Punjabi Khabarsaar
ਹਰਿਆਣਾ

ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿਚ ਕੂੜਾ ਇਕੱਠਾ ਕਰਨ ਲਈ 50 ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਦਿਖਾਈ ਹਰੀ ਝੰਡੀ

ਡੋਰ-ਟੂ-ਡੋਰ ਕੂੜਾ ਚੁੱਕਣ ਦੀ ਵਿਵਸਥਾ ਵਿਚ ਵਾਹਨਾਂ ਦੀ ਗਿਣਤੀ ਹੋਈ 500 ਤੋਂ ਵੱਧ

ਚੰਡੀਗੜ੍ਹ, 27 ਜੂਨ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਗੁਰੂਗ੍ਰਾਮ ਵਿਚ ਸਫਾਈ ਵਿਵਸਥਾ ਨੂੰ ਹੋਰ ਦਰੁਸਤ ਕਰਦੇ ਹੋਏ ਵੀਰਵਾਰ ਨੂੰ 50 ਨਵੇਂ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇੰਨ੍ਹਾਂ ਨੁੰ ਮਿਲਾ ਕੇ ਵਾਹਨਾਂ ਦੀ ਗਿਣਤੀ 500 ਤੋਂ ਵੱਧ ਹੋ ਗਈ ਹੈ।ਵਰਨਣਯੋਗ ਹੈ ਕਿ ਨਗਰ ਨਿਗਮ ਗੁਰੂਗ੍ਰਾਮ ਖੇਤਰ ਵਿਚ ਡੋੋਰ-ਟੂ-ਡੋਰ ਕੁੜਾਂ ਚੁੱਕਣ ਸਮੇਤ ਸਫਾਈ ਵਿਵਸਥਾ ਨੂੰ ਬਿਹਤਰ ਕਰਨ ਲਈ ਯੁੱਧ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਇਕ ਪਾਸੇ ਜਿੱਥੇ ਵਾਹਨਾਂ ਤੇ ਮਸ਼ੀਨਰੀ ਦੀ ਗਿਣਤੀ ਰੋਜਾਨਾ ਵਧਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਨਿਗਮ ਖੇਤਰ ਦੇ ਸਾਰੇ ਵਾਰਡਾਂ ਵਿਚ ਸਫਾਈ ਵਿਵਸਥਾ ਦੀ ਬਿਹਤਰ ਨਿਗਰਾਨੀ ਲਈ 19 ਐਚਸੀਐਸ ਅਧਿਕਾਰੀਆਂ ਨੂੰ ਜਿਮੇਵਾਰੀ ਸੌਂਪੀ ਹੋਈ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸਿੰਗਲ ਯੂਜ ਪਲਾਸਟਿਕ ਤੇ ਪੋਲੀਥੀਨ ਕੈਰੀਬੈਗ ਮੁਕਤ ਗੁਰੂਗ੍ਰਾਮ ਮੁਹਿੰਮ ਦੇ ਤਹਿਤ ਕਪੜਾ ਥੈਲਾ ਵੈਂਡਿੰਗ ਮਸ਼ੀਨ ਦੀ ਵੀ ਸ਼ੁਰੂਆਤ ਕੀਤੀ। ਇਹ ਮਸ਼ੀਨਾਂ ਆਉਣ ਵਾਲੇ ਸਮੇਂ ਵਿਚ ਗੁਰੂਗ੍ਰਾਮ ਦੇ ਵੱਖ-ਵੱਖ ਪਬਲਿਕ ਸਥਾਨਾਂ ’ਤੇ ਲਗਾਈਆਂ ਜਾਣਗੀਆਂ।

