ਚੰਡੀਗੜ੍ਹ, 15 ਅਪ੍ਰੈਲ: ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸੂਬੇ ਵਿਚ ਸਮੂਹ ਸਰਕਾਰੀ ਹਸਪਤਾਲਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਬਦਲ ਗਿਆ ਹੈ। ਹੁਣ ਭਲਕ ਜਾਣੀ 16 ਅਪ੍ਰੈਲ ਤੋਂ ਸਮੂਹ ਹਸਪਤਾਲ ਤੇ ਡਿਸਪੈਂਸਰੀਆਂ ਸਵੇਰੇ 8 ਵਜੇਂ ਖੁੱਲਣਗੇ ਅਤੇ ਦੁਪਿਹਰ 2 ਵਜੇਂ ਬੰਦ ਹੋਣ ਜਾਣਗੇ। ਜਦੋਂਕਿ 15 ਅਪ੍ਰੈਲ ਤੱਕ ਦਾ ਇਹ ਸਮਾਂ ਸਵੇਰੇ 9 ਤੋਂ ਬਾਅਦ ਦੁਪਿਹਰ 3 ਵਜੇਂ ਤੱਕ ਦਾ ਸੀ। ਹੁਣ ਇਹ ਖੁੱੱਲਣ ਅਤੇ ਬੰਦ ਹੋਣ ਦਾ ਨਵਾਂ ਟਾਈਮ ਟੇਬਲ 15 ਅਕਤੂਬਰ ਤੱਕ ਚੱਲੇਗਾ ਅਤੇ ਉਸਤੋਂ ਬਾਅਦ ਮੁੜ ਸਮਾਂ ਤਬਦੀਲ ਹੋ ਕੇ ਸਵੇਰੇ 9 ਅਤੇ ਦਪਿਹਰ 3 ਵਜੇਂ ਦਾ ਹੋ ਜਾਵੇਗਾ।
ਉਮੀਦਵਾਰੀ ਦੇ ਐਲਾਨ ਤੋਂ ਬਾਅਦ ਕਾਂਗਰਸ ’ਚ ਅਸਤੀਫ਼ਿਆਂ ਦੀ ਲੱਗੀ ਲੜੀ
ਹਾਲਾਂਕਿ ਸਮੂਹ ਹਸਪਤਾਲਾਂ ਵਿਚ ਸਥਿਤ ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਹੀ 24 ਘੰਟੇ ਜਾਰੀ ਰਹਿਣਗੀਆਂ। ਇਸਤੋਂ ਇਲਾਵਾ ਸਿਹਤ ਮਹਿਕਮੇ ਨਾਲ ਸਬੰਧਤ ਦਫ਼ਤਰਾਂ ਦਾ ਸਮਾਂ ਦੂਜੇ ਸਰਕਾਰੀ ਦਫ਼ਤਰਾਂ ਦੀ ਤਰ੍ਹਾਂ 9 ਤੋਂ ਸ਼ਾਮ 5 ਵਜੇਂ ਤੱਕ ਹੀ ਰਹੇਗਾ। ਜਿੰਨ੍ਹਾਂ ਸਰਕਾਰੀ ਸਿਹਤ ਸੰਸਥਾਵਾਂ ਦਾ ਸਮਾਂ ਬਦਲਿਆਂ ਗਿਆ ਹੈ, ਉਨ੍ਹਾਂ ਵਿਚ ਸਮੂਹ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ, ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਸਬ-ਸੈਂਟਰ, ਆਮ ਆਦਮੀ ਕਲੀਨਿਕ, ਈ.ਐਸ.ਆਈ. ਹਸਪਤਾਲ ਆਦਿ ਸ਼ਾਮਲ ਹਨ।