ਕਨੌਜ, 27 ਨਵੰਬਰ: ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ ਬੀਤੀ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਪੰਜ ਡਾਕਟਰਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਹ ਹਾਦਸਾ ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਵਾਪਰਿਆਂ ਹੈ, ਜਿੱਥੇ ਇੰਨ੍ਹਾਂ ਡਾਕਟਰਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਦੀ ਹੋਈ ਦੂਜੇ ਪਾਸੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।
ਮੁਢਲੀ ਸੂਚਨਾ ਮੁਤਾਬਕ ਮ੍ਰਿਤਕ ਸੈਫਈ ਮੈਡੀਕਲ ਕਾਲਜ ਵਿਚ ਪੋਸਟਗਰੇਜੂਏਟ ਦੀ ਪੜਾਈ ਕਰ ਸਨ ਤੇ ਇੱਕ ਵਿਆਹ ਸਮਾਗਮ ਵਿਚ ਹਿੱਸਾ ਲੈ ਕੇ ਵਾਪਸ ਪਰਤ ਰਹੇ ਸਨ। ਮ੍ਰਿਤਕਾਂ ਦੀ ਪਹਿਚਾਣ ਡਾ: ਅਨਿਰੁਧ ਵਰਮਾ, ਡਾ: ਸੰਤੋਸ਼ ਕੁਮਾਰ ਮੌਰੀਆ, ਡਾ: ਅਰੁਣ ਕੁਮਾਰ, ਡਾ: ਨਰਦੇਵ ਅਤੇ ਇੱਕ ਦੀ ਪਹਿਚਾਣ ਹਾਲੇ ਸਾਮਣੇ ਨਹੀਂ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਮੰਦਭਾਗੀ ਖ਼ਬਰ: ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਪੰਜ ਡਾਕਟਰਾਂ ਦੀ ਸੜਕ ਹਾਦਸੇ ’ਚ ਹੋਈ ਮੌ+ਤ"