Friday, April 3, 2026
spot_img
spot_img

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੂਸ ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਦੋਪੱਖੀ ਸਹਿਯੋਗ ਨੂੰ ਮਜਬੂਤ ਕਰਨ ‘ਤੇ ਦਿੱਤਾ ਜੋਰ

Date:

spot_img

👉ਹਰਿਆਣਾ ਦੇ ਨਿਰਯਾਤ ਸੰਭਾਵਨਾਵਾਂ ਅਤੇ ਵਿਸ਼ਵ ਸਬੰਧਾਂ ਨੂੰ ਮਿਲੇਗਾ ਜੋਰ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਆਪਣੇ ਆਵਾਸ ਸੰਤ ਕਬੀਰ ਕੁਟੀਰ ਵਿੱਚ ਭਾਰਤ ਵਿੱਚ ਰੂਸੀ ਸੰਘ ਦੇ ਰਾਜਦੂਤ ਸ੍ਰੀ ਡੇਨਿਸ ਅਲੀਪੋਵ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਨੋਂ ਪੱਖਾਂ ਦੇ ਵਿੱਚ ਦੋਪੱਖੀ ਸਹਿਯੋਗ ਨੂੰ ਹੋਰ ਮਜਬੂਤ ਕਰਨ ਅਤੇ ਨਵੇਂ ਸਹਿਯੋਗ ਦੇ ਮੌਕਿਆਂ ਦੀ ਤਲਾਸ਼ ਨੂੰ ਦੈ ਕੇ ਵਿਸਤਾਰ ਚਰਚਾ ਹੋਈ।ਮੀਟਿੰਗ ਦੀ ਸ਼ੁਰੂਆਤ ਭਾਰਤ ਅਤੇ ਰੂਸ ਦੇ ਵਿੱਚ ਲੰਬੇ ਸਮੇਂ ਤੋਂ ਚੱਲੇ ਆ ਰਹੇ ਮਜਬੂਤ ਅਤੇ ਭਰੋਸੇਮੰਦ ਸਬੰਧਾਂ ਦੀ ਸਮੀਖਿਆ ਕੀਤੀ ਗਈ। ਇਸ ਦੇ ਨਾਲ-ਨਾਲ, ਹਰਿਆਣਾ ਤੋਂ ਰੂਸਨੂੰ ਨਿਰਯਾਤ ਵਧਾਉਣ ਦੀ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ। ਮੁੱਖ ਮੰਤਰੀ ਨੇ ਆਈਟੀ, ਆਟੋਮੋਬਾਇਲ, ਏਗਰੋ-ਪ੍ਰੋਸੈਸਿੰਗ, ਕਪੜਾ ਅਤੇ ਮੈਨੂਫੈਕਚਰਿੰਗ ਵਰਗੇ ਖੇਤਰਾਂ ਵਿੱਚ ਰਾਜ ਦੀ ਸਮਰੱਥਾਵਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਰੂਸੀ ਬਾਜਾਰ ਦੀ ਮੰਗਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹਨ। ਦੋਨੋਂ ਪੱਖਾਂ ਨੇ ਵਪਾਰ ਨੂੰ ਸੁਗਮ ਬਨਾਉਣ, ਲਾਜਿਸਟਿਕ ਚਨੌਤੀਆਂ ਨੂੰ ਦੂਰ ਕਰਨ, ਬਾਜਾਰ ਪਹੁੰਚ ਵਧਾਉਣ ਅਤੇ ਨਿਰਯਾਤ ਉਨਮੁੱਖ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਦੇ ਉਪਾਆਂ ‘ਤੇ ਵਿਚਾਰ ਵਟਾਂਦਰਾਂ ਕੀਤਾ।ਮੀਟਿੰਗ ਵਿੱਚ ਹਰਿਆਣਾ ਅਤੇ ਰੂਸ ਦੇ ਵੱਖ-ਵੱਖ ਖੇਤਰਾਂ ਵਿੱਚ ਸਾਝੇਦਾਰੀ ਰਾਹੀਂ ਕੌਮਾਂਤਰੀ ਸਹਿਯੋਗ ਨੂੰ ਪ੍ਰੋਤਸਾਹਨ ਦੇਣ ਦੀ ਜਰੂਰਤ ‘ਤੇ ਵੀ ਜੋਰ ਦਿੱਤਾ। ਉਦਯੋਗ ਪ੍ਰਤੀਨਿਧੀਆਂ ਦੇ ਆਦਾਨ-ਪ੍ਰਦਾਨ, ਸਿੱਧੇ ਕਾਰੋਬਾਰ -ਨਾਲ-ਕਾਰੋਬਾਰ (ਬੀਟੂਬੀ) ਸੰਪਰਕ ਵਧਾਉਣ ਅਤੇ ਸੰਯੁਕਤ ਮੰਚਾਂ ਦੇ ਆਯੋਜਨ ‘ਤੇ ਸਹਿਮਤੀ ਬਣੀ, ਤਾਂ ਜੋ ਦਨੋਂ ਪੱਖਾਂ ਦੀ ਕੰਪਨੀਆਂ ਸਾਝਾ ਹਿੱਤਾਂ ਦੀ ਪਹਿਚਾਣ ਕਰ ਲੰਬੇ ਸਮੇਂ ਦੀ ਸਾਝੇਦਾਰੀ ਵਿਕਸਿਤ ਕਰ ਸਕਣ। ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਵੀ ਸਹਿਯੋਗ ਦੀ ਵਿਆਪਕ ਸੰਭਾਵਨਾਵਾਂ ‘ਤੇ ਮੰਥਨ ਕੀਤਾ ਗਿਆ।

