ਚੰਡੀਗੜ੍ਹ, 27 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਗ੍ਰਾਮੀਣ ਖੇਤਰ ਦੇ ਬਿਜਲੀ ਖਪਤਕਾਰਾਂ ਦੇ ਲਈ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਹੁਣ ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤਕ ਸਥਿਤ ਡੇਰੇ ਤੇ ਢਾਣੀਆਂ ਨੂੰ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ। ਪਹਿਲਾਂ ਇਹ ਸੀਮਾ 1 ਕਿਲੋਮੀਟਰ ਸੀ। ਇਸ ਦੇ ਨਾਲ ਹੀ 300 ਮੀਟਰ ਤਕ ਡੇਰੇ ਤੇ ਢਾਣੀਆਂ ਨੂੰ ਦਿੱਤੇ ਜਾਣ ਵਾਲੇ ਬਿਜਲੀ ਕਨੈਕਸ਼ਨ ‘ਤੇ ਖਪਤਕਾਰਾਂ ਨੂੰ ਕੋਈ ਖਰਚ ਨਹੀਂ ਦੇਣਾ ਹੋਵੇਗਾ। 300 ਮੀਟਰ ਦੇ ਬਾਅਦ ਵੀ ਕੋਈ ਕਨੈਕਸ਼ਨ ਦਿੱਤਾ ਜਾਂਦਾ ਹੈ ਤਾਂ ਖਪਤਕਾਰ ਤੋਂ ਅੱਧਾ ਖਰਚ ਲਿਆ ਜਾਵੇਗਾ ਅਤੇ ਅੱਧਾ ਖਰਚ ਸਰਕਾਰ ਭੁਗਤਾਨ ਕਰੇਗੀ। ਪਹਿਲੇ ਇਹ ਸੀਮਾ 150 ਮੀਟਰ ਸੀ।
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪਿੰਡ ਸ਼ੇਖਪੁਰਾ ਵਿਖੇ ਲਗਾਇਆ “ਫਿਜ਼ੀਓਥੈਰੇਪੀ ਕੈਂਪ”
ਮੁੱਖ ਮੰਤਰੀ ਨੇ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਬੋਲ ਰਹੇ ਸਨ। ਸ੍ਰੀ ਮਨੋਹਰ ਲਾਲ ਨੇ ਇਕ ਹੋਰ ਐਲਾਨ ਕਰਦੇ ਹੋਏ ਕਿਹਾ ਕਿ ਡੇਰੇ ਤੇ ਢਾਣੀਆਂ ਦੇ ਜੋ ਖਪਤਕਾਰ ਟਿਯੂਬਵੈਲ ਦੀ ਬਜਾਏ ਗ੍ਰਾਮੀਣ ਫੀਡਰ ਤੋਂ ਬਿਜਲੀ ਕਨੈਕਸ਼ਨ ਲੈਣਾ ਚਾਹੁੰਦਾ ਹੈ ਤਾਂ ਟ੍ਰਾਂਸਫਾਰਮਰ ਦਾ ਪੂਰਾ ਖਰਚ ਸਰਕਾਰ ਭੁਗਤਾਨ ਕਰੇਗੀ। ਖਪਤਕਾਰ ਨੂੰ ਸਿਰਫ ਨਵੀਂ ਲਾਇਨ ਦਾ ਖਰਚ ਭੁਗਤਾਨ ਕਰਨਾ ਹੋਵੇਗਾ।
Share the post "ਮੁੱਖ ਮੰਤਰੀ ਦਾ ਐਲਾਨ: ਹੁਣ ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤਕ ਸਥਿਤ ਡੇਰੇ ਤੇ ਢਾਣੀਆਂ ਨੁੰ ਮਿਲਣਗੇ ਬਿਜਲੀ ਕਨੈਕਸ਼ਨ"