CM Bhagwant Mann ਦੇ ਮਾਤਾ ਜੀ ਅਤੇ ਕਈ ਕੈਬਨਿਟ ਮੰਤਰੀਆਂ, ਵਿਧਾਇਕਾਂ ਦੀ ਮੌਜੂਦਗੀ ‘ਚ ਚੁਸਪਿੰਦਰਵੀਰ ਚਹਿਲ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

Date:

spot_img

Mansa News: ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਚੁਣੇ ਗਏ ਸੀਨੀਅਰ ਆਪ ਯੂਥ ਆਗੂ ਚੁਸਪਿੰਦਰਵੀਰ ਚਹਿਲ ਨੇ ਚੇਅਰਮੈਨ ਵਜੋਂ ਰਸਮੀ ਤੌਰ ’ਤੇ ਅਹੁਦਾ ਸੰਭਾਲ ਲਿਆ। ਇਸ ਅਹੁਦਾ ਸੰਭਾਲ ਸਮਾਰੋਹ ਮੌਕੇ ’ਤੇ ਼ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਮਾਤਾ ਜੀ ਹਰਪਾਲ ਕੌਰ, ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸੋਂਧ, ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਸਟੇਟ ਮੀਡੀਆ ਇੰਚਾਰਜ ਸ. ਬਲਤੇਜ ਪੰਨੂ, MLA ਗੁਰਪ੍ਰੀਤ ਸਿੰਘ ਬਨਾਵਾਲੀ, MLA ਪ੍ਰਿੰਸੀਪਲ ਬੁੱਧਰਾਮ, EX MLA ਗੁਰਪ੍ਰੀਤ ਸਿੰਘ ਜੀਪੀ, MLA ਸ. ਸਰਵਨ ਸਿੰਘ ਧੁੰਨ, MLA ਸ. ਦਵਿੰਦਰਜੀਤ ਸਿੰਘ ਲਾਡੀ ਢੋਸ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਅੰਗਦ ਸੋਹਲ, ਘੁੰਮਣ ਬ੍ਰਦਰਜ਼, ਗੁਰਪ੍ਰੀਤ ਸੈਖੋ, ਬੀਰਦਵਿੰਦਰ ਸਿੰਘ ਬੱਲਾ, ਗੋਪੀ ਸਰਪੰਚ, ਸਟੇਟ ਚੇਅਰਮੈਨ ਹਰਪਾਲ ਜੁਨੇਜਾ , ਬੀ.ਸੀ ਵਿੰਗ ਪ੍ਰਧਾਨ ਸੁਖਜੀਤ ਢਿੱਲਵਾਂ , ਮਹਿਲਾ ਕਮਿਸ਼ਨ ਵਾਈਸ ਚੇਅਰਮੈਨ ਰੁਪਿੰਦਰ ਕੌਰ, MLA ਵਿਜੈ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਲੰਟੀਅਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸੇ ਮੌਕੇ ਵਾਈਸ ਚੇਅਰਮੈਨ ਸ. ਗੁਰਮੀਤ ਸਿੰਘ ਨੇ ਵੀ ਅਹੁਦਾ ਸੰਭਾਲਿਆ।

ਇਹ ਵੀ ਪੜ੍ਹੋ 👉 ਭਾਜਪਾ ਆਗੂ ਆਪਣੇ ਆਪ ਨੂੰ ਸੰਵਿਧਾਨ ਅਤੇ ਕਾਨੂੰਨ ਤੋਂ ਉੱਪਰ ਸਮਝਦੇ ਹਨ, ਭਾਜਪਾ ਨੇ ਨਗਰ ਨਿਗਮ ਚੋਣਾਂ ਨੂੰ ਆਪਣੀ ‘ਗੁੰਡਾਗਰਦੀ’ ਦਾ ਇੱਕ ਹੋਰ ਪ੍ਰਦਰਸ਼ਨ ਬਣਾ ਦਿੱਤਾ: ਅਮਨ ਅਰੋੜਾ

ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ, ਬਲਾਕ ਸੰਮਤੀ ਮੈਂਬਰ, ਕੌਂਸਲਰ ਸਾਹਿਬਾਨ, ਪਿੰਡਾਂ ਦੇ ਪੰਚ-ਸਰਪੰਚ ਅਤੇ ਇਲਾਕੇ ਦੀਆਂ ਸਤਿਕਾਰਯੋਗ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ। ਇਸ ਮੌਕੇ ਨਵ ਨਿਯੁਕਤ ਚੇਅਰਮੈਨ ਚੂਸਪਿੰਦਰ ਵੀਰ ਸਿੰਘ ਚਹਿਲ ਨੇ ਆਪਣੇ ‘ ਤੇ ਵਿਸ਼ਵਾਸ ਪ੍ਰਗਟ ਕਰਨ ਲੲਮਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਪਾਰਟੀ ਸੁਪਰੀਮੋ ਸ. ਅਰਵਿੰਦ ਕੇਜਰੀਵਾਲ ਅਤੇ ਪੂਰੀ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਿਆਂ ਭਰੋਸਾ ਦਵਾਇਆ ਕਿ ਉਹ ਮਾਨਸਾ ਜ਼ਿਲ੍ਹੇ ਦੇ ਹਰ ਪਿੰਡ ਦੇ ਚਹੁੰਮੁਖੀ ਵਿਕਾਸ, ਹਰ ਨੌਜਵਾਨ ਦੇ ਭਵਿੱਖ ਅਤੇ ਹਰ ਆਮ ਆਦਮੀ ਦੀ ਆਵਾਜ਼ ਲਈ ਪੂਰੀ ਤਨਦੇਹੀ, ਇਮਾਨਦਾਰੀ ਤੇ ਨਵੀਂ ਸੋਚ ਨਾਲ ਕੰਮ ਕਰੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

spot_img
spot_img

Share post:

Popular

More like this
Related

MRSPTU ਵਿਦਿਆਰਥੀ ਅਨਮੋਲ ਰਾਜਨ ਆਈ.ਐੱਸ.ਟੀ.ਈ. ਸਰਵੋਤਮ ਵਿਦਿਆਰਥੀ ਪੁਰਸਕਾਰ-2026 ਨਾਲ ਸਨਮਾਨਿਤ

Bathinda News:ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ...