ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਗੁਹਾਟੀ ਦੇ ਮਾਂ ਕਾਮਾਖਿਆ ਮੰਦਿਰ ਵਿਚ ਪੂਜਾ-ਅਰਚਣਾ ਕੀਤੀ

0
106
+1

ਸੂਬਾ ਅਤੇ ਸੂਬਾਵਾਸੀਆਂ ਦੇ ਸੁਖਦ ਭਵਿੱਖ ਦੀ ਕਰੀ ਕਾਮਨਾ
ਚੰਡੀਗੜ੍ਹ, 14 ਅਕਤੂਬਰ:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਆਪਣੀ ਧਰਮਪਤਨੀ ਸ੍ਰੀਮਤੀ ਸੁਮਨ ਸੈਨੀ ਦੇ ਨਾਲ ਅਸਮ ਦੇ ਗੁਹਾਟੀ ਸਥਿਤ ਕਾਮਾਖਿਆ ਮੰਦਿਰ ਵਿਚ ਪੂਜਾ-ਅਰਚਣਾ ਕਰ ਸੂਬਾ ਅਤੇ ਸੂਬਾਵਾਸੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਹਰਿਆਣਾ ਬੀਜੇਪੀ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ ਵੀ ਮੌਜੂਦ ਰਹੇ। ਇਸ ਮੌਕੇ ‘ਤੇੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਮਾਂ ਦੇ ਦਰਸ਼ਸ਼ ਕਰਨ ਦਾ ਮੌਕਾ ਮਿਲਿਆ ਹੈ।

ਇਹ ਵੀ ਪੜ੍ਹੋ: ਇੰਤਕਾਲ ਬਦਲੇ ਕਿਸ਼ਤਾਂ ਵਿੱਚ 65000 ਰੁਪਏ ਰਿਸ਼ਵਤ ਲੈਣ ਵਾਲਾ ਪਟਵਾਰੀ ਅਤੇ ਉਸਦਾ ਸਾਥੀ ਵਿਜੀਲੈਂਸ ਵੱਲੋਂ ਕਾਬੂ

ਉਨ੍ਹਾਂ ਨੇ ਕਿਹਾ ਕਿ ਉਹ ਚੋਣ ਤੋਂ ਪਹਿਲਾਂ ਕਾਮਾਖਿਆ ਮੰਦਿਰ ਵਿਚ ਦਰਸ਼ਨ ਕਰਨ ਦੇ ਲਈ ਆਏ ਸਨ ਅਤੇ ਅੱਜ ਇਕ ਵਾਰ ਫਿਰ ਮਾਂ ਦੇ ਦਰਸ਼ਨ ਕਰਨ ਦੀ ਖੁਸ਼ਕਿਸਮਤੀ ਪ੍ਰਾਪਤ ਹੋਈ ਹੈ।ਨਾਇਬ ਸਿੰਘ ਸੈਨੀ ਨੇ ਕਿਹਾ ਕਿ ਉਨ੍ਹਾਂ ਨੇ ਮਾਤਾ ਤੋਂ ਕਾਮਨਾ ਕੀਤੀ ਹੈ ਕਿ ਸਾਰੇ ਸੂਬਾਵਾਸੀ ਸਿਹਤਮੰਦ ਰਹਿਣ ਅਤੇ ਹਰਿਆਣਾ ਸੂਬੇ ਦੇ ਵਿਕਾਸ ਦੀ ਇਸ ਗਾਥਾ ਵਿਚ ਮਜਬੂਤੀ ਨਾਲ ਆਪਣਾ ਯੋਗਦਾਨ ਦਿੰਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਸਾਨੂੰ ਜੋ ਬਹੁਮਤ ਮਿਲਿਆ ਹੈ, ਉਸ ਦੇ ਲਈ ਮੈਂ ਸੂਬਾਵਸੀਆਂ ਦਾ ਧੰਨਵਾਦ ਕਰਦਾ ਹਾਂ।

 

+1

LEAVE A REPLY

Please enter your comment!
Please enter your name here