ਮੁੰਬਈ, 27 ਨਵੰਬਰ: ਭਾਰਤ ਦੀ ਆਰਥਿਕ ਰਾਜਧਾਨੀ ਮੰਨੀ ਜਾਂਦੀ ਮੁੰਬਈ ਦੇ ਵਿਚ ਇੰਨੀਂ ਦਿਨੀਂ ਸਿਆਸੀ ਸਰਗਰਮੀਆਂ ਪੂਰੀਆਂ ਵਧੀਆਂ ਹੋਈਆਂ ਹਨ। ਪਿਛਲੇ ਦਿਨੀਂ ਸੂਬੇ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲਾ ‘ਮਹਾਂਯੁਕਤੀ’ ਗਠਜੋੜ ਹਾਲੇ ਤੱਕ ਮੁੱਖ ਮੰਤਰੀ ਦੀ ਚੋਣ ਨਹੀਂ ਕਰ ਸਕਿਆ। ਭਾਰਤੀ ਜਨਤਾ ਪਾਰਟੀ, ਸਿਵ ਸੈਨਾ ਅਤੇ ਐਨ.ਸੀ.ਪੀ ’ਤੇ ਆਧਾਰਤ ਇਸ ਗਠਜੋੜ ਵੱਲੋਂ 288 ਮੈਂਬਰੀ ਹਾਊਸ ਵਿਚ 230 ਸੀਟਾਂ ਜਿੱਤੀਆਂ ਹਨ। ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਇਸਨੇ 132 ਸੀਟਾਂ ਜਿੱਤੀਆਂ ਹਨ ਜਦੋਂਕਿ ਮੌਜੂਦਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪਾਰਟੀ ਸਿਵ ਸੈਨਾ ਨੇ 57 ਅਤੇ ਅਜੀਤ ਪਵਾਰ ਵਾਲੀ ਨੇ 41 ਸੀਟਾਂ ਜਿੱਤੀਆਂ ਹਨ।
ਇਹ ਵੀ ਪੜੋ੍ ਸੰਸਦ ’ਚ ਅਡਾਨੀ ਨੂੰ ਲੈ ਕੇ ਹੰਗਾਮਾ, ਕੱਲ ਤੱਕ ਲਈ ਹੋਈ ਮੁਲਤਵੀ
ਮੌਜੂਦਾ ਸਿਆਸੀ ਹਾਲਾਤਾਂ ਵਿਚ ਭਾਜਪਾ ਆਪਣੇ ਸਾਬਕਾ ਮੁੱਖ ਮੰਤਰੀ ਦਵਿੰਦਰ ਫ਼ੜਨਵੀਸ ਨੂੰ ਮੁੜ ਇਸ ਅਹੁੱਦੇ ’ਤੇ ਬਿਠਾਉਣਾ ਚਾਹੁੰਦੀ ਹੈ। ਜਦੋਂਕਿ ਲਾਡਲੀ ਬਹਿਨ ਅਤੇ ਹੋਰ ਸਕੀਮਾਂ ਰਾਹੀਂ ਗਠਜੋੜ ਨੂੰ ਮੁੜ ਸੱਤ ਵਿਚ ਲਿਆਉਣ ’ਚ ਵੱਡਾ ਯੋਗਦਾਨ ਵਾਲੇ ਸ਼ਿੰਦੇ ਇਸ ਕੁਰਸੀ ਲਈ ਮੁੜ ਦਾਅਵੇਦਾਰ ਹਨ। ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਗਠਜੋੜ ਇੱਕ ਫ਼ਾਰਮੂਲਾ ਤਿਆਰ ਕਰ ਰਿਹਾ, ਜਿਸਦੇ ਤਹਿਤ ਪਹਿਲੇਂ ਢਾਈ ਸਾਲ ਭਾਜਪਾ ਦੇ ਦਵਿੰਦਰ ਫ਼ੜਨਵੀਸ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਜਾਵੇਗਾ ਤੇ ਉਸਤੋਂ ਬਾਅਦ ਏਕਨਾਥ ਸਿੰਦੇ ਨੂੰ, ਪ੍ਰੰਤੂ ਇਹ ਸਮਝੋਤਾ ਕਦ ਜਨਤਕ ਹੁੰਦਾ ਹੈ, ਇਸਦਾ ਸਾਰਿਆਂ ਨੂੰ ਇੰਤਜ਼ਾਰ ਹੈ।
Share the post "ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਚੋਣ ਨੂੰ ਲੈ ਗਠਜੋੜ ‘ਚ ਪੇਚ ਫ਼ਸਿਆ, ਛਿੰਦੇ ਨੇ ਦਿੱਤਾ ਅਸਤੀਫ਼ਾ"