Ex CM Charanjit Singh Channi ਨੇ ਗਿੱਦੜਬਾਹਾ ’ਚ Amrita Warring ਦੇ ਹੱਕ ਵਿਚ ਭਖਾਈ ਚੋਣ ਮੁਹਿੰਮ

0
45

ਗਿੱਦੜਬਾਹਾ, 17 ਨਵੰਬਰ: ਆਗਾਮੀ 20 ਨਵੰਬਰ ਨੂੰ ਹੋਣ ਜਾ ਰਹੀ ਜਿਮਨੀ ਚੋਣ ਦੌਰਾਨ ਪੰਜਾਬ ਦੀ ਸਭ ਤੋਂ ‘ਹਾਟ’ ਸੀਟ ਬਣੀ ਗਿੱਦੜਬਾਹਾ ਵਿਚ ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਬਾ ਅੰਮ੍ਰਿਤਾ ਵੜਿੰਗ ਦੇ ਹੱਕ ਵਿਚ ਕਈ ਥਾਂ ਚੋਣ ਪ੍ਰਚਾਰ ਕੀਤਾ। ਸ: ਚੰਨੀ ਦੀਆਂ ਇੰਨ੍ਹਾਂ ਚੋਣ ਰੈਲੀਆਂ ਦਾ ਦੌਰਾਨ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਦਾ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣ ਮੁਹਿੰਗ ਦੌਰਾਨ ਭਲਾਈਆਣਾ, ਕੋਟਲੀ ਅਬਲੂ ਆਦਿ ਥਾਵਾਂ ‘ਤੇ ਬੀਬਾ ਵੜਿੰਗ ਦੀ ਮੌਜੂਦਗੀ ’ਚ ਸਾਬਕਾ ਮੁੱਖ ਮੰਤਰੀ ਨੇ ਮੌਜੂਦਾ ਸਰਕਾਰ ’ਤੇ ਤਿੱਖੇ ਸਬਦੀ ਹਮਲੇ ਕਰਦਿਆਂ ਹਲਕੇ ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟ ਦੇਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋਸੁਖਬੀਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਦਾ ਮੁੜ ਵਿਵਾਦਤ ਬਿਆਨ…

ਉਨ੍ਹਾਂ ਆਪਣੇ ਮੁੱਖ ਮੰਤਰੀ ਵਜੋਂ ਤਿੰਨ ਮਹੀਨਿਆਂ ਅਤੇ ਮੌਜੂਦਾ ਆਪ ਸਰਕਾਰ ਦੇ ਪੌਣੇ ਤਿੰਨ ਸਾਲਾਂ ਦਾ ਜਿਕਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਵੀ ਮੌਜੂਦਾ ਸਰਕਾਰ ਵੱਲੋਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਚੋਣਾਂ ਤੋ ਂਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ 1-1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਹਾਲੇ ਤੱਕ ਇੱਕ ਮਹੀਨੇ ਦੇ ਪੈਸੇ ਵੀ ਔਰਤਾਂ ਨੂੰ ਨਹੀਂ ਦਿੱਤੇ ਗਏ। ਸ: ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਸਮਝ ਚੁੱਕੇ ਹਨ ਕਿ ਬਦਲਾਅ ਦੇ ਝੂਠੇ ਨਾਅਰੇ ਹੇਠ ਉਨ੍ਹਾਂ ਨੂੰ ਠੱਗਿਆ ਗਿਆ ਹੈ ਤੇ ਹੁਣ ਉਹ ਮੁੜ ਝਾਂਸੇ ਵਿਚ ਨਹੀਂ ਆਉਣਗੇ।

ਇਹ ਵੀ ਪੜ੍ਹੋਕੌਮੀ ਹਾਈਵੇ ’ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਨਾਲ ਪੁਲਿਸ ਮੁਕਾਬਲਾ, ਗੋ+ਲੀ ਲੱਗਣ ਕਾਰਨ ‘ਕਿੰਗਪਿੰਨ’ ਜਖ਼ਮੀ

ਸਾਬਕਾ ਮੁੱਖ ਮੰਤਰੀ ਨੇ ਗਿੱਦੜਬਾਹਾ ਹਲਕੇ ਦੇ ਵੋਟਰਾਂ ਨੂੰ ਬੀਬੀ ਅੰਮ੍ਰਿਤਾ ਵੜਿੰਗ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਵੱਡੀ ਖ਼ੁਸੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਵੱਲੋਂ ਪਹਿਲੀ ਵਾਰ ਇਸ ਹਲਕੇ ਵਿਚ ਇੱਕ ਮਹਿਲਾ ਉਮੀਦਾਵਰ ਨੂੰ ਵਿਧਾਨ ਸਭਾ ਦੀ ਚੋਣ ਲੜਾਈ ਜਾ ਰਹੀ ਹੈ। ਇਸ ਮੌਕੇ ਪਾਰਟੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਰ੍ਹਾਂ ਹੀ ਹਲਕੇ ਵਿਚ ਕਾਂਗਰਸ ਪਾਰਟੀ ਦੀ ਅਵਾਜ਼ ਬਣਨਗੇ ਅਤੇ ਹਲਕੇ ਦੇ ਮੁੱਦਿਆਂ, ਖ਼ਾਸਕਰ ਔਰਤਾਂ ਦੀ ਅਵਾਜ਼ ਨੂੰ ਵਿਧਾਨ ਸਭਾ ਵਿਚ ਚੁੱਕਣਗੇ।

 

LEAVE A REPLY

Please enter your comment!
Please enter your name here