Saturday, November 8, 2025
spot_img

ਬਿਹਾਰ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ; ਕਿਹਾ, ”ਐਨਡੀਏ ਸਰਕਾਰ ਨੇ ਵਿਕਾਸ, ਸੁਰੱਖਿਆ ਅਤੇ ਭਰੋਸੇ ਦਾ ਵਾਤਾਵਰਨ ਬਣਾਇਆ”

Date:

spot_img

Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਿਹਾਰ ਹੁਣ ਵਿਕਾਸ ਦੇ ਰਸਤੇ ‘ਤੇ ਤੇਰੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਜਨਤਾ ਦਾ ਭਰੋਸਾ ਐਨਡੀਏ ਸਰਕਾਰ ਵਿੱਚ ਹੋਰ ਮਜਬੂਤ ਹੋਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਅਤੇ ਸ੍ਰੀ ਨੀਤੀਸ਼ ਕੁਮਾਰ ਦੀ ਅਗਵਾਈ ਹੇਠ ਬਿਹਾਰ ਵਿੱਚ ਦੁਬਾਰਾ ਐਨਡੀਏ ਦੀ ਸਸ਼ਕਤ, ਸਥਿਰ ਅਤੇ ਸੁਸ਼ਾਸਿਤ ਸਰਕਾਰ ਦਾ ਗਠਨ ਹੋਵੇਗਾ ਜਿਸ ਨਾਲ ਸੂਬਾ ਤੇਜ ਗਤੀ ਨਾਲ ਵਿਕਾਸ ਅਤੇ ਮਜਬੂਤੀ ਦੇ ਰਸਤੇ ‘ਤੇ ਲਗਾਤਾਰ ਅੱਗੇ ਵੱਧਦਾ ਰਵੇਗਾ।ਮੁੱਖ ਮੰਤਰੀ ਨੇ ਅੱਜ ਬਿਹਾਰ ਦੇ ਦੌਰੇ ‘ਤੇ ਚੌਣ ਸਭਾਵਾਂ ਨੂੰ ਸੰਬੋਧਿਤ ਕੀਤਾ।

ਇਹ ਵੀ ਪੜ੍ਹੋ  ਬਠਿੰਡਾ ‘ਚ ਪੁੱਛਾਂ ਦੇਣ ਵਾਲਾ ਬਾਬਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨੀਤੀਸ਼ ਕੁਮਾਰ ਦੀ ਅਗਵਾਈ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਬਿਹਾਰ ਨੇ ਵਿਕਾਸ ਦੀ ਨਵੀਂ ਦਿਸ਼ਾ ਪ੍ਰਾਪਤ ਕੀਤੀ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਰਜੇਡੀ-ਕਾਂਗ੍ਰੇਸ ਗਠਬੰਧਨ ‘ਤੇ ਤੀਖੀ ਟਿਪਣੀ ਕਰਦੇ ਹੋਏ ਕਿਹਾ ਕਿ ਪਿਛਲੀ ਸਰਕਾਰਾਂ ਨੇ ਗਰੀਬਾਂ ਦੇ ਹੱਕਾਂ ਦੀ ਅਣਦੇਖੀ ਕੀਤੀ ਅਤੇ ਬਿਹਾਰ ਨੂੰ ਪਿਛੋਕੜ ਵੱਲ ਧਕੇਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇੰਡੀ ਗਠਬੰਧਨ ਦੇ ਨੇਤਾਵਾਂ ਨੇ ਝੂਠੇ ਵਾਦਿਆਂ ਨਾਲ ਸੱਤਾ ਹਾਸਲ ਕੀਤੀ ਅਤੇ ਜਨਤਾ ਨੂੰ ਗੁਮਰਾਹ ਕੀਤਾ।ਉਨ੍ਹਾਂ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਬਿਹਾਰ ਨੂੰ ਜੰਗਲਰਾਜ ਤੋਂ ਕੱਡ ਕੇ ਵਿਕਾਸ ਅਤੇ ਸੁਸ਼ਾਸਨ ਦੀ ਦਿਸ਼ਾ ਵਿੱਚ ਅੱਗੇ ਵਧਾਇਆ ਹੈ।

ਇਹ ਵੀ ਪੜ੍ਹੋ  ਪੰਜਾਬ ਤੋਂ ਬਿਹਾਰ ਜਾ ਰਹੀ ਰੇਲ ਗੱਡੀ ਬਣੀ ‘ਬਰਨਿੰਗ ਟਰੇਨ’, ਤਿੰਨ ਡੱਬੇ ਸੜ ਕੇ ਹੋਏ ਸਵਾਹ

ਅੱਜ ਬਿਹਾਰ ਵਿੱਚ ਸੁਰੱਖਿਆ ਵਿਵਸਥਾ ਮਜਬੂਤ ਹੋਈ ਹੈ, ਮਹਿਲਾਵਾਂ ਵਿੱਚ ਸਵੈ-ਭਰੋਸਾ ਵਧਿਆ ਹੈ ਅਤੇ ਪਿੰਡਾਂ ਤੱਕ ਵਿਕਾਸ ਦੀ ਰੋਸ਼ਨੀ ਪਹੁੰਚੀ ਹੈ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ -ਜਦਯੂ ਗਠਬੰਧਨ ਸਰਕਾਰ ਨੇ ਬਿਹਾਰ ਨੂੰ ਵਿਕਸਿਤ ਰਾਜ ਬਨਾਉਣ ਲਈ ਠੋਸ ਯਤਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਬਿਹਾਰ ਹੁਣ ਨਵੇਂ ਯੁਗ ਵਿੱਚ ਆ ਚੁੱਕਾ ਹੈ ਅਤੇ ਜਨਤਾ ਦਾ ਉਤਸਾਹ ਇਸ ਗੱਲ ਦਾ ਨਤੀਜਾ ਹੈ।ਆਪਣੇ ਬਿਹਾਰ ਪ੍ਰਵਾਸ ਦੌਰਾਨ ਮੁੱਖ ਮੰਤਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਵਿਕਾਸ, ਸੁਸ਼ਾਸਨ ਅਤੇ ਸਥਿਰਤਾ ਦੇ ਪੱਖ ਵਿੱਚ ਇੱਕਜੁਟ ਹੋ ਕੇ ਭਾਜਪਾ-ਜੈਦਯੂ ਗਠਬੰਧਨ ਦਾ ਸਮਰਥਨ ਕਰਨ। ਬਿਹਾਰ ਪਹੁੰਚਣ ‘ਤੇ ਨਾਗਰਿਕਾਂ ਨੇ ਮੁੱਖ ਮੰਤਰੀ ਦਾ ਜੋਰਦਾਰ ਸੁਆਗਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਮੁੱਖ ਮੰਤਰੀ ਵੱਲੋਂ ਬਟਾਲਾ ਵਿਖੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ

👉ਕਿਹਾ, ਸੂਬਾ ਸਰਕਾਰ ਨੇ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ...

ਪ੍ਰਵਾਸੀ ਪੰਜਾਬੀ ਦੇ ਕਤਲ ਵਿੱਚ ਸ਼ਾਮਲ ਦੋ ਕੇਐਲਐਫ ਕਾਰਕੁਨ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ; ਪੰਜ ਹਥਿਆਰ ਬਰਾਮਦ

👉ਗ੍ਰਿਫ਼ਤਾਰ ਮੁਲਜ਼ਮ ਬਿਕਰਮਜੀਤ 2018 ਵਿੱਚ ਰਾਜਾ ਸਾਂਸੀ ਵਿਖੇ ਇੱਕ...