ਇਹ ਵੀ ਪੜ੍ਹੋ  मुख्यमंत्री नायब सिंह सैनी ने की केंद्र प्रायोजित योजनाओं की प्रगति की समीक्षा

ਸ੍ਰੀ ਡੇਨਿਸ ਅਲੀਪੋਵ ਨੇ ਹਰਿਆਣਾ ਦੇ ਛੋਟੇ ਅਤੇ ਮੱਧਮ ਉਦਯੋਗ (ਐਮਐਸਐਮਈ) ਖੇਤਰ ਦੀ ਸ਼ਲਾਘਾ ਕਰਦੇ ਹੋਏ ਸੂਬੇ ਵਿੱਚ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਸ੍ਰਿਜਨ ਵਿੱਚ ਇਸ ਦੀ ਮਹੱਤਵਪੂਰਣ ਭੁਮਿਕਾ ਨੂੰ ਸਵੀਕਾਰ ਕੀਤਾ।ਉਨ੍ਹਾਂ ਨੇ ਦੋਵੇਂ ਪੱਖਾਂ ਦੇ ਵਿੱਚ ਸਹਿਯੋਗ ਵਧਾ ਕੇ ਰੁਜ਼ਗਾਰ ਦੇ ਹੋਰ ਵੱਧ ਮੌਕੇ ਸ੍ਰਿਜਤ ਕਰਨ ਦੀ ਸੰਭਾਵਨਾਵਾਂ ‘ਤੇ ਜੋਰ ਦਿੱਤਾ। ਵਪਾਰ ਸੁਗਮਤਾ ਦੇ ਮਹਤੱਵ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਹਰਿਆਣਾ ਸਥਿਤ ਉਦਯੋਗਾਂ ਲਈ ਰੂਸੀ ਬਾਜਾਰ ਤੱਕ ਪਹੁੰਚ ਨੂੰ ਸਗਮ ਬਨਾਉਣ ਦੀ ਜਰੂਰਤ ‘ਤੇ ਜੋਰ ਦਿੱਤਾ। ਰਾਜਦੂਤ ਨੇ ਰਾਜ ਦੇ ਕੁਸ਼ਲ ਮਾਨਵ ਸਰੋਤ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਦਾ ਟ੍ਰੇਨਡ ਅਤੇ ਸਮਰੱਥ ਕਾਰਜਫੋਰਸ ਆਰਥਕਸਬੰਧਾਂ ਨੂੰ ਮਜਬੂਤ ਕਰਨ ਅਤੇ ਭਵਿੱਖ ਦੇ ਸਹਿਯੋਗਾਂ ਨੂੰ ਸਮਰਥਨ ਦੇਣ ਵਿੱਚ ਮਹਤੱਵਪੂਰਣ ਯੋਗਦਾਨ ਦੇ ਸਕਦਾ ਹੈ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿੱਚ ਵਿਕਸਿਤ ਹੋ ਰਹੇ ਨਵਾਚਾਰ ਅਤੇ ਸਟਾਰਟਅੱਪ ਇਕੋਸਿਸਟਮ ਦਾ ਵਰਨਣ ਕਰਦੇ ਹੋਏ ਰੂਸੀ ਅਦਾਰਿਆਂ ਅਤੇ ਕੰਪਨੀਆਂ ਨੂੰ ਇਸ ਵਿੱਚ ਸਹਿਯੋਗ ਲਈ ਸੱਦਾ ਦਿੱਤਾ। ਲੇਬਰ ਮਾਈਗੇ੍ਰਸ਼ਨ ਅਤੇ ਵਰਕਫੋਰਸ ਮੋਬਿਲਿਟੀ ‘ਤੇ ਵੀ ਗਲਬਾਤ ਹੋਈ, ਜਿਸ ਵਿੱਚ ਦੋਨੋਂ ਪੱਖਾਂ ਨੇ ਆਰਥਕ ਤਰੱਕੀ ਨੂੰ ਅੱਗੇ ਵਧਾਉਣ ਵਿੱਚ ਸਕਿਲਡ ਹਿਯੂਮਨ ਰਿਸੋਰਸ ਦੀ ਅਹਿਮੀਅਤ ਨੂੰ ਮੰਨਦੇ ਹੋਏ ਸਹਿਯੋਗ ‘ਤੇ ਸਹਿਮਤੀ ਬਣੀ। ਇਸ ਤੋਂ ਇਲਾਵਾ, ਦੋਵੇਂ ਪੱਖਾਂ ਨੇ ਵਿਦਿਅਕ ਅਦਾਨ-ਪ੍ਰਦਾਨ, ਵਿਦਿਆਰਥੀ ਗਤੀਸ਼ੀਲਤਾ ਪ੍ਰੋਗਰਾਮਾਂ ਅਤੇ ਹਰਿਆਣਾ ਅਤੇ ਰੂਸ ਦੀ ਯੂਨੀਵਰਸਿਟੀਆਂ ਅਤੇ ਖੋਜ ਅਦਾਰਿਆਂ ਦੇ ਵਿੱਚ ਸਾਝੇਦਾਰੀ ਸਮੇਤ ਖੇਡ ਅਤੇ ਸਭਿਆਚਾਰ ਆਦਾਨ-ਪ੍ਰਦਾਨ ਨੂੰ ਪ੍ਰਭਾਵੀ ਬਨਾਉਣ ‘ਤੇ ਜੋਰ ਦਿੱਤਾ।

