ਪਿੰਡ ਚਾਉਂਕੇ ਦੇ ਬੂਥਾਂ ਦੀ ਜਗਾ ‘ਚ ਕੀਤੀ ਤਬਦੀਲੀ : ਡਿਪਟੀ ਕਮਿਸ਼ਨਰ

0
73
+1

ਬਠਿੰਡਾ, 13 ਅਕਤੂਬਰ:ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪੰਚਾਇਤੀ ਚੋਣਾਂ-2024 ਦੇ ਮੱਦੇਨਜ਼ਰ ਜ਼ਿਲੇ ਅਧੀਨ ਪੈਂਦੇ ਪਿੰਡ ਚਾਉਂਕੇ ਦੇ ਬੂਥਾਂ ਦੀ ਜਗ੍ਹਾ ‘ਚ ਤਬਦੀਲੀ ਕੀਤੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਚਾਉਂਕੇ ਦੇ ਵਾਰਡ ਨੰਬਰ 6 ਦੇ ਬੂਥ ਨੰਬਰ 94 ਦੀ ਥਾਂ ਨੂੰ ਬਦਲ ਕੇ ਪ੍ਰਾਈਮਰੀ ਸਕੂਲ ਚਾਉਂਕੇ (ਬਸਤੀ ਪੱਛਮੀ) ਪਾਸਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ:ਅੱਜ 12 ਤੋਂ 3 ਵਜੇਂ ਤੱਕ ਕਿਸਾਨ ਰੋਕਣਗੇ ਰੇਲ੍ਹਾਂ ਤੇ ਸੜ੍ਹਕਾਂ

ਇਸੇ ਤਰ੍ਹਾਂ ਵਾਰਡ ਨੰਬਰ 7 ਦੇ ਬੂਥ ਨੰਬਰ 95 ਦੀ ਥਾਂ ਬਦਲ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਾਉਕੇ (ਪੂਰਵੀ ਪਾਸਾ) ਅਤੇ ਵਾਰਡ ਨੰਬਰ 10 ਅਤੇ 11 ਅਧੀਨ ਪੈਂਦੇ ਬੂਥ ਨੰਬਰ 98 ਦੀ ਥਾਂ ਬਦਲ ਕੇ ਆਦਰਸ਼ ਸਕੂਲ ਚਾਉਂਕੇ (ਪੱਛਮੀ ਪਾਸਾ) ਕਰ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।

 

+1

LEAVE A REPLY

Please enter your comment!
Please enter your name here