ਦਿੱਲੀ ਨਗਰ ਨਿਗਮ ਹਾਊਸ ‘ਚ ਭਾਜਪਾ ਨੇ ਵੱਖਰੇ ਤਰੀਕੇ ਨਾਲ ਕੀਤਾ ਪ੍ਰਦਰਸ਼ਨ

ਮਸ਼ੀਨ ਵਿਚ 10 ਰੁਪਏ ਦਾ ਸਿੱਕਾ ਪਾ ਕੇ ਜਾਂ ਯੂਪੀਆਈ ਰਾਹੀਂ ਵੀ ਕਪੜੇ ਦਾ ਥੈਲਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਨਾਗਰਿਕਾਂ ਵਿਚ ਸਿੰਗਲ ਯੂਜ ਪਲਾਸਟਿਕ ਤੇ ਪੋਲੀਥੀਨ ਕੈਰੀਬੈਗ ਮੁਕਤ ਗੁਰੂਗ੍ਰਾਮ ਬਨਾਉਣ ਲਈ ਪ੍ਰੇਰਣਾ ਮਿਲੇਗੀ। ਮੁੱਖ ਮੰਤਰੀ ਨੇ ਸੈਨੀਟਰੀ ਪੈਡ ਵੈਂਡਿੰਗ ਮਸ਼ੀਨ ਦੀ ਵੀ ਸ਼ੁਰੂਆਤ ਕੀਤੀ। ਮਸ਼ੀਨ ਤੋਂ ਨਵੇਂ ਪੈਡ ਪ੍ਰਾਪਤ ਕਰਨ ਦੇ ਨਾਲ ਹੀ ਵਰਤੋ ਕੀਤੇ ਗਏ ਪੈਡ ਨੂੰ ਡਿਸਪੋਜ ਆਫ ਵੀ ਕੀਤਾ ਜਾ ਸਕੇਗਾ। ਇਸ ਮੌਕੇ ’ਤੇ ਗੁਰੂਗ੍ਰਾਮ ਡਿਵੀਜਨ ਦੇ ਕਮਿਸ਼ਨਰ ਆਰਸੀ ਬਿਢਾਨ, ਪੁਲਿਸ ਕਮਿਸ਼ਨਰ ਵਿਕਾਸ ਅਰੋੜਾ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਨਿਗਮ ਕਮਿਸ਼ਨਰ ਡਾ. ਨਰਹਰੀ ਸਿੰਘ ਬਾਂਗੜ, ਵਧੀਕ ਨਿਗਮ ਕਮਿਸ਼ਨਰ ਡਾ. ਬਲਪ੍ਰੀਤ ਸਿੰਘ, ਸੰਯੁਕਤ ਕਮਿਸ਼ਨਰ (ਸਵੱਛ ਭਾਰਤ ਮਿਸ਼ਨ) ਡਾ. ਨਰੇਸ਼ ਕੁਮਾਰ ਸਮੇਤ ਕਈ ਮਾਣਯੋਗ ਵਿਅਕਤੀ ਅਤੇ ਅਧਿਕਾਰੀ ਮੌਜੂਦ ਸਨ।

Related posts

ਹਰਿਆਣਾ ਦਾ ਬਜਟ ਪਹਿਲੀ ਵਾਰ ਵਿਧਾਨ ਸਭਾ ਕਮੇਟੀਆਂ ਰਾਹੀਂ ਹੋਵੇਗਾ ਪਾਸ

punjabusernewssite

ਜਮੀਨ ਵਿਚ ਜਲਭਰਾਵ ਦੇ ਕਾਰਨ ਫਸਲ ਦੀ ਬਿਜਾਈ ਨਹੀਂ ਹੋ ਪਾਉਂਦੀ ਤਾਂ ਦਿੱਤਾ ਜਾਵੇਗਾ ਮੁਆਵਜਾ: ਡਿਪਟੀ ਮੁੱਖ ਮੰਤਰੀ

punjabusernewssite

ਅਪਰਾਧਿਕ ਘਟਨਾਵਾਂ ‘ਤੇ ਰੋਕ ਲਈ ਨਵੀਨਤਮ ਤਕਨੀਕਾਂ ਦਾ ਇਸਤੇਮਾਲ ਜਰੂਰੀ – ਮੁੱਖ ਮੰਤਰੀ

punjabusernewssite