ਇਹ ਵੀ ਪੜ੍ਹੋ  हरियाणा में नशे के खिलाफ अभियान तेज

ਮੁੱਖ ਮੰਤਰੀ ਨੇ ਕੌਮਾਂਤਰੀ ਸਾਝੇਦਾਰੀਆਂ ਲਈ ਅਨੁਕੂਲ ਮਾਹੌਲ ਉਪਲਬਧ ਕਰਾਉਣ ਪ੍ਰਤੀ ਹਰਿਆਣਾ ਦੀ ਪ੍ਰਤੀਬੱਧਤਾ ਦੋਰਾਉਂਦੇ ਹੋਏ ਸੂਬੇ ਦੀ ਪ੍ਰਗਤੀਸ਼ੀਲ ਨੀਤੀਆਂ, ਮਜਬੂਤ ਬੁਨਿਆਦੀ ਢਾਂਚਾ ਅਤੇ ਨਿਵੇਸ਼ ਅਨੁਕੂਲ ਮਾਹੌਲ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਰੂਸੀ ਕਾਰੋਬਾਰਾਂ ਅਤੇ ਅਦਾਰਿਆਂ ਨੂੰ ਹਰਿਆਣਾ ਵਿੱਚ ਉਪਲਬਧ ਮੌਕਿਆਂ ਦਾ ਲਾਭ ਚੁੱਕਣ ਅਤੇ ਰਾਜ ਦੇ ਵਿਕਾਸ ਵਿੱਚ ਸਹਿਭਾਗੀ ਬਨਣ ਦੇ ਲਈ ਸੱਦਾ ਦਿੱਤਾ। ਉੱਥੇ, ਸ੍ਰੀ ਡੇਨਿਸ ਅਲੀਪੋਵ ਨੇਹਰਿਆਣਾ ਸਰਕਾਰ ਦੇ ਸਰਗਰਮ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦੇ ਹੋਏ ਰਾਜ ਦੀ ਆਰਥਕ ਸੰਭਾਵਨਾਵਾਂ ਨੂੰ ਸਵੀਕਾਰ ਕੀਤਾ।ਵਰਨਣਯੋਗ ਹੈ ਕਿ ਹਰਿਆਣਾ ਵਿੱਚ ਵਿਦੇਸ਼ੀ ਸਹਿਯੋਗ ਵਿਭਾਗ ਸਥਾਪਿਤ ਹੈ, ਜੋ ਰਾਜ ਦੀ ਕੌਮਾਂਤਰੀ ਪੱਧਰ ‘ਤੇ ਕੂਟਨੀਤੀ, ਦੋਪੱਖੀ ਅਤੇ ਬਹੁਪੱਖੀ ਸਬੰਧਾਂ ਅਤੇ ਹਰਿਆਣਵੀਂ ਪ੍ਰਵਾਸੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਇਹ ਵਿਭਾਗ ਗੋ ਗਲੋਬਲ ਏਪ੍ਰੋਚ ਦੇ ਤਹਿਤ ਰਾਜ ਸਰਕਾਰ ਦੇ ਹਰਿਆਣਾ ਨੂੰ ਵਿਸ਼ਵ ਪੱਧਰ ‘ਤੇ ਮੋਹਰੀ ਬਨਾਉਣ ਦੇ ਵਿਜਨ ਨੂੰ ਅੱਗੇ ਵਧਾ ਰਿਹਾ ਹੈ।ਇਸ ਮੋਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਵਿਦੇਸ਼ੀ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਅਮਨੀਤ ਪੀ. ਕੁਮਾਰ, ਮੁੱਖ ਮੰਤਰੀ ਦੇ ਸਲਾਹਕਾਰ (ਵਿਦੇਸ਼ੀ ਸਹਿਯੋਗ ਵਿਭਾਗ) ਸ੍ਰੀ ਪਵਨ ਕੁਮਾਰ ਚੌਧਰੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

ਕਿਸਾਨਾਂ ਨੂੰ ਸਮੇਂ ‘ਤੇ ਗੁਣਵੱਤਾਪੂਰਣ ਬੀਜ ਉਪਲਬਧ ਕਰਾਉਣਾ ਸਰਕਾਰ ਦੀ ਪ੍ਰਾਥਮਿਕਤਾ:ਖੇਤੀਬਾੜੀ ਮੰਤਰੀ

👉ਵਿਭਾਗ ਦੀ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਆਯੋਜਿਤ Haryana...

हरियाणा में ‘ज्ञान भारतम’ पांडुलिपि सर्वे;मुख्य सचिव ने दिया समयबद्ध सर्वेक्षण पर जोर

Haryana News:हरियाणा के मुख्य सचिव श्री अनुराग रस्तोगी ने...

बजट घोषणाओं पर एक महीने में ही तेज़ अमल

👉 मुख्यमंत्री नायब सिंह सैनी ने प्रशासनिक सचिवों के साथ...

ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

👉ਵੱਖ-ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ 👉ਕਿਹਾ ; ਨੌਜਵਾਨਾਂ...