23 Views
ਅਮਰਾਵਤੀ,12 ਜੂਨ: ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਐੱਨ ਚੰਦਰਬਾਬੂ ਨਾਇਡ ਨੂੰ ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਬੀਤੇ ਕੱਲ੍ਹ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਕੌਮੀ ਜਮਹੂਰੀ ਗਠਜੋੜ ਦਾ ਲੀਡਰ ਚੁਣਿਆ ਗਿਆ। ਐਨਡੀਏ ਦੇ ਵਿੱਚ ਤੇਲਗੂ ਦੇਸ਼ਮ ਪਾਰਟੀ ਤੋਂ ਇਲਾਵਾ ਜਨਸੈਨਾ ਅਤੇ ਭਾਜਪਾ ਸ਼ਾਮਲ ਹੈ।
ਮੋਹਨ ਚਰਨ ਮਾਝੀ ਹੋਣਗੇ ਉੜੀਸਾ ਦੇ ਨਵੇਂ ਮੁੱਖ ਮੰਤਰੀ
ਵਿਧਾਇਕ ਦਲ ਦੀ ਮੀਟਿੰਗ ਵਿੱਚ ਭਾਜਪਾ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਮੁਖੀ ਡੀ. ਪੁਰੰਦੇਸ਼ਵਰੀ ਅਤੇ ਜਨਸੈਨਾ ਦੇ ਮੁਖੀ ਪਵਨ ਕਲਿਆਣ ਵੀ ਹਾਜ਼ਰ ਰਹੇ। ਇਸ ਵਾਰ ਤੇਲਗੂ ਦੇਸ਼ਮ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਵੀ ਵੱਡਾ ਹਲਾਰਾ ਮਿਲਿਆ ਹੈ। ਅਤੇ ਐਨਡੀਏ ਦੀ ਭਾਜਪਾ ਤੋਂ ਬਾਅਦ ਸਭ ਤੋਂ ਵੱਡੀ ਸਹਿਯੋਗੀ ਪਾਰਟੀ ਹੈ। ਇਸ ਦੇ ਸੰਸਦ ਵਿੱਚ 16 ਲੋਕ ਸਭਾ ਮੈਂਬਰ ਹਨ।
Share the post "ਚੰਦਰ ਬਾਬੂ ਨਾਇਡੂ ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ"