spot_img
spot_img

ਬੱਚੇ ਦੀ ਮੰਗ 700 ਰੁਪਏ ‘ਚ ਦਿਵਾਓ ਥਾਰ, ਅੱਗਿਓ ਆਨੰਦ ਮਹਿੰਦਰਾ ਨੇ ਵੀ ਦਿੱਤਾ ਮਜ਼ੇਦਾਰ ਜਵਾਬ

Date:

spot_img

ਨਵੀਂ ਦਿੱਲੀ: ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਿਕ ਆਨੰਦ ਮਹਿੰਦਰਾ ਨੇ ਸ਼ੋਸ਼ਲ ਮੀਡੀਆ ਐਕਸ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਇਕ ਛੋਟਾ ਬੱਚਾ ਆਪਣੇ ਪਿਤਾ ਨੂੰ ਮਹਿੰਦਰਾ ਥਾਰ ਗੱਡੀ ਦੀ ਮੰਗ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਮੌਜੂਦ ਬੱਚੇ ਦੀ ਮਾਸੂਮੀਅਤ ਨੇ ਲੋਕਾਂ ਦਾ ਦਿੱਲ ਜਿੱਤ ਲਿਆ ਹੈ। ਵਾਇਰਲ ਇਸ ਵੀਡੀਓ ਕਲਿੱਪ ਵਿੱਚ ਬੱਚਾ ਆਪਣੇ ਪਿਤਾ ਨਾਲ ਕਾਰਾਂ ਬਾਰੇ ਗੱਲ ਕਰਦੇ ਸੁਣਿਆ ਗਿਆ ਹੈ। ਉਹ ਦੱਸਦਾ ਹੈ ਕਿ ਉਹ ਵੀ ਥਾਰ ਨੂੰ ਖਰੀਦਣਾ ਚਾਹੁੰਦਾ ਹੈ ਅਤੇ ਕਹਿੰਦਾ ਹੈ – ਮਹਿੰਦਰਾ ਦੀ XUV700 ਦਾ ਨਾਮ ਥਾਰ ਹੈ। ਕਾਰ ਦੇ ਨਾਮ ਦੇ ਅੱਗੇ 700 ਲਿਖਿਆ ਹੁੰਦਾ ਹੈ ਇਸ ਕਾਰਨ ਇਹ ਕਾਰ ਸਿਰਫ 700 ਰੁਪਏ ਵਿੱਚ ਮਿਲਦੀ ਹੈ। ਫਿਰ ਚੀਕੂ ਨਾਂ ਦਾ ਇਹ ਬੱਚਾ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਜੇਕਰ ਤੁਹਾਡੇ ਪਰਸ ਵਿਚ 700 ਰੁਪਏ ਹਨ ਤਾਂ ਕੰਪਨੀ ਦੇ ਸ਼ੋਅਰੂਮ ਵਿਚ ਜਾ ਕੇ 700 ਰੁਪਏ ਵਿਚ ਥਾਰ ਖ਼ਰੀਦ ਲਵਾਂਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ

ਇਹ ਬੱਚਾ ਨੋਇਡਾ ਦਾ ਰਹਿਣ ਵਾਲਾ ਹੈ। ਇਸ ਵੀਡੀਓ ਨੂੰ ਦੇਖਦੇ ਆਨੰਦ ਮਹਿੰਦਰਾ ਲਿਖਦੇ ਹਨ ਕਿ “ਮੇਰੇ ਇੱਕ ਦੋਸਤ ਨੇ ਮੈਨੂੰ ਇਹ ਵੀਡੀਓ ਭੇਜਿਆ ਅਤੇ ਕਿਹਾ- ਉਹ ਚੀਕੂ ਨੂੰ ਪਿਆਰ ਕਰਦੀ ਹੈ। ਇਸ ਲਈ ਮੈਂ ਉਸ ਦੀਆਂ ਕੁਝ ਵੀਡੀਓਜ਼ Instagram (@cheekuthenoidakid) ‘ਤੇ ਦੇਖੀਆਂ ਅਤੇ ਹੁਣ ਮੈਨੂੰ ਵੀ ਉਸ ਨਾਲ ਪਿਆਰ ਹੋ ਗਿਆ ਹੈ! ਪਰ ਮੇਰੀ ਸਮੱਸਿਆ ਸਿਰਫ ਇਹ ਹੈ ਕਿ ਜੇਕਰ ਅਸੀਂ ਇਸਦੇ ਦਾਅਵਿਆਂ ਨੂੰ ਠੀਕ ਕਰਦਾ ਹਾਂ ਅਤੇ ਮਹਿੰਦਰਾ ਥਾਰ ਨੂੰ 700 ਰੁਪਏ ਵਿੱਚ ਵੇਚਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਅਸੀਂ ਬਹੁਤ ਜਲਦੀ ਦੀਵਾਲੀਆ ਹੋ ਜਾਵਾਂਗੇ।”

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ਨਗਰ ਨਿਗਮ ਦੇ ਆਜ਼ਾਦ ਕੌਂਸਲਰ ਨੇ ਸਮਰਥਕਾਂ ਸਮੇਤ ਚੁੱਕਿਆ ‘ਝਾੜੂ’

👉ਸਿਮਰਨ ਬਿਸਵਾਲ ਆਪਣੇ ਪਤੀ ਸੰਜੇ ਬਿਸਵਾਲ ਅਤੇ ਸਮਰਥਕਾਂ ਸਮੇਤ...