦਰ ਆਉਣ ਤੋਂ ਰੋਕ ਰਹੇ ਸਨ।